ਸਰੀਰ ਦੀ ਫਿਟਨੈੱਸ ਬਰਕਰਾਰ ਰੱਖਣ ਲਈ ਹੱਡੀਆਂ ਦਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਆਪਣੀ ਹੱਡੀਆਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਜੋੜਾਂ ਦੇ ਦਰਦ, ਅਰਥਰਾਈਟਿਸ ਤੇ ਹੱਡੀਆਂ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਦੇ ਸ਼ਿਕੰਜੇ ਵਿਚ ਆ ਜਾਂਦੇ ਹਾਂ। ਉਂਝ ਤਾਂ ਇਹ ਪ੍ਰੇਸ਼ਾਨੀ ਉਮਰ ਵਧਣ ਦੀ ਨਿਸ਼ਾਨੀ ਹੈ ਪਰ ਅੱਜਕਲ ਸਿਹਤ ਦੀ ਅਣਦੇਖੀ ਨਾਲ ਇਹ ਘੱਟ ਉਮਰ ਦੇ ਲੋਕਾਂ ਵਿਚ ਵੀ ਦਿਖਣ ਨੂੰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਹੱਡੀਆਂ ਨੂੰ ਮਜ਼ਬੂਤ ਕਰਨ ਦੇ 5 ਖਾਸ ਆਯੁਰਵੈਦਿਕ ਹਰਬਸ ਦੱਸਣ ਜਾ ਰਹੇ ਹਾਂ।
ਗਿਲੋਏ
ਸਾਧਾਰਨ ਜਿਹੀ ਦਿਖਣ ਵਾਲੀ ਗਿਲੋਏ ਸਿਹਤ ਲਈ ਵਰਦਾਨ ਮੰਨੀ ਜਾਂਦੀ ਹੈ। ਆਯੁਰਵੇਦ ਵਿਚ ਇਸ ਦਾ ਇਸਤੇਮਾਲ ਕਈ ਬੀਮਾਰੀਆਂ ਦਾ ਇਲਾਜ ਕਰਨ ਲਈ ਵੱਡੇ ਪੈਮਾਨੇ ‘ਤੇ ਕੀਤਾ ਜਾਂਦਾ ਹੈ। ਗਿਲੋਏ ਵਿਚ ਕਾਪਰ, ਆਇਰਨ, ਫਾਸਫੋਰਸ, ਕੈਲਸ਼ੀਅਮ ਤੇ ਮੈਗਨੀਸ਼ਅਮ ਵਰਗੇ ਪੌਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਵਿਚ ਮਦਦ ਕਰਦੇ ਹਨ। ਇਹ ਗਠੀਆ ਰੋਗ ਵਿਚ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਸੇਵਨ ਤੁਸੀਂ ਜੂਸ ਜਾਂ ਗਿਲੋਏ ਚੂਰਨ ਦੇ ਰੂਪ ਵਿਚ ਕਰ ਸਕਦੇ ਹੋ।
ਗੁਗਲੂ
ਗੁਗਲੂ ਨੂੰ ਸਿਹਤ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਆਯੁਰਵੈਦ ਵਿਚ ਇਸ ਦਾ ਯੂਜ਼ ਕਈ ਗੰਭੀਰ ਬੀਮਾਰੀਆਂ ਦੇ ਇਲਾਜ ਵਿਚ ਕੀਤਾ ਜਾਂਦਾ ਹੈ। ਦਰਅਸਲ ਗੂਗੁਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ ਜਿਸਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ ਵਿਚ ਮੌਜੂਦ ਐਂਟੀ ਇੰਫਲੇਮੇਟਰੀ ਗੁਣ ਜੋੜਾਂ ਵਿਚ ਦਰਦ ਤੇ ਸੋਜਿਸ਼ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰ ਸਕਦੇ ਹਨ। ਨਾਲ ਹੀ ਇਹ ਗਠੀਆ ਰੋਗ ਵਿਚ ਵੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਤੁਸੀਂ ਦੁੱਧ ਜਾਂ ਪਾਣੀ ਦੇ ਨਾਲ ਲੈ ਸਕਦੇ ਹੋ।
ਡੇਂਡਿਲੀਅਨ
ਕਈ ਪੌਸ਼ਕ ਤੱਤਾਂ ਨਾਲ ਭਰਪੂਰ ਡੇਂਡਿਲੀਅਨ ਯਾਨੀ ਸਿੰਗਪਰਣੀ ਹੱਡੀਆਂ ਦੀ ਸਿਹਤ ਲਈ ਬਹੁਤ ਹੀ ਅਸਰਦਾਰ ਹੁੰਦੇ ਹਨ। ਡੇਂਡਿਲੀਅਨ ਵਿਚ ਮੌਜੂਦ ਕੈਲਸ਼ੀਅਮ ਤੇ ਸਿਲੀਕਾਨ ਹੱਡੀਆਂ ਨੂੰ ਬੁਢਾਪੇ ਤੱਕ ਮਜ਼ਬੂਤ ਬਣਾਏ ਰੱਖਣ ਦਾ ਕੰਮ ਕਰਦੇ ਹਨ ਇਸ ਦੇ ਨਾਲ ਹੀ ਇਹ ਹੱਡੀਆਂ ਨੂੰ ਰਿਪੇਅਰ ਕਰਨ ਵਿਚ ਵੀ ਮਦਦ ਕਰਦੇ ਹਨ। ਇਸ ਦੇ ਸੇਵਨ ਨਾਲ ਅਰਥਰਾਈਟਿਸ ਵਰਗੀਆਂ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਗੋਟੂ ਕੋਲਾ
ਆਯੁਰਵੇਦ ਵਿਚ ਗੋਟੂ ਕੋਲਾ ਦਾ ਇਸਤੇਮਾਲ ਇਕ ਸ਼ਕਤੀਸ਼ਾਲੀ ਔਸ਼ਧੀ ਵਜੋਂ ਕੀਤਾ ਜਾਂਦਾ ਹੈ। ਇਸ ਦੇ ਇਸਤੇਮਾਲ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਦਰਅਸਲ ਗੋਟੂ ਕੋਲਾ ਵਿਚ ਕਈ ਐਂਟੀ ਇੰਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ, ਜੋ ਜੋੜਾਂ ਦੇ ਦਰਦ ਤੇ ਸੋਜਿਸ਼ ਤੋਂ ਛੁਟਕਾਰਾ ਦਿਵਾ ਸਕਦੇ ਹਨ। ਇਸ ਦਾ ਰੈਗੂਲਰ ਸੇਵਨ ਕਰਨ ਨਾਲ ਵੈਰੀਕੋਜ ਵੇਨਸ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ। ਇਸ ਲਈ ਤੁਸੀਂ ਗੋਟੂਕੋਲਾ ਦੀ ਚਾਹ ਦਾ ਸੇਵਨ ਕਰ ਸਕਦੇ ਹੋ।
ਲੇਮਨਗ੍ਰਾਸ
ਲੇਮਨਗ੍ਰਾਸ ਸਿਹਤ ਲਈ ਵਰਦਾਨ ਮੰਨੀ ਜਾਂਦੀ ਹੈ ਆਮ ਤੌਰ ‘ਤੇ ਇਸਦਾ ਇਸਤੇਮਾਲ ਚਾਹ ਵਜੋਂ ਕੀਤਾ ਜਾਂਦਾ ਹੈ। ਲੇਮਨਗ੍ਰਾਸ ਵਿਚ ਕਈ ਅਜਿਹੇ ਜ਼ਰੂਰੀ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।ਇਸ ਵਿਚ ਫਲੇਵੋਨਾਇਡ ਹੁੰਦਾ ਹੈ ਜੋ ਹੱਡੀਆਂ ਦੇ ਵਿਕਾਸ ਤੇ ਮਜ਼ਬੂਤੀ ਲਈ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਲੇਮਨਗ੍ਰਾਸ ਦੀ ਚਾਹ ਰੈਗੂਲਰ ਪੀਣ ਨਾਲ ਸਰੀਰ ਦੀ ਇਮਿਊਨਿਟੀ ਬੂਸਟ ਹੁੰਦੀ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: