ਸ਼੍ਰੀਲੰਕਾ ਦੇ ਕੈਬਨਿਟ ਨੇ ਭਾਰਤ ਸਣੇ 7 ਦੇਸ਼ਾਂ ਲਈ ਵੀਜ਼ੇ ਨੂੰ ਮੁਫਤ ਕਰਨ ਦਾ ਐਲਾਨ ਕੀਤਾ ਹੈ।ਇਸ ਪਾਇਲਟ ਪ੍ਰਾਜੈਕਟ ਤਹਿਤ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਤੇ ਥਾਈਲੈਂਡ ਦੇ ਨਾਗਰਿਕਾਂ ਲਈ 31 ਮਾਰਚ ਤੱਕ ਵੀਜ਼ਾ ਫ੍ਰੀ ਐਂਟਰੀ ਮਿਲੇਗੀ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਕਿ ਇਸ ਨੂੰ 31 ਮਾਰਚ 2024 ਤੱਕ ਯੋਜਨਾ ਵਜੋਂ ਲਾਗੂ ਕਰ ਦਿੱਤਾ ਜਾਵੇਗਾ। ਕੈਬਨਿਟ ਦੇ ਫੈਸਲੇ ਮੁਤਾਬਕ ਇਨ੍ਹਾਂ ਦੇਸ਼ਾਂ ਦੇ ਸੈਲਾਨੀ ਸ਼੍ਰੀਲੰਕਾ ਦੌਰੇ ‘ਤੇ ਬਿਨਾਂ ਕਿਸੇ ਫੀਸ ਦੇ ਵੀਜ਼ਾ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਕੱਢਿਆ ਜਾਵੇਗਾ ਨਿਕਲੇਗਾ ਡਰਾਅ
ਸਾਲ 2019 ਵਿਚ ਈਸਟਰ ਦੇ ਦਿਨ ਹੋਏ ਬੰਬ ਵਿਸਫੋਟਾਂ ਦੇ ਬਾਅਦ ਸ਼੍ਰੀਲੰਕਾ ਵਿਚ ਸੈਲਾਨੀਆਂ ਦਾ ਆਗਮਨ ਘੱਟ ਹੋ ਗਿਆ ਸੀ। ਵਿਸਫੋਟਾਂ ਵਿਚ 11 ਭਾਰਤੀਆਂ ਸਣੇ 270 ਲੋਕ ਮਾਰੇ ਗਏ ਸਨ ਤੇ 500 ਤੋਂ ਵੱਧ ਜ਼ਖਮੀ ਹੋਏ ਸਨ। ਦੂਜੇ ਪਾਸੇ ਕੋਰੋਨਾ ਬੀਮਾਰੀ ਤੇ ਬਾਅਦ ਵਿਚ ਦੇਸ਼ ਵਿਚ ਆਈ ਆਰਥਿਕ ਤੰਗੀ ਦੇ ਕਾਰਨ ਸੈਲਾਨੀਆਂ ਦੀ ਆਵਾਜਾਈ ਨੂੰ ਵਧਾਇਆ ਨਹੀਂ ਜਾ ਸਕਿਆ ਹੈ।