ਇਸਰੋ ਨੇ ਸੂਰਜ ਕੋਲ ਜਾ ਰਹੇ ਆਦਿਤਯ-ਐੱਲ1 ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਇਸਰੋ ਨੇ ਦੱਸਿਆ ਕਿ ਪੁਲਾੜ ਯਾਨ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ।ਉਹ ਲਗਾਤਾਰ ਸੂਰਜ ਵਲ ਵਧ ਰਿਹਾ ਹੈ। ਇਸਰੋ ਨੇ ਕਿਹਾ ਕਿ ਪੁਲਾਸ਼ ਯਾਨੀ ਇਕਦਮ ਸਹੀ ਹਾਲਤ ਵਿਚ ਹੈ ਤੇ ਸੂਰਜ ਵੱਲ ਵਧ ਰਿਹਾ ਹੈ। 6 ਅਕਤੂਬਰ ਨੂੰ 16 ਸੈਕੰਡ ਲਈ ਇਸ ਵਿਚ ਇਕ ਸੁਧਾਰ ਕੀਤਾ ਗਿਆ ਸੀ। ਟ੍ਰਾਜੇਸਟਰੀ ਸੁਧਾਰ ਨਾਲ ਸਬੰਧਤ ਇਸ ਪ੍ਰਕਿਰਿਆ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਨੂੰ ਟ੍ਰਾਜੇਸਟਰੀ ਕਰੈਕਸ਼ਨ ਮੈਨਿਊਵਰ (TMC) ਵੀ ਕਿਹਾ ਜਾਂਦਾ ਹੈ।
ISRO ਨੇ ਕਿਹਾ ਕਿ 19 ਸਤੰਬਰ ਨੂੰ ਕੀਤੇ ਗਏ ਟ੍ਰਾਂਸ ਲੈਗ੍ਰੇਂਜੀਅਨ ਪੁਆਇੰਟ 1 ਇੰਸਰਸ਼ਨ ਨੂੰ ਟਰੈਕ ਕਰਨ ਦੇ ਬਾਅਦ ਮੁਲਾਂਕਣ ਕੀਤੇ ਗਏ ਰਸਤੇ ਨੂੰ ਸਹੀ ਕਰਨ ਲਈ ਇਸ ਦੀ ਲੋੜ ਸੀ। ਟੀਸੀਐੱਮ ਇਹ ਨਿਸ਼ਚਿਤ ਕਰਦਾ ਹੈ ਕਿ ਪੁਲਾੜ ਯਾਨ ਐੱਲ1 ਨੇੜੇ, ਹਾਲੋ ਔਰਬਿਟਲ ਕਨਵਰਜੈਂਸ ਵੱਲ ਜਾ ਰਿਹਾ ਹੈ। ਜਿਵੇਂ-ਜਿਵੇਂ ਆਦਿਤਿਆ-ਐਲ1 ਅੱਗੇ ਵਧਦਾ ਰਹੇਗਾ, ਮੈਗਨੇਟੋਮੀਟਰ ਕੁਝ ਦਿਨਾਂ ਵਿੱਚ ਮੁੜ ਚਾਲੂ ਹੋ ਜਾਵੇਗਾ।
ਦੱਸ ਦੇਈਏ ਕਿ ਈਸਰੋ ਨੇ 2 ਸਤੰਬਰ ਨੂੰ ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ1 ਦੀ ਲਾਂਚਿੰਗ ਕੀਤੀ ਸੀ।ਇਸਰੋ ਨੇ ਪੀਐੱਸਐੱਲਵੀ ਸੀ 57 ਲਾਂਚ ਵ੍ਹੀਕਲ ਤੋਂ ਆਦਿਤਯ ਐੱਲ1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਈ ਸੀ। ਇਹ ਮਿਸ਼ਨ ਵੀ ਚੰਦਰਯਾਨ-3 ਦੀ ਤਰ੍ਹਾਂ ਪਹਿਲਾਂ ਧਰਤੀ ਦੀ ਪਰਿਕਰਮਾ ਕਰੇਗਾ ਤੇ ਫਿਰ ਇਹ ਤੇਜ਼ੀ ਨਾਲ ਸੂਰਜ ਦੀ ਦਿਸ਼ਾ ਵਿਚ ਉਡਾਣ ਭਰੇਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਉਪਰਾਲਾ, ਸੂਬੇ ਦਾ ਹਰ ਸਕੂਲ ਹੋਵੇਗਾ WiFi ਯੁਕਤ, 20,000 ਸਕੂਲਾਂ ਨੂੰ ਮਿਲੇਗੀ ਸਹੂਲਤ
ਸੂਰਜ ਸਾਡੇ ਸਭ ਤੋਂ ਕਰੀਬ ਮੌਜੂਦ ਤਾਰਾ ਹੈ। ਇਹ ਤਾਰਿਆਂ ਦੇ ਅਧਿਐਨ ਵਿਚ ਸਾਡੀ ਸਭ ਤੋਂ ਵਧ ਮਦਦ ਕਰ ਸਕਦਾ ਹੈ। ਇਸ ਨਾਲ ਮਿਲੀਆਂ ਜਾਣਕਾਰੀਆਂ ਦੂਜੇ ਤਾਰਿਆਂ, ਸਾਡੀ ਆਕਾਸ਼ ਗੰਗਾ ਤੇ ਖਗੋਲ ਵਿਗਿਆਨ ਦੇ ਕਈ ਰਹੱਸਾਂ ਤੇ ਨਿਯਮਾਂ ਨੂੰ ਸਮਝਣ ਵਿਚ ਮਦਦ ਕਰੇਗੀ। ਸਾਡੀ ਧਰਤੀ ਤੋਂ ਸੂਰਜ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਆਦਿਤਯ-L1 ਉਂਝ ਤਾਂ ਇਸ ਦੂਰੀ ਦਾ ਸਿਰਫ ਇਕ ਫੀਸਦੀ ਹੀ ਤੈਅ ਕਰ ਰਿਹਾ ਹੈ ਪਰ ਇੰਨੀ ਹੀ ਦੂਰੀ ਤੈਅ ਕਰਕੇ ਵੀ ਉਹ ਸੂਰਜ ਬਾਰੇ ਸਾਨੂੰ ਅਜਿਹੀਆਂ ਕਈ ਜਾਣਕਾਰੀਆਂ ਦੇਵੇਗਾ ਜੋ ਧਰਤੀ ਤੋਂ ਪਤਾ ਕਰਨਾ ਸੰਭਵ ਨਹੀਂ ਹੁੰਦਾ।
ਵੀਡੀਓ ਲਈ ਕਲਿੱਕ ਕਰੋ -: