ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬੀਤੀ ਰਾਤ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਬੀਓਪੀ ਚੌਂਤਰਾ ਵਿਖੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੀ ਚੌਂਤੜਾ 58 ਬਟਾਲੀਅਨ ਚੌਕੀ ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨਾਂ ’ਤੇ ਗੋਲੀਬਾਰੀ ਕਰਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਬੀਐਸਐਫ ਅਧਿਕਾਰੀਆਂ ਮੁਤਾਬਕ ਜਵਾਨਾਂ ਨੇ ਰਾਤ ਕਰੀਬ 9.30 ਵਜੇ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਜਵਾਨਾਂ ਨੇ 3 ਰਾਉਂਡ ਫਾਇਰ ਕੀਤੇ ਅਤੇ ਫਲੈਸ਼ ਬੰਬ ਸੁੱਟਿਆ, ਜਿਸ ਤੋਂ ਬਾਅਦ ਆਖਿਰਕਾਰ ਡਰੋਨ ਪਾਕਿਸਤਾਨ ਵਾਪਸ ਪਰਤ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦਾ ਵਿਵਾਦਿਤ ਬਿਆਨ, ਬੋਲੇ- ‘ਟੀਮ ਇੰਡੀਆ Non-Veg ਖਾਣ ਲੱਗ ਪਈ ਤਾਂ ਹੀ…’
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਮੱਗਲਰ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦੀ ਮਦਦ ਲੈ ਰਹੇ ਹਨ। ਹਰ ਰੋਜ਼ ਪਾਕਿਸਤਾਨੀ ਡਰੋਨ ਰਾਹੀਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੀਮਾ ਸੁਰੱਖਿਆ ਬਲ ਦੇ ਜਵਾਨ ਹਰ ਸਮੇਂ ਉਨ੍ਹਾਂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਭਾਰਤੀ ਖੇਤਰ ਵਿੱਚ ਆਉਣ ਵਾਲੇ ਡਰੋਨਾਂ ਨੂੰ ਕਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਕਦੇ ਵਾਪਸ ਭੱਜਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸ ਮੌਕੇ ਡੀ.ਐਸ.ਪੀ ਰਾਜਬੀਰ ਸਿੰਘ, ਥਾਣਾ ਮੁਖੀ ਦੋਰਾਗਲਾ ਜਤਿੰਦਰਪਾਲ ਸਿੰਘ ਭਾਰੀ ਫੋਰਸ ਨਾਲ ਪਹੁੰਚੇ ਅਤੇ ਬੀ.ਐਸ.ਐਫ ਅਤੇ ਪੁਲਿਸ ਨੇ ਇਲਾਕੇ ਵਿੱਚ ਸਰਚ ਮੁਹਿੰਮ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: