ਵਰਲਡ ਕੱਪ 2023 ਦੇ ਵਿਚ ਸ਼੍ਰੀਲੰਕਾ ਕ੍ਰਿਕਟ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲਾਂ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਸ਼੍ਰੀਲੰਕਾਈ ਕ੍ਰਿਕਟ ਬੋਰਡ ਦੇ ਸਾਰੇ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਬੀਤੀ 7 ਨਵੰਬਰ ਨੂੰ ਸ਼੍ਰੀਲੰਕਾ ਕੋਰਟ ਨੇ ਬੋਰਡ ਦੇ ਸਾਰੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ। ਹੁਣ ਬੋਰਡ ਨੂੰ ਆਈਸੀਸੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਪਿਛਲੇ ਚਾਰ ਸਾਲਾਂ ਵਿਚ ਆਈਸੀਸੀ ਵੱਲੋਂ ਸਸਪੈਂਡ ਹੋਣ ਵਾਲਾ ਦੂਜਾ ਦੇਸ਼ ਬਣਿਆ।
ਇਸ ਤੋਂ ਪਹਿਲਾਂ ਆਈਸੀਸੀ ਨੇ 2019 ਵਿਚ ਜ਼ਿੰਬਾਬਵੇ ਕ੍ਰਿਕਟ ਬੋਰਡ ‘ਤੇ ਬੈਨ ਲਗਾਇਆ ਸੀ। ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਵੀ ਸਰਕਾਰ ਦੇ ਦਖਲ ਦੇ ਚੱਲਦਿਆਂ ਸਸਪੈਂਡ ਕੀਤਾ ਗਿਆ ਸੀ। ਕ੍ਰਿਕਟ ਬੋਰਡ ਵਿਚ ਸਰਕਾਰ ਦਾ ਦਖਲ ਹੀ ਸ਼੍ਰੀਲੰਕਾ ਕ੍ਰਿਕਟ ਬੋਡ ਦੇ ਮੁਅੱਤਲ ਦਾ ਵੀ ਕਾਰਨ ਬਣਿਆ। ਆਈਸੀਸੀ ਵੱਲੋਂ ਹੁਣ 21 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਲੈ ਕੇ ਅੱਗੇ ਦਾ ਫੈਸਲਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਖਰਾਬ ਫਾਰਮ ਵਿਚ ਚੱਲ ਰਹੀ ਸ਼੍ਰੀਲੰਕਾ ਟੀਮ ਨੂੰ ਭਾਰਤੀ ਟੀਮ ਨੇ 2 ਨਵੰਬਰ ਨੂੰ ਵਾਰਲਡ ਕੱਪ 2023 ਦੇ 33ਵੇਂ ਲੀਗ ਮੈਚ ਵਿਚ 55 ਦੌਰਾਂ ‘ਤੇ ਆਲ ਆਊਟ ਕਰਕੇ 302 ਦੌੜਾਂ ਨਾਲ ਜਿੱਤ ਆਪਣੇ ਨਾਂ ਕੀਤੀ। ਭਾਰਤ ਖਿਲਾਫ ਟੀਮ ਦਾਇਹ ਪ੍ਰਦਰਸ਼ਨ ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੂੰ ਚੰਗਾ ਨਹੀਂ ਲੱਗਾ। ਉਨ੍ਹਾਂ ਨੇ 6 ਨਵੰਬਰ ਨੂੰ ਪੂਰਾ ਕ੍ਰਿਕਟ ਬੋਰਡ ਬਰਖਾਸਤ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸ੍ਰੀਲੰਕਾ ਨੇ ਟੂਰਨਾਮੈਂਟ ਵਿਚ ਹਾਰ ਦੇ ਨਾਲ ਸ਼ੁਰੂਆਤ ਕੀਤੀ। ਟੀਮ ਨੇ ਪਹਿਲਾ ਮੁਕਾਬਲਾ ਸਾਊਥ ਅਫਰੀਕਾ ਖਿਲਾਫ 102 ਦੌੜਾਂ ਤੋਂ ਗੁਆਇਆ। ਇਸ ਦੇ ਬਾਅਦ ਟੀਮ ਨੂੰਪਾਕਿਸਤਾਨ ਖਿਲਾਫ 6 ਵਿਕਟਾਂ ਤੋਂ ਤੇ ਆਸਟ੍ਰੇਲੀਆ ਖਿਲਾਫ 5 ਵਿਕਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਫਿਰ ਟੀਮ ਨੇ ਲਗਾਤਾਰ ਦੋ ਮੈਚ ਜਿੱਤੇ ਹੋਏ ਨੀਦਰਲੈਂਡਸ ਨੂੰ 5 ਵਿਕਟਾਂਤੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਪਰ ਬਾਅਦ ਵਿਚ ਟੀਮ ਨੇ ਅਫਗਾਨਿਸਤਾਨ, ਇੰਡੀਆ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਖਿਲਾਫ 4 ਮੈਚ ਗੁਆ ਦਿੱਤੇ।
ਵੀਡੀਓ ਲਈ ਕਲਿੱਕ ਕਰੋ : –