ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਿਯਮ ਅਤੇ ਕੰਟਰੋਲ ਸੰਬੰਧੀ ਵਿਸ਼ਵਵਿਆਪੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਯੁਕਤ ਰਾਸ਼ਟਰ ਨੇ ਇੱਕ ਨਵੀਂ ਗਲੋਬਲ ਸਲਾਹਕਾਰ ਸੰਸਥਾ ਦਾ ਗਠਨ ਕੀਤਾ ਹੈ। ਇਸ ਵਿੱਚ ਭਾਰਤ ਦੇ ਤਕਨੀਕੀ ਥਿੰਕ ਟੈਂਕ iSpiri ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਮਨਦੀਪ ਸਿੰਘ ਗਿੱਲ, ਸ਼ਰਦ ਸ਼ਰਮਾ ਅਤੇ ਹੱਗਿੰਗ ਫੇਸ ਇੰਡੀਆ ਦੀ ਪ੍ਰਮੁੱਖ ਖੋਜਕਰਤਾ ਨਾਜ਼ਨੀਨ ਰਜਨੀ ਨੂੰ ਸ਼ਾਮਲ ਕੀਤਾ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਸੰਸਥਾ AI ਨੂੰ ਨਿਯਮਤ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਯਤਨਾਂ ਦਾ ਸਮਰਥਨ ਕਰੇਗੀ। ਇਸ ਦੇ ਨਾਲ, AI ਪ੍ਰਸ਼ਾਸਨ ‘ਤੇ ਮੌਜੂਦਾ ਅਤੇ ਉੱਭਰ ਰਹੀਆਂ ਪਹਿਲਕਦਮੀਆਂ ਲਈ ਇੱਕ ਪੁਲ ਵਜੋਂ ਕੰਮ ਕਰੇਗਾ।
ਯੂਐੱਨ ਨੇ ਕਿਹਾ ਕਿ ਏਆਈ ‘ਤੇ ਉੱਚ ਪੱਧਰੀ ਮਲਟੀ ਸਟੇਕਹੋਲਡਰ ਐਡਵਾਇਜਰੀ ਬਾਡੀ ਵਿਚ ਸਰਕਾਰ, ਨਿੱਜੀ ਖੇਤਰ, ਰਿਸਰਚ ਫਰਮ, ਸਿਵਲ ਸੁਸਾਇਟੀ ਤੇ ਸਿੱਖਿਆ ਜਗਤ ਦੇ 39 ਮਾਹਿਰਾਂ ਨੂੰ ਸ਼ਾਮਲਕੀਤਾ ਗਿਆ ਹੈ। ਗੁਟੇਰਸ ਨੇ ਕਿਹਾ ਕਿ ਏਆਈ ਨਾਲ ਸੰਕਟਾਂ ਦੇ ਅਨੁਮਾਨ ਤੋਂ ਲੈਕੇ ਉਨ੍ਹਾਂ ਦੇ ਹੱਲ ਤੱਕ ਦੀਆਂ ਉਮੀਦਾਂ ਹਨ।
ਸੰਸਥਾ ਵਿਕਾਸ ਲਈ ਏਆਈਦੇ ਇਸਤੇਮਾਲ ਕਰਨ ਵਿਚ ਮਦਦ ਕਰੇਗੀ ਤੇ ਏਆਈ ਗਵਰਨੈਂਸ ‘ਤੇ ਵੈਸ਼ਵਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ। ਇਸ ਨਾਲ 2030 ਤੱਕ ਟਿਕਾਊ ਵਿਕਾਸ ਦੇ 17 ਟੀਚੇ ਹਾਸਲ ਕਰਨ ਵਿਚ ਵੀ ਤੇਜ਼ੀ ਆਏਗੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਉਦਯੋਗਿਕ ਦੂਤ ਨਿਯੁਕਤ ਕੀਤੇ ਗਏ ਅਮਨਦੀਪ ਸਿੰਘ ਗਿੱਲ ਜੇਨੇਵਾ ਦੇ ਗ੍ਰੈਜੂਏਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼ ਵਿਚ ਇੰਟਰਨੈਸ਼ਨਲ ਡਿਜੀਟਲ ਹੈਲਥ, ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਕੋਲੈਬੋਰੇਟਿਵ ਦੇ ਸੀਈਓ ਸਨ। ਇਸ ਤੋਂ ਪਹਿਲਾਂ ਉਹ ਡਿਜੀਟਲ ਸਹਿਯੋਗ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦ ਉੱਚ ਪੱਧਰੀ ਪੈਨਲ ਦੇ ਕਾਰਜਕਾਰੀ ਡਾਇਰੈਕਟਰ ਦੇ ਸਹਿ-ਮੁਖੀ ਸਨ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਮਹਿਲਾ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ, ਪੁਲਿਸ ਨੇ 22.57 ਲੱਖ ਦੀ ਪ੍ਰਾਪਰਟੀ ‘ਤੇ ਲਗਾਇਆ ਨੋਟਿਸ
ਭਾਰਤ ਸਰਕਾਰ ਦੇ ਸਾਰੇ ਤਕਨੀਕ ਆਧਾਰਿਤ ਹੱਲਾਂ ਨਾਲ ਜੁੜੇ ਸ਼ਰਦ ਸ਼ਰਮਾ ਵਾਇਰਲੈੱਸ ਸਟਾਰਟਅੱਪ ਟੇਲਟੀਅਰ ਤਕਨੀਕ ਦੇ ਸਹਿ-ਸੰਸਥਾਪਕ ਹਨ।ਇਸ ਨੂੰ ਸਿਸਕੋ ਨੇ ਖਰੀਦਿਆ ਹੈ। ਸ਼ਰਮਾ ਦੋ ਦਰਜਨ ਤੋਂ ਵੱਧ ਕੰਪਨੀਆਂ ਵਿਚ ਏਂਜੇਲ ਨਿਵੇਸ਼ਕ ਰਹੇ ਹਨ। ਉਨ੍ਹਾਂ ਨੇ ਭਾਰਤ ਦੇ ਪਹਿਲੇ ਆਈਪੀ ਕੇਂਦਰਿਤ ਫੰਡ, ਇੰਡੀਆ ਇਨੋਵੇਸ਼ਨ ਫੰਡ ਨੂੰ ਕਾਮਯਾਬ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਹਗਿੰਗ ਫੇਸ ਦੀ ਮੁੱਖ ਖੋਜਕਰਤਾ ਰਜਨੀ ਏਆਈ ਸੇਫਟੀ ਤੇ ਏਲਾਈਨਮੈਂਟ ਦੇ ਖੇਤਰ ਵਿਚ ਕੰਮ ਕਰ ਰਹੀ ਹੈ। ਰੀਇਨਫੋਰਸਮੈਂਟ ਲਰਨਿੰਗ ਹਿਊਮਨ ਫੀਡਬੈਕ ਜ਼ਰੀਏ ਏਆਈ ਦੇ ਵੱਡੇ ਭਾਸ਼ਾ ਮਾਡਲ ਨੂੰ ਮਜ਼ਬੂਤ ਬਣਾਉਣ ਤੇ ਮੁਲਾਂਕਣ ਕਰਨ ਵਿਚ ਨਿਪੁੰਨ ਹੈ।
ਵੀਡੀਓ ਲਈ ਕਲਿੱਕ ਕਰੋ -: