ਪਿਛਲੇ ਸਾਲ ਇਕ ਸ਼ਖਸ ਅਚਾਨਕ ਤੋਂ ਚਰਚਾ ਵਿਚ ਆ ਗਿਆ ਸੀ, ਜਦੋਂ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ ਤੇ ਉਸ ਦੀ ਕਹਾਣੀ ਜਾਣ ਕੇ ਤੁਸੀਂ ਉਸ ਨੂੰ ਕਿਸਮਤਵਾਲਾ ਹੀ ਕਹਿਣਗੇ। ਸ਼ਖਸ ਦੀ ਕਹਾਣੀ ਭਾਵੇਂ ਹੀ ਪੁਰਾਣੀ ਹੋਵੇ ਪਰ ਜਦੋਂ-ਜਦੋਂ ਸਭ ਤੋਂ ਚੰਗੀ ਕਿਸਮਤ ਵਾਲੇ ਲੋਕਾਂ ਦੀ ਚਰਚਾ ਹੋਵੇਗਾ ਉਦੋਂ ਤੱਕ ਇਸ ਆਦਮੀ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੋ ਜਾਵੇਗਾ।
ਰਿਪੋਰਟ ਮੁਤਾਬਕ ਚਿਲੀ ਦੇ ਰਹਿਣ ਵਾਲੇ Exequiel Hinojosa ਦੀ ਕਿਸਮਤ ਉਦੋਂ ਚਮਕੀ ਜਦੋਂ ਉਨ੍ਹਾਂ ਨੂੰ ਅਚਾਨਕ ਇਕ ਦਿਨ ਉਨ੍ਹਾਂ ਦੇ ਪਿਤਾ ਦੀ 60 ਸਾਲ ਪੁਰਾਣੀ ਇਕ ਬੈਂਕ ਪਾਸਬੁੱਕ ਮਿਲੀ। ਐਕਿਸਵੇਲ ਦੇ ਪਿਤਾ ਦੀ ਮੌਤ 10 ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਕੋਲ ਇਕ ਬੈਂਕ ਪਾਸਬੁੱਕ ਵੀ ਹੈ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਸੀਕਿ ਉਨ੍ਹਾਂ ਦੇ ਪਿਤਾ ਘਰ ਖਰੀਦਣ ਲਈ ਪੈਸੇ ਬਚਾ ਰਹੇ ਹਨ। 1960-70 ਦੇ ਦਹਾਕੇ ਵਿਚ ਪਿਤਾ ਨੇ ਲਗਭਗ 1,40,000 ਪੈਸੇ ਬਚਾਏ ਸਨ ਜੋ 163 ਡਾਲਰ ਹੁੰਦੇ ਹਨ।
ਇੰਟ੍ਰੈਸਟ ਤੇ ਮਹਿੰਗਾਈ ਦੀ ਵਜ੍ਹਾ ਤੋਂ ਇਹ ਰੁਪਏ ਵਧ ਕੇ 1 ਬਿਲੀਅਨ ਪੇਸੋਸ ਯਾਨੀ ਲਗਭਗ 1.2 ਮਿਲੀਅਨ ਡਾਲਰ ਹੋ ਗਏ। ਪਿਤਾ ਦੀ ਮੌਤ ਦੇ ਬਾਅਦ ਤੋਂ ਇਹ ਪਾਸਬੁੱਕ ਸਾਲਾਂ ਤੱਕ ਡੱਬੇ ਵਿਚ ਬੰਦ ਸੀ, ਇਸੇ ਵਜ੍ਹਾ ਤੋਂ ਕਿਸੇ ਨੂੰ ਇਸ ਬੈਂਕ ਅਕਾਊਂਟ ਜਾਂ ਉਸ ਵਿਚ ਜਮ੍ਹਾ ਪੈਸਿਆਂ ਬਾਰੇ ਪਤਾ ਨਹੀਂ ਸੀ। ਘਰ ਦੀ ਸਫਾਈ ਦੌਰਾਨ ਇਹ ਪਾਸਬੁੱਕ ਮਿਲੀ। ਪਰ ਸਮੱਸਿਆ ਉਦੋਂ ਖੜ੍ਹੀ ਹੋਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਬੈਂਕ ਵਿਚ ਪਿਤਾ ਦੇ ਪੈਸੇ ਸਨ ਉਹ ਬੰਦ ਹੋ ਚੁੱਕਾ ਹੈ। ਪਾਸਬੁੱਕ ਬੇਕਾਰ ਹੋ ਚੁੱਕੀ ਸੀ ਪਰ ਉਸ ‘ਤੇ ਇਕ ਜ਼ਰੂਰੀ ਸੂਚਨਾ ਲਿਖੀ ਸੀ, ਜਿਸ ਨੇ ਉਮੀਦ ਦੀ ਇਕ ਕਿਰਨ ਦਿਖਾ ਦਿੱਤੀ।
ਇਹ ਵੀ ਪੜ੍ਹੋ : ਪਾਕਿਸਤਾਨ ਪਰਤਦੇ ਹੀ ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ, ਸਟੀਲ ਮਿੱਲ ਕੇਸ ਵਿਚ ਉਨ੍ਹਾਂ ਦੀ ਸਜ਼ਾ ਮੁਅੱਤਲ
ਪਾਸਬੁੱਕ ‘ਤੇ ਲਿਖਿਆ ਸੀ-ਸਟੇਟ ਗਾਰੰਟਿਡ, ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਕਿਸੇ ਕਾਰਨ ਤੋਂ ਬੈਂਕ, ਗਾਹਕ ਦਾ ਪੈਸਾ ਨਹੀਂ ਚੁਕਾ ਪਾਉਂਦਾ ਤਾਂ ਸਰਕਾਰ ਉਸ ਦਾ ਪੈਸਾ ਵਾਪਸ ਕਰੇਗ। ਸਰਕਾਰ ਵੱਲੋਂ ਜਦੋਂ ਪੈਸੇ ਨਹੀਂਮਿਲੇ ਤਾਂ ਐਕਸਿਕਵੇਲ ਨੇ ਪੈਸੇ ਲੈਣ ਲਈਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਕੋਰਟ ਵਿਚ ਇਹ ਗੱਲ ਰੱਖੀ ਕਿ ਉਹ ਪੈਸੇ ਉੁਨ੍ਹਾਂ ਦੀ ਪਿਤਾ ਦੀ ਮਿਹਨਤ ਦੀ ਕਮਾਈ ਹੈ। ਇਸ ਲਈ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ। ਸਰਕਾਰ ਪੈਸੇ ਦੇਣ ਦੀ ਫਿਰਾਕ ਵਿਚ ਸਨ ਪਰ ਦੇਸ਼ ਦੀ ਸੁਪਰੀਮ ਕੋਰਟ ਨੇ ਆਖਿਰ ਵਿਚ ਉਨ੍ਹਾਂਦੇ ਪੱਖ ਵਿਚ ਫੈਸਲਾ ਸੁਣਾਇਆ ਤੇ ਇਸੇ ਤਰ੍ਹਾਂ ਉਨ੍ਹਾਂ ਨੂੰ 1 ਬਿਲੀਅਨ ਪੇਸੋਸ (10 ਕਰੋੜ ਰੁਪਏ) ਨਾਲ ਹੋਰ ਭੱਤੇ ਵੀ ਮੁਹੱਈਆ ਕਰਾਏ ਗਏ।