ਦੀ ਕਮੀ ਹੋਵੇ। ਜਦੋਂ ਕਿਸੇ ਦੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੋਵੇ ਤਾਂ ਜ਼ਿਆਦਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਦੂਜੇ ਪਾਸੇ ਕੁਝ ਲੋਕ ਇਸ ਦੀ ਵਜ੍ਹਾ ਨਾਲ ਜਲਦੀ-ਜਲਦੀ ਬੀਮਾਰ ਹੋਣ ਲੱਗਦੇ ਹਨ। ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਨਾਲ ਹੀ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਏ ਰੱਖਦਾ ਹੈ। ਹਾਲਾਂਕਿ ਇਸ ਦੀ ਕਮੀ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਹੱਡੀਆਂ ਦਾ ਦਰਦ
ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਵਿਚ ਦਰਦ ਹੁੰਦਾ ਹੈ। ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਵਿਚ ਕੈਲਸ਼ੀਅਮ ਘੱਟ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਦਰਦ ਸ਼ੁਰੂ ਹੋ ਸਕਦਾ ਹੈ। ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ ਵਿਚ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।
ਵਾਲਾਂ ਦਾ ਝੜਨਾ
ਵਿਟਾਮਿਨ ਡੀ ਦੀ ਕਮੀ ਕਾਰਨ ਲੋਕਾਂ ਵਿਚ ਏਲੋਪਸੀਆ ਅਰੇਟਾ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਸਿਰ ਤੇ ਸਰੀਰ ਦੇ ਵਾਲਾਂ ‘ਤੇ ਅਸਰ ਪੈਂਦਾ ਹੈ।
ਮੂਡ ਸਵਿੰਗਸ
ਵਿਟਾਮਿਨ ਡੀ ਦੀ ਕਮੀ ਕਈ ਲੋਕਾਂ ਵਿਚ ਮੂਡ ਸਵਿੰਗਸ ਤੇ ਡਿਪ੍ਰੈਸ਼ਨ ਦਾ ਕਾਰਨ ਵੀ ਬਣਦੀ ਹੈ।ਇਸ ਨਾਲ ਮਾਨਸਿਕ ਸਿਹਤ ‘ਤੇ ਵੀ ਅਸਰ ਹੁੰਦਾ ਹੈ। ਵਿਟਾਮਿਨ ਡੀ ਦੀ ਕਮੀ ਨਾਲ ਸੀਰੋਟੋਨਿਨ ਹਾਰਮੋਨ ‘ਤੇ ਅਸਰ ਹੁੰਦਾ ਹੈ।ਇਸ ਦੀ ਕਮੀ ਨਾਲ ਡਿਪ੍ਰੈਸ਼ਨ ਦੀ ਸੰਭਾਵਨਾ ਵਧਦੀ ਹੈ।
ਸਕਿਨ ਨਾਲ ਜੁੜੀ ਸਮੱਸਿਆ
ਵਿਟਾਮਿਨ ਡੀ ਦੀ ਕਮੀ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੀ ਕਮੀ ਐਕਜਿਮਾ ਤੇ ਸੋਰਾਸਿਸਸ ਦਾ ਕਾਰਨ ਬਣ ਸਕਦੀ ਹੈ ਜਿਸ ਦੀ ਵਜ੍ਹਾ ਨਾਲ ਲੱਛਣਾਂ ਵਿਚ ਚਮੜੀ ‘ਚ ਖਾਰਿਸ਼ ਹੋਣਾ, ਜਲਨ, ਚਿੜਚਿੜਾਪਨ ਤੇ ਕਿਸੇ ਵੱਡੇ ਹਿੱਸੇ ਵਿਚ ਲਾਲ ਤੇ ਗੁਲਾਬੀ ਰੈਸ਼ੇਜ ਮਹਿਸੂਸ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨਾਲ ਸਕਿਨ ਡ੍ਰਾਈਨੈੱਸ ਦੀ ਸਮੱਸਿਆ ਵੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ : –