ਅਜਿਹਾ ਮੰਨਿਆ ਜਾ ਰਿਹਾ ਸੀ ਕਿ ਹਾਰਦਿਕ ਪਾਂਡੇਯ ਮੁੰਬਈ ਇੰਡੀਅਨਸ ਦਾ ਹਿੱਸਾ ਹੋ ਸਕਦੇ ਹਨ ਪਰ ਗੁਜਰਾਤ ਟਾਈਟਨਸ ਨੇ ਹਾਰਦਿਕ ਪਾਂਡੇਯ ਨੂੰ ਰਿਟੇਨ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਟਾਈਟਨਸ ਨੇ ਆਪਣੇ ਰਿਟੇਨ ਤੇ ਰਿਲੀਜ਼ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਹਾਰਦਿਕ ਪਾਂਡੇਯ ਨੂੰ ਗੁਜਰਾਤ ਟਾਈਟਨਸ ਨੇ ਰਿਟੇਨ ਕੀਤਾ ਹੈ। ਦਰਅਸਲ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਹਾਰਦਿਕ ਪਾਂਡੇਯ ਮੁੰਬਈ ਇੰਡੀਅਨਸ ਦਾ ਹਿੱਸਾ ਹੋ ਸਕਦੇ ਹਨ। ਦੂਜੇ ਪਾਸੇ ਇਸ ਟੀਮ ਨੇ ਦਾਸੁਨ ਸ਼ਨਾਕਾ ਤੇ ਕੇਐੱਲ ਭਰਤ ਸਣੇ 8 ਖਿਡਾਰੀਆਂ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਡੇਵਿਡ ਮਿਲਰ, ਸ਼ੁਭਮਨ ਗਿੱਲ, ਮੈਥਿਊ ਵੇਡ, ਰਿਧੀਮਾਨ ਸਾਹਾ, ਕੇਨ ਵਿਲੀਅਮਸਨ, ਹਾਰਦਿਕ ਪਾਂਡੇਯ (ਕਪਤਾਨ), ਅਭਿਨੇਵ ਮਨੋਹਰ, ਬੀ ਸਾਈ ਸੁਦਰਸ਼ਨ, ਦਰਸ਼ਨ ਨਾਲਕੰਡੇ, ਵਿਜੇ ਸ਼ੰਕਰ, ਜਯੰਤ ਯਾਦਵ, ਰਾਹੁਲ ਤੇਵਤੀਆ, ਮੁਹੰਮ ਸ਼ੰਮੀ, ਨੂਰ ਅਹਿਮਦ, ਆਰ ਸਾਈ ਕਿਸ਼ੋਰ, ਰਾਸ਼ਿਦਕ ਖਾਨ, ਜੋਸ਼ ਲਿਟਿਲ ਤੇ ਮੋਹਿਤ ਸ਼ਰਮਾ ਨੂੰ ਰਿਟੇਨ ਕੀਤਾ ਹੈ। ਯਸ਼ ਦਿਆਲ, ਕੇਐੱਸ ਭਰਤ, ਸ਼ਿਵਮ ਮਾਵੀ, ਉਰਵਿਲ ਪਟੇਲ, ਪ੍ਰਦੀਪ ਸਾਂਗਵਾਨ, ਓਡੀਅਨ ਸਮਿਥਨ, ਅਲਜਾਰੀ ਜੋਸੇਫ, ਦਾਸੁਨ ਸ਼ਨਾਕਾ ਨੂੰ ਰਿਲੀਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਕਾਰ ‘ਤੇ ਫਰਜ਼ੀ VIP ਨੰਬਰ ਲਗਾਉਣ ਵਾਲਾ ਪੁਲਿਸ ਮੁਲਾਜ਼ਮ ਕੀਤਾ ਕਾਬੂ
ਗੁਜਰਾਤ ਟਾਈਟਨਸ ਨੇ ਕਪਤਾਨ ਹਾਰਦਿਕ ਪਾਂਡੇਯ ਨੂੰ ਰਿਟੇਨ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਮੁੰਬਈ ਇੰਡੀਅਨਸ ਨੇ ਗੁਜਰਾਤ ਟਾਈਟਨਸ ਤੋਂ ਹਾਰਦਿਕ ਪਾਂਡੇਯ ਨੂੰ ਟ੍ਰੇਡ ਕੀਤਾ ਪਰ ਗੁਜਰਾਤ ਟਾਈਟਨਸ ਨੇ ਹਾਰਦਿਕ ਪਾਂਡੇਯ ਨੂੰ ਰਿਟੇਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗੁਜਰਾਤ ਟਾਈਟਨਸ ਨੇ ਹਾਰਦਿਕ ਪਾਂਡੇਯ ਦੀ ਕਪਤਾਨੀ ਵਿਚ IPL 2022 ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ : –