ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਮਨਜੀਤ ਕੋਰ 52 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮੁਟਿਆਰਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ। ਮਨਜੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੇ ਵਿੱਚ ਹਿੱਸਾ ਲਿਆ ਸੀ ਜਿਸ ਜ਼ਿਲ੍ਹੇ ਪੱਧਰ ਤੇ ਉਹਨਾਂ ਨੇ ਗੋਲਡ ਮੈਡਲ ਅਤੇ ਸਟੇਟ ਪੱਧਰ ‘ਤੇ ਸਿਲਵਰ ਮੈਡਲ ਹਾਸਿਲ ਕੀਤਾ ਹੈ। ਉਹਨਾਂ ਦੇ ਮੁਕਾਬਲੇ ਦੇ ਵਿੱਚ ਸੰਗਰੂਰ ਦੀ ਇੱਕ ਹੋਰ ਖਿਡਾਰਨ ਨੇ ਗੋਲਡ ਮੈਡਲ ਜਿੱਤਿਆ ਸੀ।
ਮਨਜੀਤ ਕੌਰ ਵੱਲੋਂ ਨੈਸ਼ਨਲ ਪੱਧਰ ਤੇ 100 ਮੀਟਰ ਦੀ ਦੌੜ, ਲੰਮੀ ਛਾਲ ਅਤੇ ਸ਼ਾਟ ਪੁੱਟ ਚ ਦਰਜਨਾਂ ਮੈਡਲ ਹਾਸਿਲ ਕਰ ਚੁੱਕੇ ਨੇ। ਮਨਜੀਤ ਕੌਰ ਦੇ ਨਾਂ ਤੇ ਜ਼ਿਲ੍ਹੇ ਚ ਸਭ ਤੋਂ ਲੰਮੀ ਛਾਲ ਦਾ ਵੀ ਰਿਕਾਰਡ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਬਹੁਤ ਖੁੱਲ੍ਹੀ ਸੋਚ ਦਾ ਮਾਲਿਕ ਸੀ ਅਤੇ ਉਨ੍ਹਾ ਨੂੰ ਖੇਡਾਂ ਵਿੱਚ ਹਿਸਾ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ ਸਗੋਂ ਇਹ ਲੜਕਿਆਂ ਦੇ ਨਾਲ ਵੀ ਖੇਡਦੇ ਰਹੇ ਹਨ।
ਇਹ ਵੀ ਪੜ੍ਹੋ : PU ਦੇ ਹੋਸਟਲ ‘ਚ M-Tech ਦੇ ਵਿਦਿਆਰਥੀ ਨੇ ਕੀਤੀ ਖੁਦ.ਕੁਸ਼ੀ, ਮਾਨਸਿਕ ਤਨਾਅ ‘ਚ ਸੀ ਨੌਜਵਾਨ
ਉਨ੍ਹਾਂ ਦੱਸਿਆ ਕਿ ਹੁਣ ਦੇ ਸਮੇਂ ਵਿੱਚ ਅਤੇ ਪੁਰਾਣੇ ਸਮੇਂ ਵਿੱਚ ਕਾਫੀ ਫਰਕ ਆ ਗਿਆ ਹੈ। ਉਨ੍ਹਾ ਕਿਹਾ ਕਿ ਹੁਣ ਸਮਾਂ ਕਿਸੇ ਤੇ ਵਿਸ਼ਵਾਸ ਕਰਨ ਲਈ ਢੁਕਵਾਂ ਨਹੀਂ ਹੈ। ਮਨਜੀਤ ਕੌਰ ਨੇ ਕਿਹਾ ਕਿ ਪਹਿਲਾਂ ਮੇਰੇ ਪਰਿਵਾਰ ਅਤੇ ਹੁਣ ਮੇਰੇ ਸੁਹਰਾ ਪਰਿਵਾਰ ਖਾਸ ਕਰਕੇ ਮੇਰੇ ਪਤੀ ਨੇ ਵੀ ਮੈਨੂੰ ਕਦੀ ਵੀ ਰੋਕਿਆ ਟੋਕਿਆ ਨਹੀਂ ਹੈ, ਮੈਨੂੰ ਹਮੇਸ਼ਾ ਹੀ ਜੋ ਮੇਰਾ ਦਿਲ ਕਰਦਾ ਹੈ ਉਹ ਕਰਨ ਦਿੱਤਾ ਜਾਂਦਾ ਹੈ।
ਮਨਜੀਤ ਕੌਰ ਨੇ ਕਿਹਾ ਕਿ ਉਹ ਕੌਮੀ ਖੇਡਾਂ ਦੇ ਵਿੱਚ ਵੀ ਸਿਲਵਰ ਮੈਡਲ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਹੋਰ ਖੇਡਾਂ ਕੈਨੇਡਾ ਅਤੇ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਖੇਡ ਚੁੱਕੇ ਹਨ। ਸਪੋਰਟਸ ਨਾਲ ਉਹਨਾਂ ਨੂੰ ਸ਼ੁਰੂ ਤੋਂ ਹੀ ਲਗਾਵ ਰਿਹਾ ਹੈ ਅਤੇ ਇਸ ਕਰਕੇ ਉਹ ਆਪਣੇ ਫਿਟਨੈਸ ਦਾ ਇਸ ਉਮਰ ਦੇ ਵਿੱਚ ਵੀ ਧਿਆਨ ਰੱਖਦੇ ਹਨ।
ਵੀਡੀਓ ਲਈ ਕਲਿੱਕ ਕਰੋ -: