ਭਾਰਤ ਦੇ ਗ੍ਰੈਂਡਮਾਸਟਰ 17 ਸਾਲਾ ਰੌਣਕ ਸਾਧਵਾਨੀ ਇਟਲੀ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-20 ਵਿਸ਼ਵ ਜੂਨੀਅਰ ਰੈਪਿਡ ਸ਼ਤਰੰਜ ਚੈਂਪੀਅਨ ਬਣਗਏ।ਮਹਾਰਾਸ਼ਟਰ ਦੇ ਨਾਗਪੁਰ ਦੇ ਰੌਣਕ ਨੇ 11ਵੇਂਰਾਊਂਡ ਵਿਚ 8.5ਅੰਕ ਦੇ ਨਾਲ ਜੇਤੂ ਟਰਾਫੀ ਆਪਣੇ ਨਾਂ ਕੀਤੀ। ਖਾਸ ਗੱਲ ਹੈ ਕਿ ਰੌਣਕ ਨੂੰ ਟੂਰਨਾਮੈਂਟ ਵਿਚ ਖੇਡਣ ਲਈ ਵੀਜ਼ਾ ਹਾਸਲ ਕਰਨ ਵਿਚ ਪ੍ਰੇਸ਼ਾਨੀ ਆਈ ਸੀ ਪਰ ਉਸਦੀ ਏਕਾਗਰਤਾ ਭੰਗ ਨਹੀਂ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਉਪਲਬਧੀ ‘ਤੇ ਰੌਣਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੌਣਕ ਨੇ ਰਣਨੀਤਕ ਪ੍ਰਤਿਭਾ, ਕੁਸ਼ਲਤਾ ਨਾਲ ਵਿਸ਼ਵ ਨੂੰ ਹੈਰਾਨ ਕੀਤਾ ਤੇ ਦੇਸ਼ ਦਾ ਮਾਣ ਵਧਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਲਿਖਿਆ ਫਿਡੇ ਵਰਲਡ ਜੂਨੀਅਰ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ 2023 ਵਿਚ ਇਤਿਹਾਸਕ ਜਿੱਤ ਲਈ ਰੌਣਕ ਸਾਧਵਾਨੀ ਨੂੰ ਵਧਾਈ। ਉਨ੍ਹਾਂ ਦੀ ਰਣਨੀਤਕ ਪ੍ਰਤਿਭਾ ਤੇ ਕੁਸ਼ਲਤਾ ਨੇ ਦੁਨੀਆ ਨੂੰ ਹੈਰਾ ਕੀਤਾ। ਨਾਲ ਹੀ ਦੇਸ਼ ਦਾ ਮਾਣ ਵਧਾਇਆ। ਉਹ ਆਪਣੀ ਅਸਾਧਾਰਨ ਉਪਲਬਧੀਆਂ ਨਾਲ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭ ਕਾਮਨਾਵਾਂ।
ਇਹ ਵੀ ਪੜ੍ਹੋ : ਫਾਜ਼ਿਲਕਾ ਦੀ ਗੁਰਲੀਨ ਕੌਰ ਬਣੀ ਜੱਜ, PADB ਚੇਅਰਮੈਨ ਜੈਸਰਤ ਸੰਧੂ ਨੇ ਮੁਲਾਕਾਤ ਕਰਕੇ ਦਿੱਤੀ ਵਧਾਈ
ਰੌਣਕ ਦੀ ਸ਼ੁਰੂਆਤ ਖਰਾਬ ਰਹੀ। ਦੂਜੇ ਅਤੇ 5ਵੇਂ ਰਾਊਂਡ ਵਿਚ ਉਹ ਬਹੁਤ ਘੱਟ ਰੈਂਕ ਵਾਲੇ ਖਿਡਾਰੀਆਂ ਤੋਂ ਹਾਰ ਗਏ ਸਨ। 5 ਰਾਊਂਡ ਤੱਕ ਸਿਰਫ ਤਿੰਨ ਅੰਕ ਹਾਸਲ ਕਰ ਸਕੇ ਸਨ। ਹਾਲਾਂਕਿ ਆਖਰੀ ਰਾਊਂਡ ਵਿਚ ਜਰਮਨੀ ਦੇ ਟੋਬਿਆਸ ਕੋਇਲੇ ਨੂੰ ਹਰਾ ਕੇ ਜੇਤੂ ਬਣ ਗਏ।
ਵੀਡੀਓ ਲਈ ਕਲਿੱਕ ਕਰੋ -: