ਸ਼੍ਰੀ ਮੁਕਤਸਰ ਸਾਹਿਬ ਵਿਚ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਜਨਮੇ ਜਸਪ੍ਰੀਤ ਸਿੰਘ ਸ਼ਨੀਵਾਰ ਨੂੰ ਰੂਪਨਗਰ ਦੀ ਅਫ਼ਸਰ ਕਾਲੌਨੀ ਵਿਚ ਰਹਿਣ ਵਾਲੀ ਆਪਣੀ ਭੂਆ ਅਧਿਆਪਕਾਂ ਰਾਵਿੰਦਰ ਕੌਰ ਤੇ ਫੂੱਫੜ ਪ੍ਰਿੰਸੀਪਲ ਪ੍ਰੀਤ ਮਹਿੰਦਰ ਸਿੰਘ ਦੇ ਘਰ ਜੱਜ ਬਣ ਕੇ ਪਹੁੰਚੇ। ਜਸਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਜਸਪ੍ਰੀਤ ਸਿੰਘ ਨੇ ਕਿਹਾਕਿ ਜਦੋਂ ਇਨਸਾਨ ਟੀਚਾ ਰੱਖ ਕੇ ਮਿਹਨਤ ਕਰਦਾ ਹੈ ਤਾਂ ਪ੍ਰਮਾਤਮਾਂ ਉਸ ਨੂੰ ਫ਼ਲ ਜਰੂਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਮੇਰਾ ਜਨਮ ਇੱਕ ਆਮ ਪਰਿਵਾਰ ਵਿਚ ਹੋਇਆ ਹੈ ਮੇਰੇ ਪਿਤਾ ਗੁਰਦੀਪ ਸਿੰਘ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਜੂਨੀਅਰ ਸਹਾਇਕ ਲੱਗੇ ਹੋਏ ਹਨ ਤੇ ਮਾਤਾ ਘਰੇਲੂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਮੈਨੂੰ ਮਾਣ ਹੈ ਮੇਰੇ ਮਾਤਾ ਪਿਤਾ ਨੇ ਹਰ ਸਮੇਂ ਮੈਨੂੰ ਹੌਂਸਲਾਂ ਦਿੱਤਾ ਹੈ। ਜੱਜ ਬਣੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 10ਵਾਂ ਰੈਂਕ ਆਇਆ ਹੈ ਅਤੇ ਮੈਨੂੰ ਮੇਰੇ ਮਾਸੜ ਗੋਬਿੰਦ ਸਿੰਘ ਜੋ ਹੁਣ ਇਸ ਦੁਨੀਆਂ ਵਿਚ ਨਹੀ ਹਨ ਜਦੋਂ ਉਹ ਜ਼ਿਊਦੇ ਸਨ ਉਨ੍ਹਾਂ ਨੇ ਹਮੇਸ਼ਾ ਜੱਜ ਬਣਨ ਲਈ ਕਹਿੰਦੇ ਸਨ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀ ਦੋ ਭਰਾ ਹਨ। ਉਨ੍ਹਾਂ ਨੌਜਵਾਨਾਂ ਅਪੀਲ ਕੀਤੀ ਕਿ ਉਹ ਪੜਾਈ ਵਿਚ ਸਖ਼ਤ ਮਿਹਨਤ ਕਰਕੇ ਹੀ ਜ਼ਿੰਦਗੀ ਵਿਚ ਅੱਗੇ ਵੱਧ ਸਕਦੇ ਹੋ ਕਿਉਕਿ ਵਿੱਦਿਆ ਇੱਕ ਅਜਿਹੀ ਕੁੰਜ਼ੀ ਹੈ ਜਿਸ ਨਾਲ ਅੱਗ ਵਧਣ ਵਾਲੇ ਰਸਤਿਆ ਦਾ ਹਰੇਕ ਤਾਲਾ ਖੁੱਲ ਸਕਦਾ ਹੈ। ਜੱਜ ਬਣੇ ਜਸਪ੍ਰੀਤ ਸਿੰਘ ਦੇ ਦੋਸਤ ਨਵਵੀਰ ਸਿੰਘ ਪਿਤਾ ਪਰਮਿੰਦਰ ਸਿੰਘ ਵਾਸੀ ਪਿੰਡ ਪਲਾਸੋਰ ਜ਼ਿਲ੍ਹਾਂ ਤਰਨਤਾਰਨ ਵੀ ਜੱਜ ਬਣਿਆ ਹੈ ਉਸ ਦਾ 42ਵਂ ਰੈਂਕ ਹੈ।
ਇਹ ਵੀ ਪੜ੍ਹੋ : ਬਰਨਾਲਾ : ਸਾਬਕਾ ਫੌਜੀ ਤੇ ਪੁਲਿਸ ਮੁਲਾਜ਼ਮ ਦੀ ਧੀ ਬਣੀ ਸਿਵਲ ਜੱਜ, ਮੀਤ ਹੇਅਰ ਨੇ ਦਿੱਤੀ ਵਧਾਈ
ਜੱਜ ਬਣੇ ਨਵਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਮੈ ਪਹਿਲੀ ਵਾਰ ਜ਼ੁਡੀਸ਼ੀਅਲ ਵੱਲ ਆਇਆ ਹਾਂ ਕਿਉਕਿ ਮੇਰੇ ਮਨ ਦੀ ਤਮੰਨਾਂ ਸੀ ਕਿ ਮੈ ਕਾਨੂੰਨ ਦੀ ਪੜਾਈ ਕਰਕੇ ਲੋਕਾਂ ਨੂੰ ਇਨਸਾਫ਼ ਦੇਵਾਂ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਇਲੈਕਟ੍ਰੀਸ਼ਨ ਤੇ ਮਾਤਾ ਬਲਵਿੰਦਰ ਕੌਰ ਘਰੇਲੂ ਕੰਮ ਕਰਦੀ ਹੈ ਅਤੇ ਅਸੀ ਤਿੰਨ ਭੈਣ ਭਰਾ ਹਨ। ਨਵਵੀਰ ਸਿੰਘ ਨੇ ਕਿਹਾਕਿ ਨੌਜਵਾਨ ਅੱਗੇ ਵਧਣ ਲਈ ਭਾਵੇਂ ਖੇਤਰ ਕੋਈ ਵੀ ਮਾੜਾ ਨਹੀ ਹੁੰਦਾ ਬਸ ਲੜਾਈ ਮਿਸ਼ਨ ਨੂੰ ਜਿੱਤਣ ਲਈ ਲੜ੍ਹਦਾ ਰਹੇ ਤਾਂ ਪ੍ਰਮਾਤਮਾਂ ਇੱਕ ਦਿਨ ਸਫ਼ਲਤਾਂ ਜਰੂਰ ਦਿੰਦਾ ਹੈ।
ਜੱਜ ਬਣੇ ਜਸਪ੍ਰੀਤ ਸਿੰਘ ਦੀ ਭੁਆ ਰਾਵਿੰਦਰ ਕੌਰ ਤੇ ਫੁੱਫੜ ਪ੍ਰਿੰਸੀਪਲ ਦੌਆਬਾਂ ਫਾਰਮੇਸੀ ਕਾਲਜ਼ ਪ੍ਰੀਤ ਮਹਿੰਦਰ ਸਿੰਘ ਨੇ ਕਿਹਾਕਿ ਦੋਵੇ ਬੱਚੇ ਇੱਕਠੇ ਰਹਿੰਦੇ ਹਨ ਤੇ ਇੱਕਠਿਆ ਨੇ ਹੀ ਇਹ ਖੇਤਰ ਚੁਣਿਆ ਦੇ ਸਫ਼ਲਤਾਂ ਹਾਸਲ ਕੀਤੀ ਹੈ। ਉਨ੍ਹਾਂ ਕਿਹਾਕਿ ਜਦੋਂ ਕਿਸੇ ਆਮ ਘਰ ਦਾ ਬੱਚਾਂ ਤਰੱਕੀ ਕਰਦਾ ਹੈ ਤਾਂ ਵੱਧ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਕਿ ਆਮ ਘਰ ਦੇ ਬੱਚੇ ਨੇ ਤੰਗੀਆ ਤਰੁੱਟੀਆ ਵਿਚ ਰਹਿ ਕੇ ਆਪਣਾ ਟੀਚਾ ਹਾਸਲ ਕਰਨ ਪੈਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…