ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅੱਜ ਸ੍ਰੀਹਰਿਕੋਟਾ ਪ੍ਰੀਖਣ ਰੇਂਜ ਨਾਲ ਗਗਨਯਾਨ ਮਿਸ਼ਨ ਦੇ ਵ੍ਹੀਕਲ ਟੈਸਟ ਫਲਾਈਟ ਦਾ ਪਹਿਲਾ ਪ੍ਰੀਖਣ ਕਰਨ ਜਾ ਰਿਹਾ ਹੈ। ਗਗਨਯਾਨ ਮਿਸ਼ਨ ਲਈ ਟੈਸਟ ਉਡਾਣ ਟੀਵੀ-ਡੀ1 ਨੂੰ ਸਵੇਰੇ 8 ਵਜੇ ਲਾਂਚ ਕੀਤਾ ਜਾਣਾ ਸੀ ਪਰ ਖਰਾਬ ਮੌਸਮ ਦੀ ਵਜ੍ਹਾ ਨਾਲ ਇਸਰੋ ਨੇ ਫਿਲਹਾਲ ਗਗਨਯਾਨ ਦੇ ਪ੍ਰੀਖਣ ਨੂੰ ਕੁਝ ਹੋਰ ਸਮੇਂ ਰੋਕਣ ਦਾ ਫੈਸਲਾ ਕੀਤਾ ਹੈ।
ਈਸਰੋ ਮੁਖੀ ਐੱਸ ਸੋਮਨਾਥ ਨੇ ਗਗਨਯਾਨ ਦੇ ਪਹਿਲੇ ਟੈਸਟ ਵ੍ਹੀਕਲ ਅਬਾਰਟ ਮਿਸ਼ਨ-1 (ਟੀਵੀ-ਡੀ1) ਦੇ ਲਾਂਚ ਨੂੰ ਹੋਲਡ ‘ਤੇ ਪਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਲਿਫਟ ਆਫ ਦੀ ਕੋਸ਼ਿਸ਼ ਅੱਜ ਨਹੀਂ ਹੋ ਸਕੀ… ਵ੍ਹੀਕਲ ਸੁਰੱਖਿਅਤ ਹੈ… ਅਸੀਂ ਜਲਦ ਹੀ ਵਾਪਸ ਪਰਤਾਂਗੇ… ਜੋ ਕੰਪਿਊਟਰ ਕੰਮ ਕਰ ਰਿਹਾ ਹੈ, ਉਸ ਨੇ ਲਾਂਚ ਰੋਕ ਦਿੱਤਾ ਹੈ… ਅਸੀਂ ਇਸ ਨੂੰ ਠੀਕ ਕਰਾਂਗੇ ਤੇ ਲਦ ਹੀ ਲਾਂਚ ਸ਼ੈਡਿਊਲ ਕਰਾਂਗੇ।
ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਫਲਾਈਟ ਨੂੰ ਈਸਰੋ ਵੱਲੋਂ ਰੋਕਿਆ ਗਿਆ ਹੈ। ਲਾਂਚਿੰਗ ਤੋਂ ਠੀਕ ਪਹਿਲਾਂ ਈਸਰੋ ਨੇ ਇਸਦੀ ਲਾਂਚਿੰਗ ਰੋਕਣ ਦਾ ਫੈਸਲਾ ਕੀਤਾ। ਦੱਸਿਆ ਗਿਆ ਕਿ ਖਰਾਬ ਮੌਸਮ ਦੀ ਵਜ੍ਹਾ ਨਾਲ ਪ੍ਰੀਖਣ ਨੂੰ ਟਾਲਿਆ ਗਿਆ ਹੈ।
2025 ਵਿਚ ਜਦੋਂ ਭਾਰਤ ਦੇ ਮਨੁੱਖੀ ਪੁਲਾੜ ਮੁਹਿੰਮ ਗਗਨਯਾਨ ਤਹਿਤ ਪੁਲਾੜ ਯਾਤਰੀ ਧਰਤੀ ਤੋਂ 400 ਕਿਲੋਮੀਟਰ ਉਪਰ ਪੁਲਾੜ ਵਿਚ ਤਿੰਨ ਦਿਨ ਬਿਤਾਉਣ ਜਾਣਗੇ, ਉਦੋਂ ਕਿਸੇ ਵੀ ਵਜ੍ਹਾ ਨਾਲ ਪੁਲਾੜ ਯਾਤਰੀਆਂ ਨੂੰ ਨਾ ਗੁਆਉਣਾ ਪਵੇ, ਇਸ ਲਈ ਕੁੱਲ 6 ਪ੍ਰੀਖਣਾਂ ਦੀ ਲੜੀ ਵਿਚ ਇਹ ਪਹਿਲਾ ਪ੍ਰੀਖਣ ਹੈ। ਇਸਰੋ ਦੇ ਇਸ ਪ੍ਰੀਖਣ ਤੋਂ ਕਰੂ ਇਸਕੇਪ ਸਿਸਟਮ ਦੀ ਸਮਰੱਥਾ ਬਾਰੇ ਵਿਸਤਾਰ ਨਾਲ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਕਿਸੇ ਐਮਰਜੈਂਸੀ ਹਾਲਾਤ ਵਿਚ ਮੁਹਿੰਮ ਨੂੰ ਵਿਚ ਹੀ ਰੱਦ ਕੀਤੇ ਜਾਣ ‘ਤੇ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਬਣਾਉਣ ਦੀ ਰਣਨੀਤੀ ਨੂੰ ਫੇਲ-ਸੇਫ ਬਣਾਉਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੇ 25 ਸਕੂਲਾਂ ਦੇ ਨਾਂ, ਦੇਖੋ ਪੂਰੀ ਲਿਸਟ
ਗਗਨਯਾਨ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੈ, ਇਸ ਨੂੰ ਅਗਲੇ ਸਾਲ ਦੇ ਆਖਿਰ ਜਾਂ 2025 ਦੀ ਸ਼ੁਰੂਆਤ ਤੱਕ ਭੇਜਿਆ ਜਾ ਸਕਦਾ ਹੈ। 2024 ਵਿਚ ਮਨੁੱਖ ਰਹਿਤ ਪ੍ਰੀਖਣ ਉਡਾਣ ਹੋਵੇਗੀ ਜਿਸ ਵਿਚ ਇਕ ਰੋਬੋਟ ਭੇਜਿਆ ਜਾਵੇਗਾ।