ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ ਮੁੰਬਈ ਵਿਚ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ ਸ਼ਾਮਲ ਹੋਣ ਲਈ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 2018 ਦਾ ਹੈ ਤੇ ਇਸ ਵਿਚ ਹੀ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।
ਦੱਸ ਦੇਈਏ ਕਿ ਸਾਲ 2018 ਵਿਚ ਤਾਹਿਲ ‘ਤੇ ਮੁੰਬਈ ਦੇ ਪਾਸ਼ ਖਾਰ ਉਪਨਗਰੀ ਇਲਾਕੇ ਵਿਚ ਆਪਣੀ ਕਾਰ ਨਾਲ ਇਕ ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਵਿਚ ਇਕ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਸੀ।
ਤਾਹਿਲ ਨੂੰ ਇਸ ਮਾਮਲੇ ਵਿਚ ਸ਼ਹਿਰ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਇਕ ਡਾਕਟਰ ਵੱਲੋਂ ਉਪਲਬਧ ਕਰਾਏ ਗਏ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਠਹਿਰਾਇਆ ਸੀ। ਡਾਕਟਰ ਨੇ ਕਿਹਾ ਸੀ ਕਿ 2018 ਵਿਚ ਘਟਨਾ ਸਮੇਂ ਐਕਟਰ ਨੇ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਕਾਰੋਬਾਰੀ ਤੋਂ 6 ਲੱਖ ਦੀ ਲੁੱਟ, ਘਰ ਦੇ ਬਾਹਰ 4 ਨਕਾਬਪੋਸ਼ਾਂ ਨੇ ਵਪਾਰੀ ਦੀ ਕੁੱਟਮਾਰ ਮਗਰੋਂ ਖੋਇਆ 2 ਬੈਗ
ਦਲੀਪ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਨੂੰ 161K ਲੋਕ ਫਾਲੋ ਕਰਦੇ ਹਨ। ਹੁਣ ਤੱਕ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ 239 ਪੋਸਟ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: