ਅੱਜ ਏਸ਼ੀਆਈ ਖੇਡਾਂ ਦਾ 8ਵਾਂ ਦਿਨ ਹੈ। ਸ਼ੁਰੂਆਤੀ 7 ਦਿਨ ਵਿਚ 38 ਤਮਗੇ ਜਿੱਤ ਕੇ ਭਾਰਤ ਚੌਥੇ ਸਥਾਨ ‘ਤੇ ਹੈ। ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੂੰ 5, ਦੂਜੇ ਦਿਨ 6, ਤੀਜੇ ਦਿਨ 3, ਚੌਥੇ ਦਿਨ 8, ਪੰਜਵੇਂ ਦਿਨ 3, ਛੇਵੇਂ ਦਿਨ 8 ਤੇ 7ਵੇਂ ਦਿਨ 5 ਤਮਗੇ ਮਿਲੇ।
ਭਾਰਤ ਨੇ ਪੁਰਸ਼ ਟ੍ਰੈਪ ਟੀਮ ਵਿਚ ਸੋਨ ਤਮਗਾ ਜਿੱਤਿਆ ਹੈ। ਕਿਨਾਨ ਚੇਨਾਈ, ਜੋਰਾਵਰ ਸਿੰਘ ਤੇ ਪ੍ਰਿਥਵੀਰਾਜ ਟੋਂਡੀਮਾ ਨੇ ਕੁਵੈਤ ਤੇ ਚੀਨ ਤੋਂ ਕਾਫੀ ਅੱਗੇ ਰਹਿੰਦੇ ਹੋਏ 361 ਦਾ ਸਕੋਰ ਕੀਤਾ ਤੇ ਸੋਨ ਤਮਗਾ ਜਿੱਤਿਆ। ਕੀਨਾਨ ਤੇ ਜੋਰਾਵਰ ਭਾਰਤੀ ਸਮੇਂ ਮੁਤਾਬਕ ਦੁਪਹਰ 1.30 ਵਜੇ ਪੁਰਸ਼ ਵਿਅਕਤੀਗਤ ਫਾਈਨਲ ਵਿਚ ਹਿੱਸਾ ਲੈਣਗੇ।
ਸ਼ੂਟਿੰਗ ਵਿਚ ਦੇਸ਼ ਨੂੰ ਇਕ ਹੋਰ ਤਮਗਾ ਮਿਲਿਆ ਹੈ। ਮਹਿਲਾ ਟ੍ਰੈਪ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਮਨੀਸ਼ਾ ਕੀਰ, ਰਾਜੇਸ਼ਵਰੀ ਕੁਮਾਰੀ ਤੇ ਪ੍ਰੀਤੀ ਰਜਕ ਨੇ 337 ਦਾ ਸਕੋਰ ਕੀਤਾ। ਚੀਨ ਦੀ ਟੀਮ ਨੇ 355 ਦਾ ਸਕੌਰ ਕਰਕੇ ਸੋਨ ਤਮਗਾ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ
ਅੱਜ ਦੇਸ਼ ਨੂੰ ਗੋਲਫ ਵਿੱਚ ਪਹਿਲਾ ਤਮਗਾ ਮਿਲਿਆ ਹੈ। ਅਦਿਤੀ ਅਸ਼ੋਕ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਥਾਈਲੈਂਡ ਦੀ ਅਪਿਰਚਾਇਆ ਯੂਬੋਲ ਨੇ ਆਖਰੀ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਅਦਿਤੀ ਅਸ਼ੋਕ ਨੇ ਆਖਰੀ ਦਿਨ ਕਾਫੀ ਸਾਧਾਰਨ ਪ੍ਰਦਰਸ਼ਨ ਕੀਤਾ। ਸੱਤ ਸਟ੍ਰੋਕਾਂ ਦੀ ਲੀਡ ਲੈਣ ਤੋਂ ਬਾਅਦ, ਉਹ ਮੈਚ ਦੇ ਅੰਤ ਵਿੱਚ ਦੋ ਸਟ੍ਰੋਕਾਂ ਨਾਲ ਪਿੱਛੇ ਹੋ ਗਈ ਅਤੇ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ।
ਵੀਡੀਓ ਲਈ ਕਲਿੱਕ ਕਰੋ -: