ਮੂੰਗਫਲੀ ਸਰਦੀ ਦੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਦੀ ਹੈ। ਇਸ ਵਿਚ ਮੌਜੂਦ ਵਿਟਾਮਿਨ-ਈ, ਵਿਟਾਮਿਨ-ਬੀ6 ਮੈਗਨੀਸ਼ੀਅਮ, ਫਾਸਫਾਰਸ, ਪੌਟਾਸ਼ੀਅਮ, ਜ਼ਿੰਕ ਤੇ ਆਇਰਨ ਦੀ ਵਜ੍ਹਾ ਨਾਲ ਇਸ ਨੂੰ ਸਰਦੀਆਂ ਦਾ ਮੇਵਾ ਵੀ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੌਸ਼ਕ ਤੱਤਾਂ ਨਾਲ ਭਰਪੂਰ ਮੂੰਗਫਲੀ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਮੂੰਗਫਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਮੂੰਗਫਲੀ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਹੁੰਦੇ ਹਨ ਪਰ ਜੇਕਰ ਇਸ ਦੀ ਮਾਤਰਾ ਬਹੁਤ ਜ਼ਿਆਦਾ ਵਧਾ ਦਿੱਤੀ ਜਾਵੇ ਤਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਇਹ ਸਮੱਸਿਆ ਹੈ, ਉਨ੍ਹਾਂ ਨੂੰ ਭੁੱਲ ਕੇ ਵੀ ਮੂੰਗਫਲੀ ਨਹੀਂ ਖਾਣੀ ਚਾਹੀਦੀ, ਨਹੀਂ ਤਾਂ ਇਸ ਦੇ ਨੁਕਸਾਨ ਹੋ ਸਕਦੇ ਹਨ।
ਮਾਹਿਰਾਂ ਮੁਤਾਬਕ ਮੂੰਗਫਲੀ ਸਰੀਰ ਵਿਚ ਅਫਲੇਟਾਕਸਿਨ ਦੀ ਮਾਤਰਾ ਵਧਾਉਂਦੀ ਹੈ, ਜੋ ਨੁਕਸਾਨਦਾਇਕ ਪਦਾਰਥ ਹੈ, ਭੁੱਖ ਨਾ ਲੱਗਣਾ ਤੇ ਅਖਾਂ ਦਾ ਪੀਲਾ ਪੈਣਾ ਅਫਲੇਟਾਕਸਿਨ ਪੁਆਇਜ਼ਨਿੰਗ ਦੇ ਲੱਛਣ ਹਨ ਜੋ ਲੀਵਰ ਦੇ ਖਰੀਬ ਹੋਣ ਜਾਂ ਪੀਲੀਆ ਹੋਣ ਦੇ ਸੰਕੇਤ ਹੋ ਸਕਦੇ ਹਨ। ਅਫਲੇਟਾਕਸਿਨ ਪੁਆਇਜ਼ਨਿੰਗ ਦੇ ਚੱਲਦੇ ਨਾ ਸਿਰਫ ਤੁਹਾਡਾ ਲੀਵਰ ਡੈਮੇਜ ਹੋ ਸਕਦਾ ਹੈ ਸਗੋਂ ਇਹ ਲੀਵਰ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
ਗਠੀਏ ਦੇ ਰੋਗੀ
ਆਰਥਰਾਈਟਿਸ (ਗਠੀਏ) ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੂੰਗਫਲੀ ਵਿਚ ਮੌਜੂਦ ਲੈਕਟਿਨ ਕਾਰਨ ਅਜਿਹੇ ਮਰੀਜ਼ਾਂ ਵਿਚ ਸੋਜਿਸ਼ ਦੀ ਸਮੱਸਿਆ ਵੱਧ ਜਾਂਦੀ ਹੈ।
ਮੋਟਾਪੇ ਤੋਂ ਪੀੜਤ
ਕੁਝ ਲੋਕਾਂ ਨੂੰ ਮੂੰਗਫਲੀ ਇੰਨੀ ਪਸੰਦ ਹੁੰਦੀ ਹੈ ਕਿ ਉਹ ਰੋਜ਼ ਇਸ ਦਾ ਸੇਵਨ ਕਰਦੇ ਹਨ। ਮੂੰਗਫਲੀ ਵਿਚ ਹਾਈ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਰੋਜ਼ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜੇਕਰ ਤੁਹਾਡਾ ਵਜ਼ਨ ਪਹਿਲਾਂ ਤੋਂ ਹੀ ਜ਼ਿਆਦਾ ਹੈ ਤੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੂੰਗਫਲੀ ਖਾਣ ਤੋਂ ਬਚੋ।
ਐਸੀਡਿਟੀ, ਗੈਸ ਤੋਂ ਪੀੜਤ
ਜਿਹੜੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੂੰਗਫਲੀ ਖਾਣ ਤੋਂ ਬਚਣਾ ਚਾਹੀਦਾ ਹੈ। ਮੂੰਗਫਲੀ ਦਾ ਸੇਵਨ ਕਰਨ ਨਾਲ ਕਬਜ਼, ਗੈਸ, ਐਸੀਡਿਟੀ ਦੀ ਸਮੱਸਿਆ ਵਧ ਜਾਂਦੀ ਹੈ। ਅਜਿਹੇ ਵਿਚ ਭੁੱਲ ਕੇ ਵੀ ਮੂੰਗਫਲੀ ਦਾ ਸੇਵਨ ਨਾ ਕਰਨ ਨਹੀਂ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ
ਅੱਜ ਕਲ ਮਾਰਕੀਟ ਵਿਚ ਮੂੰਗਫਲੀ ਦਾ ਸੁਆਦ ਵਧਾਉਣ ਲਈ ਨਮਕ ਦੇ ਨਾਲ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ। ਸਰੀਰ ਵਿਚ ਸੋਡੀਅਮ ਵਧਣ ਨਾਲ ਬਲੱਡ ਪ੍ਰੈਸ਼ਰ ਦੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਮੂੰਗਫਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਐਲਰਜੀ ਵਾਲੇ ਲੋਕ
ਕੁਝ ਲੋਕਾਂ ਨੂੰ ਮੂੰਗਫਲੀ ਖਾਣ ਤੋਂ ਬਾਅਦ ਐਲਰਜੀ ਵੀ ਹੋਣ ਲੱਗਦੀ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਮੂੰਗਫਲੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਹੋ ਤਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।