ਭਾਰਤ ਤੋਂ ਥਾਈਲੈਂਡ ਦੀ ਯਾਤਰਾ ਦਾ ਪਲਾਨ ਕਰ ਰਹੇ ਲੋਕਾਂ ਲਈ ਚੰਗੀ ਖਬਰ ਹੈ। ਉਨ੍ਹਾਂ ਨੂੰ ਥਾਈਲੈਂਡ ਦੀ ਯਾਤਰਾ ਲਈ ਹੁਣ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਥਾਈਲੈਂਡ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤ ਤੇ ਤਾਇਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਜ਼ਰੂਰਤਾਂ ਨੂੰ ਮਾਫ ਕਰ ਦਿੱਤਾ ਜਾਵੇਗਾ। ਇਹ ਛੋਟ ਅਗਲੇ ਮਹੀਨੇ ਤੋਂ ਮਈ 2024 ਤੱਕ ਦਿੱਤੀ ਜਾਵੇਗੀ।
ਥਾਈਲੈਂਡ ਸਰਕਾਰ ਦੇ ਬੁਲਾਰੇ ਚਾਈ ਵਾਚਾਰੋਂਕੇ ਨੇ ਕਿਹਾ ਕਿ ਭਾਰਤ ਤੇ ਤਾਇਵਾਨ ਤੋਂ ਆਉਣ ਵਾਲੇ ਲੋਕ 30 ਦਿਨਾਂ ਲਈ ਬਿਨਾਂ ਵੀਜ਼ਾ ਥਾਈਲੈਂਡ ਵਿਚ ਦਾਖਲ ਹੋ ਸਕਦੇ ਹਨ। ਥਾਈਲੈਂਡ ਯਾਤਰੀਆਂ ਲਈ ਆਪਣੇ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਦੀ ਸੰਭਾਵਨਾ ਭਾਲ ਰਿਹਾ ਹੈ, ਜਿਸ ਵਿਚ ਵੀਜ਼ਾ ਛੋਟ ਤੇ ਸੈਲਾਨੀਆਂ ਲਈ ਠਹਿਰਨ ਦੀ ਮਿਆਦ ਦਾ ਵਿਸਤਾਰ ਕਰਨਾ ਸ਼ਾਮਲ ਹੈ।
ਫਿਲਹਾਲ ਭਾਰਤ ਦੇ ਯਾਤਰੀਆਂ ਨੂੰ 2 ਦਿਨ ਦੇ ਥਾਈਲੈਂਡ ਵੀਜ਼ੇ ਲਈ 2000 ਭਾਟ (ਲਗਭਗ 57 ਡਾਲਰ) ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਥਾਈਲੈਂਡ ਦੀ ਨਵੀਂ ਸਰਕਾਰ ਦਾ ਟੀਚਾ ਅਗਲੇ ਸਾਲ ਵਿਦੇਸ਼ੀ ਸੈਲਾਨੀਆਂ ਤੋਂ ਮਾਲੀਏ ਨੂੰ 3.3 ਟ੍ਰਿਲੀਅਨ ਭਾਟ ਤੱਕ ਵਧਾਉਣਾ ਹੈ ਜਿਸ ਵਿਚ ਯਾਤਰਾ ਉਦਯੋਗ ਸਭ ਤੋਂ ਚੰਗਾ ਵਿਕਲਪ ਪ੍ਰਦਾਨ ਕਰਦਾ ਹੈ। ਬੈਂਕ ਆਫ ਥਾਈਲੈਂਡ ਦੇ ਅੰਕੜਿਆਂ ਮੁਤਾਬਕ ਸੈਲਾਨੀ ਕੁੱਲ ਘਰੇਲੂ ਉਤਪਾਦ ਵਿਚ ਲਗਭਗ 12 ਫੀਸਦੀ ਹੋਰ ਨੌਕਰੀਆਂ ਵਿਚ ਲਗਭਗ 5ਵੇਂ ਹਿੱਸੇ ਦਾ ਯੋਗਦਾਨ ਦਿੰਦਾ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਨਸ਼ਾ ਤਸਕਰ ਪਤੀ-ਪਤਨੀ ਗ੍ਰਿਫਤਾਰ, ਦੋਵਾਂ ਕੋਲੋਂ 150 ਨ.ਸ਼ੀ.ਲੀਆਂ ਗੋ.ਲੀਆਂ ਬਰਾਮਦ
ਫੂਕੇਟ ਟੂਰਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਥਾਨੇਥ ਤੰਤੀਪੀਰੀਆਕੀਜ ਨੇ ਅਗਸਤ ਵਿੱਚ ਬਲੂਮਬਰਗ ਨੂੰ ਦੱਸਿਆ ਸੀ ਕਿ ਚੀਨ ਅਤੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀਜ਼ਾ ਛੋਟ ਦੇਣ ਦੇ ਮੁਕਾਬਲੇ ਅਰਜ਼ੀ ਫੀਸ ਨੂੰ ਖਤਮ ਕਰਨਾ ਆਦਰਸ਼ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: