ਕੈਨੇਡਾ ਨੇ 20 ਅਕਤੂਬਰ ਨੂੰ ਚੰਡੀਗੜ੍ਹ, ਮੁੰਬਈ ਤੇ ਬੇਂਗਲੁਰੂ ਵਿਚ ਆਪਣੇ ਕਮਰਸ਼ੀਅਲ ਦੂਤਘਰਾਂ ਵਿਚ ਵਿਅਕਤੀਗਤ ਸੇਵਾਵਾਂ ਨੂੰ ਮੁਅੱਤਲ ਕਰਨ ਤੇ ਭਾਰਤ ਵਿਚ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਟ੍ਰੈਵਲ ਵੀਜ਼ਾ ਤੇ ਵਰਕ ਵੀਜ਼ੇ ਦੇ ਨਾਲ ਕੈਨੇਡਾ ਦੀ ਯਾਤਰਾ ਕਰਨ ਦੀ ਉਮੀਦ ਕਰ ਰਹੇ ਭਾਰਤੀ ਵਿਦਿਆਰਥੀ ਤੇ ਹੋਰ ਲੋਕ ਇਸ ਕਦਮ ਬਾਰੇ ਚਿੰਤਤ ਸਨ। ਹੁਣ ਵੀਜ਼ਾ ਦੇਣ ਵਾਲੀ ਵੀਐੱਫਐੱਸ (Visa Facilitation Services) ਗਲੋਬਲ ਨੇ ਕਿਹਾ ਕਿ ਉਸ ਦੇ ਕੈਨੇਡਾ ਲਈ ਵੀਜ਼ਾ ਕੇਂਦਰਾਂ ਵਿਚ ਸਾਧਾਰਨ ਤੌਰ ‘ਤੇ ਕੰਮ ਜਾਰੀ ਰਹੇਗਾ।
VFS ਨੇ ਕਿਹਾ ਕਿ ਕੈਨੇਡੀਅਨ ਵੀਜ਼ਾ ਬਿਨੈਕਾਰ ਅਜੇ ਵੀ ਪ੍ਰਸ਼ਾਸਕੀ ਸਹਾਇਤਾ ਪ੍ਰਾਪਤ ਕਰਨਗੇ ਅਤੇ ਆਪਣੇ ਕੇਂਦਰਾਂ ‘ਤੇ ਬਾਇਓਮੈਟ੍ਰਿਕਸ ਜਮ੍ਹਾ ਕਰਨਗੇ। ਕੈਨੇਡਾ ਵੱਲੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਐਲਾਨ ਦੇ ਬਾਅਦ ਕੈਨੇਡਾ ਦਾ ਵੀਜ਼ਾ ਚਾਹੁਣ ਵਾਲਿਆਂ ਵਿਚ ਕੁਝ ਘਬਰਾਹਟ ਸੀ। ਦੱਸ ਦੇਈਏ ਕਿ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਦੇ ਉਦੇਸ਼ ਨਾਲ ਕੈਨੇਡਾ ਜਾਂਦੇ ਹਨ।
ਵੀਐੱਫਐੱਸ ਗਲੋਬਲ ਸਭ ਤੋਂ ਵੱਡੀ ਵੀਜ਼ਾ ਆਊਟਸੋਰਸਿੰਗ ਤੇ ਉਦਯੋਗਿਕ ਸੇਵਾ ਕੰਪਨੀਆਂ ਵਿਚੋਂ ਇਕ ਹੈ, ਜੋ ਕੈਨੇਡਾ ਸਣੇ ਦੁਨੀਆ ਭਰ ਦੀਆਂ ਕਈ ਸਰਕਾਰਾਂ ਲਈ ਵੀਜ਼ਾ ਅਰਜੀਆਂ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਇਸ ਲਈ ਹੁਣ ਵੀਐੱਫਐੱਸ਼ ਨੇ ਸਪੱਸ਼ਟਕੀਤਾ ਕਿ ਕੈਨੇਡਾ ਵੱਲੋਂ ਵਿਅਕਤੀਗਤ ਵੀਜ਼ੇ ‘ਤੇ ਰੋਕ ਲਗਾਉਣ ਦੇ ਤੁਰੰਤ ਬਾਅਦ ਉਸ ਦੇ ਕੇਂਦਰ ਸਾਧਾਰਨ ਤੌਰ ‘ਤੇ ਕੰਮ ਕਰਨਾ ਜਾਰੀ ਰੱਖਣ ਤਾਂ ਇਸ ਦਾ ਮਤਲਬ ਹੋਇਆ ਕੀ ਵੀਜ਼ਾ ਅਰਜ਼ੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧੇਗੀ।
ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਨੇ ਭਾਰਤ ਵਿਚ ਆਪਣੀ ਵੀਜ਼ਾ ਅਪਲਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤੋਂ ਬੰਦ ਨਹੀਂ ਕੀਤਾ ਹੈ। ਉਸ ਨੇ ਸਿਰਫ ਤਿੰਨ ਕੇਂਦਰਾਂ ‘ਤੇ ਵਿਅਕਤੀਗਤ ਸੇਵਾਵਾਂ ਨੂੰ ਮੁਅੱਤਲ ਕੀਤਾ ਹੈ। ਵੀਐੱਫਐੱਸ ਵੀਜ਼ਾ ਬਿਨੈਕਾਰ ਕੇਂਦਰਾਂ ਰਾਹੀਂ ਸਾਰੇ ਅਸਥਾਈ ਨਿਵਾਸੀ ਸ਼੍ਰੇਣੀਆਂ ਲਈ ਅਰਜ਼ੀਆਂ ਸਵੀਕਾਰ ਕਰਨ ਲਈ ਰਜਿਸਟਰਡ ਹਨ। ਇਸ ਵਿੱਚ ਵਿਜ਼ਟਰ ਵੀਜ਼ਾ, ਐਜੂਕੇਸ਼ਨ ਵੀਜ਼ਾ ਅਤੇ ਵਰਕ ਪਰਮਿਟ ਦੇ ਨਾਲ-ਨਾਲ ਭਾਰਤ ਵਿੱਚ ਕੈਨੇਡੀਅਨ ਸਥਾਈ ਨਿਵਾਸੀਆਂ ਦੀਆਂ ਯਾਤਰਾ ਦਸਤਾਵੇਜ਼ ਅਰਜ਼ੀਆਂ ਸ਼ਾਮਲ ਹਨ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਮੁਲਾਕਾਤਾਂ ਦਾ ਸਮਾਂ ਨਿਸ਼ਚਿਤ ਕਰਨਾ, ਵੀਜ਼ਾ ਅਰਜ਼ੀਆਂ ਨੂੰ ਇਕੱਠਾ ਕਰਨਾ, ਬਾਇਓਮੈਟ੍ਰਿਕਸ ਨਾਮਜ਼ਦਗੀਆਂ ਕਰਨਾ ਅਤੇ ਬਿਨੈਕਾਰਾਂ ਨੂੰ ਸੀਲਬੰਦ ਫੈਸਲੇ ਵਾਲੇ ਲਿਫਾਫਿਆਂ ਵਿੱਚ ਪਾਸਪੋਰਟ ਵਾਪਸ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਵਰਲਡ ਕੱਪ ਦੇ ਵਿਚ ਆਈ ਬੁਰੀ ਖਬਰ, ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ
ਦੱਸ ਦੇਈਏ ਕਿ VFS ਗਲੋਬਲ ਇਹ ਨਿਸ਼ਚਿਤ ਕਰਨ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ ਕਿ ਵੀਜ਼ਾ ਫਾਰਮ ਸਹੀ ਤਰੀਕੇ ਨਾਲ ਭਰੇ ਤੇ ਜਮ੍ਹਾ ਕੀਤੇ ਗਏ ਹਨ। ਵੀਜ਼ਾ ਜਾਰੀ ਕਰਨ ਜਾਂ ਅਸਵੀਕਾਰ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਤੋਂ ਕੈਨੇਡਾ ਦੀ ਵੀਜ਼ਾ ਨੀਤੀਆਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ IRCC ਇਮੀਗ੍ਰੇਸ਼ਨ ਅਫਸਰਾਂ ਦੁਆਰਾ ਕੀਤਾ ਜਾਂਦਾ ਹੈ।