ਗੂਗਲ ਡਰਾਈਵ ਨੇ ਐਲਾਨ ਕੀਤਾ ਹੈ ਕਿ ਇਹ 2 ਜਨਵਰੀ, 2024 ਤੋਂ ਫਾਈਲਾਂ ਨੂੰ ਡਾਊਨਲੋਡ ਕਰਨ ਲਈ ਥਰਡ-ਪਾਰਟੀ ਕੂਕੀਜ਼ ਦੀ ਲੋੜ ਨੂੰ ਖਤਮ ਕਰ ਦੇਵੇਗਾ। ਇਹ ਬਦਲਾਅ ਉਨ੍ਹਾਂ ਯੂਜ਼ਰਸ ਲਈ ਵੱਡੀ ਰਾਹਤ ਹੋਵੇਗੀ ਜੋ ਨਿੱਜਤਾ ਨੂੰ ਲੈ ਕੇ ਚਿੰਤਤ ਹਨ। ਗੂਗਲ ਡਰਾਈਵ ਲਈ ਥਰਡ ਪਾਰਟੀ ਕੂਕੀਜ਼ ਦੀ ਲੋੜ ਸੀ ਤਾਂ ਜੋ ਇਹ ਯੂਜ਼ਰਸ ਦੇ ਡਿਵਾਈਸ ਅਤੇ ਬ੍ਰਾਊਜ਼ਿੰਗ ਗਤੀਵਿਧੀ ਨੂੰ ਟਰੈਕ ਕਰ ਸਕੇ। ਇਸ ਜਾਣਕਾਰੀ ਦੀ ਵਰਤੋਂ ਇਸ਼ਤਿਹਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਸੀ। ਕੰਪਨੀ ਨੇ ਕਿਹਾ, ‘2 ਜਨਵਰੀ, 2024 ਤੋਂ, ਡਰਾਈਵ ਥਰਡ-ਪਾਰਟੀ ਕੁਕੀਜ਼ ਦੀ ਲੋੜ ਤੋਂ ਬਿਨਾਂ ਸੇਵਾਵਾਂ ਨੂੰ ਡਾਊਨਲੋਡ ਕਰਨਾ ਸ਼ੁਰੂ ਕਰ ਦੇਵੇਗੀ।’
ਜੇ ਤੁਹਾਡੇ ਕੋਲ ਖਾਸ ਵਰਕਫਲੋਅ ਹੈ, ਜੋ ਡਰਾਈਵ ਦੇ ਡਾਊਨਲੋਡ ਯੂਆਰਐੱਲ ‘ਤੇ ਨਿਰਭਰ ਹੈ ਜਾਂ ਕਿਸੇ ਐਪ ਦਾ ਇਸਤੇਮਾਲ ਕਰਦੇ ਹਨ ਜੋ ਡਰਾਈਵ ਦੇ ਡਾਊਨਲੋਡ ਯੂਆਰਐੱਲ ‘ਤੇ ਨਿਰਭਰ ਹੈ, ਤਾਂ ਤੁਹਾਨੂੰ 2 ਜਨਵਰੀ ਤੱਕ ਡਰਾਈਵ ਅਤੇ ਡਾਕਸ ਪਬਲੀਸ਼ਿੰਗ ਫਲੋਅ ‘ਤੇ ਸਵਿੱਚ ਕਰਨਾ ਹੋਵੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਪ੍ਰਾਈਵੇਸੀ ਵਧਾਉਣ ਲਈ ਮੋਜ਼ਿਲਾ ਅਤੇ ਐੱਪਲ ਨੇ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ। ਇਸ ਮਗਰੋਂ ਗੂਗਲ ਅਤੇ ਕ੍ਰਾਮ ਬ੍ਰਾਊਜ਼ਰ ਵਿੱਚ ਡਿਫਾਲਟ ਰੂਪ ਤੋਂ ਥਰਡ ਪਾਰਟੀ ਕੁਕੀਜ਼ ਨੂੰ ਡਿਸੇਬਲ ਕਰਨ ਦੀ ਤਿਆਰੀ ਕਰ ਰਿਹਾ ਹੈ।
ਗੂਗਲ ਨੇ ਕਿਹਾ ਕਿ ਥਰਡ ਪਾਰਟੀ ਕੂਕੀਜ਼ ਦੀ ਲੋੜ ਤੋਂ ਬਿਨਾਂ ਡਾਊਨਲੋਡ ਸਰਵਿਸ ਡਰਾਈਵ ਯੂਜ਼ਰਸ ਲਈ ਯੂਜ਼ੇਬਿਲਿਟੀ, ਸੁਰੱਖਿਆ ਅਤੇ ਸੀਕ੍ਰੇਸੀ ਵਿੱਚ ਸੁਧਾਰ ਕਰਨ ਲਈ ਕੰਮ ਕਰੇਗੀ। ਕੰਪਨੀ ਨੇ ਕਿਹਾ ਕਿ ਵਰਕਸਪੇਸ ਫਾਈਲਾਂ (ਗੂਗਲ ਡਾਕਸ, ਸ਼ੀਟਸ, ਸਲਾਈਡਸ ਅਤੇ ਫਾਰਮ ਫਾਈਲ ਟਾਈਪ) ਲਈ ਫਾਈਲ ਦੇ ਗੂਗਲਡਾਕਸ ਪਬਲਿਸ਼ਿੰਗ ਯੂਆਰਐੱਲ ਦਾ ਇਸਤੇਮਾਲ ਕਰੋ। ਇਹ ਤਬਦੀਲੀ ਸਾਰੇ ਗੂਗਲ ਵਰਕਸਪੇਸ, ਕਸਟਮਰਸ ਅਤੇ ਪਰਸਨਲ ਗੂਗਲ ਅਕਾਊਂਟਸ ਵਾਲੇ ਯੂਜ਼ਰ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜ੍ਹੋ : ਹਾਈਕੋਰਟ ਨੇ ਪਹਿਲੀ ਵਾਰ ਦਿੱਤਾ AI ਦੀ ਵਰਤੋਂ ਦਾ ਸੁਝਾਅ, ਕਿਹਾ- ‘ਵਧ ਰਹੀ ਕੇਸਾਂ ਦੀ ਗਿਣਤੀ’
ਜੂਨ ਵਿੱਚ ਕੰਪਨੀ ਨੇ ਵਿੰਡੋਜ਼ 8, ਵਿੰਡੋਜ਼ 8.1, ਵਿੰਡੋਜ਼ ਸਰਵਰ 2012, ਅਤੇ ਵਿੰਡੋਜ਼ ਦੇ ਸਾਰੇ 32-ਬਿਟ ਵਰਜ਼ਨ ‘ਤੇ ‘ਡਰਾਈਵ ਫਾਰ ਡੈਸਕਟਾਪ’ ਲਈ ਸਮਰਥਨ ਖਤਮ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਅੱਗੇ ਕਿਹਾ ਕਿ ਵਿੰਡੋਜ਼ ਦੇ 32-ਬਿਟ ਵਰਜ਼ਨ ਦੇ ਯੂਜ਼ਰਸ ਅਜੇ ਵੀ ਬ੍ਰਾਊਜ਼ਰ ਰਾਹੀਂ ਗੂਗਲ ਡਰਾਈਵ ਨੂੰ ਐਕਸੈਸ ਕਰ ਸਕਦੇ ਹਨ।
ਇਸ ਦੌਰਾਨ, ਕੰਪਨੀ ਨੇ ਡਰਾਈਵ ਲਈ ‘ਸਰਚ ਚਿਪਸ’ ਫੀਚਰ ਪੇਸ਼ ਕੀਤਾ, ਜੋ ਯੂਜ਼ਰਸ ਨੂੰ ਵੈੱਬ ਐਪ ਵਿੱਚ ਕਿਤੇ ਵੀ ਫਾਈਲ ਟਾਈਪ, ਮਾਲਕ ਅਤੇ ਲਾਸਟ ਮੋਡੀਫਾਈ ਡੇਟ ਵਰਗੇ ਮਾਣਦੰਡਾਂ ਦੇ ਆਧਾਰ ‘ਤੇ ਫਿਲਟਰ ਕਰਨ ਦੀ ਇਜਾਜ਼ਤ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: