ਨਿਸ਼ਾਦ ਕੁਮਾਰ ਨੇ ਏਸ਼ੀਆਈ ਪੈਰਾ ਗੇਮਸ 2022 ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿਚ ਨਵੇਂ ਏਸ਼ੀਆਈ ਖੇਡਾਂ ਦੇ ਰਿਕਾਰਡ ਨਾਲ ਭਾਰਤ ਲਈ ਸੋਨ ਤਮਗਾ ਜਿੱਤਿਆ। ਜਾਣਕਾਰੀ ਮੁਤਾਬਕ ਨਿਸ਼ਾਦ ਕੁਮਾਰ ਨੇ 2.02 ਮੀਟਰ ਦੀ ਛਾਲ ਲਗਾ ਕੇ ਇਹ ਜਿੱਤ ਦਰਜ ਕੀਤੀ।
ਚੀਨ ਦੀ ਹੋਂਗਜੀ ਚੇਨ ਨੂੰ ਚਾਂਦੀ (1.94ਮੀ.) ਦਾ ਤਮਗਾ ਮਿਲਿਆ। ਭਾਰਤ ਦੇ ਰਾਮਪਾਲ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿਚ 1.94 ਮੀਟਰ ਦੀ ਦੂਰੀ ਤੈਅ ਕਰਕੇ ਕਾਂਸੇ ਦਾ ਤਮਗਾ ਜਿੱਤਿਆ। ਇਸ ਦਰਮਿਆਨ ਭਾਰਤੀ ਪੈਰਾ-ਐਥਲੀਟ ਮੋਨੂੰ ਘਨਗਾਸ ਨੇ ਪੁਰਸ਼ਾਂ ਦੇ ਸ਼ਾਟ ਪੁੱਟ-ਐੱਫ-11 ਫਾਈਨਲ ਵਿਚ ਕਾਂਸੇ ਦਾ ਤਮਗਾ ਹਾਸਲ ਕੀਤਾ। ਮੋਨੂੰ ਨੇ ਸੀਜ਼ਨ ਦੀ ਆਪਣੀ ਚੌਥੀ ਕੋਸ਼ਿਸ਼ ਵਿਚ 12.33 ਮੀਟਰ ਦੇ ਸਰਵਉੱਤਮ ਥ੍ਰੋ ਨਾਲ ਪੋਡੀਅਮ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਖਰਾਬ ਸਿਹਤ ਦਾ ਦਿੱਤਾ ਹਵਾਲਾ
ਇਸ ਤੋਂ ਪਹਿਲਾਂ ਅਥਲੈਟਿਕਸ ਵਿਚ ਸ਼ੈਲੇਸ਼ ਕੁਮਾਰ (1.82 ਮੀਟਰ), ਮਰੀਯੱਪਨ ਥੰਗਾਵੇਲੂ (1.80 ਮੀਟਰ) ਤੇ ਰਾਮ ਸਿੰਘ (1.78 ਮੀਟਰ) ਨੇ ਪੁਰਸ਼ਾਂ ਦੀ ਉੱਚੀ ਛਾਲ ਟੀ-63 ਮੁਕਾਬਲੇ ਵਿਚ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤੇ।