ਗਿਆਨੀ ਰਘਬੀਰ ਸਿੰਘ ਦੀ ਅਕਾਲ ਤਖ਼ਤ ਦੇ ਜਥੇਦਾਰ ਬਣਨ ਮਗਰੋਂ ਪਹਿਲੀ ਵਾਰ ਅਕਾਲ ਤਖ਼ਤ ’ਤੇ ਪੰਜ ਤਖਤਾਂ ਦੇਸਿੰਘ ਸਾਹਿਬਾਨ ਦੀ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ 16 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗੀ। ਮੀਟਿੰਗ ਵਿਚ ਪੰਥਕ ਮਸਲਿਆਂ ਤੋਂ ਇਲਾਵਾ ਵਿਵਾਦਗ੍ਰਸਤ ਡੇਰਾ ਮੁਖੀ ਦਰਸ਼ਨ ਸਿੰਘ ਗੁਮਟਾਲਾ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਡੇਰਾ ਮੁਖੀ ’ਤੇ ਔਰਤ ਨਾਲ ਨਾਜਾਇਜ਼ ਸਬੰਧਾਂ ਬਾਰੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿਚ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿ. ਮਲਕੀਤ ਸਿੰਘ, ਗੁਰਦੀਪ ਸਿੰਘ, ਸੁਪਰਡੈਂਟ ਖ਼ਰੀਦ ਵਿਭਾਗ ਗੁਰਮੀਤ ਸਿੰਘ, ਭਾਈ ਸਰਬਜੀਤ ਸਿੰਘ ਤੇ ਭਾਈ ਬਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜਾਂਚ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੀ ਗਈ ਹੈ। ਡੇਰਾ ਮੁਖੀ ਦਰਸ਼ਨ ਸਿੰਘ ਨੂੰ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਇਸ ਮੀਟਿੰਗ ਵਿੱਚ ਖ਼ਾਸ ਤੌਰ ’ਤੇ ਬਠਿੰਡਾ ਦੇ ਗੁਰਦੁਆਰੇ ਵਿਚ ਦੋ ਕੁੜੀਆਂ ਦਾ ਅਨੰਦ ਕਾਰਜ ਕਰਵਾਉਣ ਦੇ ਮਸਲੇ ਬਾਰੇ ਚਰਚਾ ਹੋਵੇਗੀ। ਜਥੇਦਾਰ ਪਹਿਲਾਂ ਹੀ ਇਸ ਵਿਆਹ ਨੂੰ ਗ਼ੈਰ-ਸਿਧਾਂਤਕ ਕਰਾਰ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਦਿੱਲੀ-NCR ‘ਚ ਤੇਜ਼ ਭੂਚਾਲ ਦੇ ਝਟਕੇ, ਦੇਰ ਤੱਕ ਕੰਬਦੀ ਰਹੀ ਧਰਤੀ, ਸਹਿਮੇ ਲੋਕ
ਦੱਸ ਦੇਈਏ ਕਿ ਬਠਿੰਡਾ ‘ਚ ਵਿਦੇਸ਼ ਭੇਜਣ ਲਈ ਭਰਾ-ਭੈਣਾਂ ਦਾ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ਵਿੱਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ। ਉਸ ਨੇ ਆਪਣੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਇਆ ਜਦਕਿ ਵਿਆਹੁਤਾ ਜੋੜਿਆਂ ਨੂੰ ਦਿੱਤੇ ਗਏ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਜਾਅਲੀ ਲੈਟਰਪੈਡ ‘ਤੇ ਸਨ। ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: