ਮਹਿੰਦਰ ਸਿੰਘ ਧੋਨੀ ਦਾ ਬਾਈਕਸ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਾਬਕਾ ਭਾਰਤੀ ਕਪਤਾਨ ਨੂੰ ਅਕਸਰ ਬਾਈਕਸ ਨਾਲ ਦੇਖਿਆ ਜਾਂਦਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ।ਵੀਡੀਓ ਦੇਖ ਕੇ ਤੁਸੀਂ ਇਹ ਕਹਿਣ ਨੂੰ ਮਜਬੂਰ ਹੋ ਜਾਓਗੇ ਕਿ ਧੋਨੀ ਤੋਂ ਵੱਡਾ ਬਾਈਕਸ ਦਾ ਸ਼ੌਕੀਨ ਕੋਈ ਨਹੀਂ ਹੈ।ਦਰਅਸਲ ਧੋਨੀ ਨੇ ਫੈਨ ਦੀ ਬਾਈਕ ਨੂੰ ਆਪਣੀ ਟੀ-ਸ਼ਰਟ ਨਾਲ ਸਾਫ ਕਰਕੇ ਉਸ ‘ਤੇ ਆਟੋਗ੍ਰਾਫ ਦਿੱਤਾ।
MS Dhoni and his love for bikes #MSDhoni #WhistlePodu
Sumeet Kumar pic.twitter.com/veGbBS16UO— WhistlePodu Army ® – CSK Fan Club (@CSKFansOfficial) November 25, 2023
ਰੈੱਡ ਕਲਰ ਦੀ ਬਾਈਕ ਦੇ ਉਸ ਏਰੀਆ ਨੂੰ ਧੋਨੀ ਨੇ ਆਪਣੀ ਟੀ-ਸ਼ਰਟ ਨਾਲ ਸਾਫ ਕੀਤਾ, ਜਿਥੇ ਉਨ੍ਹਾਂ ਨੇ ਆਟੋਗ੍ਰਾਫ ਦੇਣਾ ਸੀ। ਫਿਰ ਉਨ੍ਹਾਂ ਨੇ ਉਸ ਏਰੀਏ ਨੂੰ ਤੈਅ ਕੀਤਾ ਜਿਥੇ ਉਨ੍ਹਾਂ ਨੇ ਆਟੋਗ੍ਰਾਫ ਦੇਣਾ ਸੀ। ਇਸ ਦੇ ਬਾਅਦ ਧੋਨੀ ਨੇ ਇਕ ਵਾਰ ਫਿਰ ਆਪਣੀ ਟੀ-ਸ਼ਰਟ ਨਾਲ ਆਟੋਗ੍ਰਾਫ ਦੇਣ ਵਾਲੇ ਹਿੱਸਿਆਂ ਨੂੰ ਸਾਫ ਕੀਤਾ। ਧੋਨੀ ਦਾ ਉਸ ਏਰੀਏ ਨੂੰ ਦੋ ਵਾਰ ਆਪਣੀ ਟੀ-ਸ਼ਰਟ ਨਾਲ ਸਾਫ ਕਰਨਾ ਦਰਸਾਉਂਦਾ ਹੈ ਕਿ ਉਹ ਕਿਸ ਹੱਦ ਤੱਕ ਬਾਈਕਸ ਨਾਲ ਪਿਆਰ ਕਰਦੇ ਹਨ।
ਧੋਨੀ ਨੇ ਬਾਈਕ ‘ਤੇ ਆਪਣਾ ਆਟੋਗ੍ਰਾਫ ਦਿੱਤੇ।ਇਸ ਦੇ ਬਾਅਦ ਉਹ ਬਾਈਕ ‘ਤੇ ਬੈਠੇ ਤੇ ਉਸ ਨੂੰ ਸਟਾਰਟ ਕੀਤਾ। ਗੱਡੀ ਸਟਾਰਟ ਕਰਨ ਦੇ ਬਾਅਦ ਧੋਨੀ ਦੇ ਚਿਹਰੇ ‘ਤੇ ਇਕ ਪਿਆਰੀ ਜਿਹੀ ਸਮਾਈਲ ਦਿਖਾਈ ਦਿੱਤੀ।ਇਸ ਦੌਰਾਨ ਮਾਲੀ ਬਲੈਕ ਲੋਵਰ ਅਤੇ ਟੀ-ਸ਼ਰਟ ਵਿਚ ਨਜ਼ਰ ਆਏ।
ਇਹ ਵੀ ਪੜ੍ਹੋ : ਚੀਨ ਦੀ ਰਹੱਸਮਈ ਬੀਮਾਰੀ ਨਾਲ ਭਾਰਤ ‘ਚ ਅਲਰਟ, ਹਰਕਤ ‘ਚ ਆਇਆ ਸਿਹਤ ਮੰਤਰਾਲੇ, ਸੂਬਿਆਂ ਨੂੰ ਦਿੱਤੇ ਨਿਰਦੇਸ਼
ਦੱਸ ਦੇਈਏ ਕਿ 2020 ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣ ਵਾਲੇ ਧੋਨੀ ਨੇ ਆਈਪੀਐੱਲ ਖੇਡਣਾ ਜਾਰੀ ਰੱਖਿਆ ਹੈ। ਆਈਪੀਐੱਲ ਜ਼ਰੀਏ ਉਹ ਫੈਂਸ ਦਾ ਦਿਲ ਜਿੱਤ ਰਹੇ ਹਨ। ਪਿਛਲੇ ਸੀਜ਼ਨ ਯਾਨੀ 2023 ਦੇ IPL ਵਿਚ ਆਪਣੀ ਕਪਤਾਨੀ ਵਿਚ ਥਾਲਾ ਨੇ ਚੇਨਈ ਸੁਪਰ ਕਿੰਗਸ ਨੂੰ ਚੈਂਪੀਅਨ ਬਣਾਇਆ ਸੀ। ਦੂਜੇ ਪਾਸੇ ਅਗਲੇ ਸੀਜਨ ਵਿਚ ਯਾਨੀ IPL 2024 ਵਿਚ ਵੀ ਉਨ੍ਹਾਂ ਦਾ ਖੇਡਣਾ ਲਗਭਗ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ : –