ਭਾਰਤ ਵਿਚ ਹਿੰਦੂ ਧਰਮ ਵਿਚ ਇਕ ਤੋਂ ਵੱਧ ਵਿਆਹ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਹਨ ਪਰ ਭਾਰਤ ਦੇ ਹਿਮਾਚਲ ਤੇ ਉਤਰਾਖੰਡ ਵਿਚ ਕੁਝ ਅਜਿਹੇ ਕਬੀਲੇ ਹਨ ਜਿਥੇ ਮਹਿਲਾਵਾਂ ਇਕ ਤੋਂ ਵੱਧ ਪਤੀ ਰੱਖਦੀਆਂ ਹਨ।
ਵਿਦੇਸ਼ਾਂ ਵਿਚ ਵੀ ਅਜਿਹੇ ਮਾਮਲੇ ਕਾਫੀ ਘੱਟ ਹੀ ਦੇਖਣ ਨੂੰ ਮਿਲਦੇ ਹਨ। ਅਜਿਹੇ ਵਿਚ ਵਿਦੇਸ਼ੀ ਮੀਡੀਆ ਨੂੰ ਭਾਰਤ ਵਿਚ ਚੱਲਣ ਵਾਲੇ ਇਸ ਰਿਵਾਜ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਨੂੰ ਵਿਸਤਾਰ ਨਾਲ ਜਾਨਣਾ ਚਾਹਿਆ। ਹੁਣ ਤੱਕ ਕਈ ਵਿਦੇਸ਼ੀ ਸਾਈਟਸ ਵਿਚ ਇਸ ਪ੍ਰਥਾ ਨੂੰ ਲੈ ਕੇ ਰਿਪੋਰਟਸ ਛਾਪੇ ਜਾ ਚੁੱਕੇ ਹਨ। ਇਸ ਪ੍ਰਥਾ ਵਿਚ ਇਕ ਮਹਿਲਾ 5 ਤੋਂ 7 ਪੁਰਸ਼ਾਂ ਨਾਲ ਵਿਆਹ ਕਰ ਸਕਦੀ ਹੈ ਪਰ ਇਸ ਵਿਚ ਇਕ ਸ਼ਰਤ ਹੁਦੀ ਹੈ ਕਿ ਸਾਰੇ ਮਰਦ ਇਕ ਹੀ ਪਰਿਵਾਰ ਦੇ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪਹਿਲਕਦਮੀ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੁਫਤ ਵੰਡਿਆ ਗਿਆ ਸਰ੍ਹੋਂ ਦਾ ਬੀਜ
ਕਈ ਭਰਾਵਾਂ ਨਾਲ ਵਿਆਹ ਵਿਹਆ ਹੋਣ ਦੀ ਵਜ੍ਹਾ ਨਾਲ ਮਹਿਲਾ ਕਿਸ ਦੇ ਬੱਚੇ ਦੀ ਮਾਂ ਬਣੀ ਹੈ, ਇਸ ਨੂੰ ਲੈ ਕੇ ਕੰਫਿਊਜ਼ਨ ਹੁੰਦਾ ਹੈ ਪਰ ਪਤੀ ਇਸ ਨਾਲ ਪ੍ਰੇਸ਼ਾਨ ਨਹੀਂ ਹੁੰਦੇ। ਉਹ ਹਰ ਬੱਚੇ ਨੂੰ ਆਪਣਾ ਸਮਝ ਕੇ ਉਸ ਨੂੰ ਪਿਆਰ ਕਰਦੇ ਹਨ। ਜੇਕਰ ਮਹਿਲਾ ਨੂੰ ਤਲਾਕ ਲੈਣਾਹੈ ਤਾਂ ਉਸ ਲਈ ਦੋਵੇੰ ਧਿਰਾਂ ਬੈਠਦੀਆਂ ਹਨ। ਸਾਹਮਣੇ ਲੱਕੜੀ ਰੱਖੀ ਜਾਂਦੀ ਹੈ। ਇਸ ਲੱਕੜੀ ਨੂੰ ਤੋੜਨ ਦਾ ਮਤਲਬ ਹੈ ਕਿ ਤਲਾਕ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –