ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਵਿਦਿਆਰਥੀਆਂ ਲਈ ਅਹਿਮ ਸੂਚਨਾ ਜਾਰੀ ਕੀਤੀ ਹੈ। ਇਸਦੀ ਨੋਟੀਫਿਕੇਸ਼ਨ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਪੋਸਟ ਕੀਤੀ ਗਈ ਹੈ। ਇਸ ਅਨੁਸਾਰ ਸਾਲ 2024 ਵਿੱਚ CBSE ਬੋਰਡ ਦੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਡਿਵੀਜ਼ਨ, ਰੈਂਕ ਜਾਂ ਕੁੱਲ ਅੰਕ ਨਹੀਂ ਦਿੱਤੇ ਜਾਣਗੇ।
ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਸਿੱਖਿਆ ਜਗਤ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ। ਸੀਬੀਐੱਸਈ ਬੋਰਡ ਦੇ ਇਸ ਕਦਮ ਨਾਲ ਬੋਰਡ ਪ੍ਰੀਖਿਆਰਥੀਆਂ ‘ਤੇ ਰਿਜ਼ਲਟ ਦਾ ਘੱਟ ਪ੍ਰੈਸ਼ਰ ਰਹੇਗਾ ਤੇ ਉਹ ਆਪਣੀ ਤਿਆਰੀ ਬੇਹਤਰ ਤਰੀਕੇ ਨਾਲ ਕਰ ਸਕਣਗੇ। ਸੀਬੀਐੱਸਈ ਬੋਰਡ ਦਾ ਪੂਰਾ ਨੋਟੀਫਿਕੇਸ਼ਨ ਤੇ ਕਾਲਜ ਵਿਚ ਐਡਮਿਸ਼ਨ ਲਈ ਕੀ ਪ੍ਰਕਿਰਿਆ ਅਪਣਾਈ ਜਾਵੇਗੀ।
ਇਹ ਵੀ ਪੜ੍ਹੋ : RBI ਨੇ HDFC, BOA ‘ਤੇ ਲਗਾਇਆ ਜੁਰਮਾਨਾ, 5 ਸਹਿਕਾਰੀ ਬੈਂਕਾਂ ‘ਤੇ ਵੀ ਕੀਤੀ ਕਾਰਵਾਈ
CBSE ਬੋਰਡ 2024 ਵਿਚ ਕਲਾਸ 10ਵੀਂ ਤੇ ਕਲਾਸ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੋਈ ਡਵੀਜ਼ਨ, ਡਿਸਟਿੰਕਸ਼ਨ ਜਾਂ ਐਗਰੀਮੈਂਟ ਨਹੀਂ ਦੇਵੇਗਾ। ਇਸ ਤੋਂ ਇਲਾਵਾ ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ 10ਵੀਂ ਤੇ 12ਵੀਂ ਵਿਚ ਅੰਕਾਂ ਦੇ ਫੀਸਦੀ ਦੀ ਗਣਨਾ ਵੀ ਸੀਬੀਐੱਸਈ ਵੱਲੋਂ ਨਹੀਂ ਕੀਤੀ ਜਾਵੇਗੀ। ਇਹ ਨੋਟੀਫਿਕੇਸ਼ਨ ਸੀਬੀਐੱਸਈ ਬੋਰਡ ਐਗਜ਼ਾਮ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –