Zarine Khan interim bail: ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਖਿਲਾਫ ਸਾਲ 2018 ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਅਦਾਕਾਰਾ ਇਸ ਮਾਮਲੇ ਦੀ ਸੁਣਵਾਈ ਲਈ ਕੋਲਕਾਤਾ ਦੀ ਇੱਕ ਅਦਾਲਤ ਵਿੱਚ ਪੇਸ਼ ਹੋਈ। ਅਦਾਲਤ ਨੇ ਇਸ ਮਾਮਲੇ ‘ਚ ਜ਼ਰੀਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਬਿਨਾਂ ਇਜਾਜ਼ਤ ਦੇਸ਼ ਨਾ ਛੱਡਣ ਦਾ ਹੁਕਮ ਦਿੱਤਾ। ਜ਼ਰੀਨ ਨੇ 2010 ‘ਚ ਸਲਮਾਨ ਖਾਨ ਦੀ ਫਿਲਮ ‘ਵੀਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
Zarine Khan interim bail
ਇਸ ਮਾਮਲੇ ‘ਚ ਕੁਝ ਮਹੀਨੇ ਪਹਿਲਾਂ ਅਦਾਲਤ ਨੇ ਜ਼ਰੀਨ ਦੇ ਨਾਂ ‘ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਅਦਾਕਾਰਾ ਨੂੰ ਤਲਬ ਕੀਤਾ ਸੀ। ਹੁਣ ਆਖਿਰਕਾਰ ਅਦਾਕਾਰਾ ਨੂੰ ਇਸ ਮਾਮਲੇ ‘ਚ ਕੁਝ ਰਾਹਤ ਮਿਲੀ ਹੈ। ਕੋਲਕਾਤਾ ਦੀ ਸਿਆਲਦਾਹ ਅਦਾਲਤ ਨੇ ਉਸ ਨੂੰ 30,000 ਰੁਪਏ ਦੇ ਨਿੱਜੀ ਮੁਚਲਕੇ ‘ਤੇ 26 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੋਮਵਾਰ ਨੂੰ ਇਸ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਜ਼ਰੀਨ ਮੁੰਬਈ ਤੋਂ ਕੋਲਕਾਤਾ ਪਹੁੰਚੀ ਸੀ। ਜ਼ਰੀਨ ਨੇ ਕੋਰਟ ‘ਚ ਕਾਲੀ ਟੋਪੀ ਪਾਈ ਹੋਈ ਸੀ। ਉਸ ਨੇ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ। ਉਸ ਦੇ ਕੇਸ ਦੀ ਸੁਣਵਾਈ ਇੱਕ ਘੰਟੇ ਤੱਕ ਚੱਲੀ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
2018 ਵਿੱਚ, ਜ਼ਰੀਨ ਨੇ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰਨਾ ਸੀ। ਅਦਾਕਾਰਾ ਨੇ ਇਸ ਪ੍ਰੋਗਰਾਮ ਲਈ ਪ੍ਰਬੰਧਕਾਂ ਤੋਂ 12 ਲੱਖ ਰੁਪਏ ਐਡਵਾਂਸ ਲਏ ਸਨ। ਇਸ ਤੋਂ ਬਾਅਦ ਅਦਾਕਾਰਾ ਨਾ ਤਾਂ ਪ੍ਰੋਗਰਾਮ ‘ਚ ਪਹੁੰਚੀ ਅਤੇ ਨਾ ਹੀ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਪ੍ਰਬੰਧਕ ਉਸ ਦਾ ਇੰਤਜ਼ਾਰ ਕਰਦੇ ਰਹੇ ਅਤੇ ਬਾਅਦ ਵਿੱਚ ਜ਼ਰੀਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ। ਜ਼ਰੀਨ ਨੇ 2010 ਵਿੱਚ ਸਲਮਾਨ ਦੇ ਨਾਲ ਵੀਰ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਸ ਨੇ ਸਲਮਾਨ ਦੀ ਫਿਲਮ ‘ਰੈਡੀ’ ‘ਚ ਆਈਟਮ ਨੰਬਰ ਕੀਤਾ। ਇਸ ਤੋਂ ਇਲਾਵਾ ਅਭਿਨੇਤਰੀ ਨੇ ‘ਹਾਊਸਫੁੱਲ 2’, ‘ਹੇਟ ਸਟੋਰੀ 3’, ‘ਅਕਸਰ 2’ ਅਤੇ ‘1921’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਜ਼ਰੀਨ ਆਖਰੀ ਵਾਰ 2021 ਵਿੱਚ ਰਿਲੀਜ਼ ਹੋਈ ‘ਹਮ ਭੀ ਅਕੇਲੇ ਤੁਮ ਭੀ ਅਕੇਲੇ’ ਵਿੱਚ ਨਜ਼ਰ ਆਈ ਸੀ।