ਰਿਜ਼ਰਵ ਬੈਂਕ ਆਫ ਇੰਡੀਆ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਕੋਲ ਬੈਂਕ ਅਕਾਊਂਟ ਹੈ। ਆਰਬੀਆਈ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਵੈੱਬ ਲਿੰਕ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ‘ਤੇ ਕਲਿੱਕ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਆਰਬੀਆਈ ਮੁਤਾਬਕ ਇਹ ਲਿੰਕਸ ਵਿਗਿਆਪਨ ਵਜੋਂ ਫੇਸਬੁੱਕ ਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕੀਤੇ ਜਾ ਰਹੇ ਹਨ।
ਆਰਬੀਆਈ ਨੇ ਆਪਣੀ ਸਾਈਟ ‘ਤੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਵਿਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਕਰਜ਼ਾ ਮਾਫੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਗਿਆਪਨ ਸ਼ੇਅਰ ਹੋ ਰਹੇ ਹਨ ਜੋ ਕਿ ਫਰਜ਼ੀ ਹਨ। ਆਬੀਆਈ ਵੱਲੋਂ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਗਵਾੜਾ ਦੀ ਧੀ ਦੀਪਸ਼ਿਖਾ ਸਪੇਨ ‘ਚ ਬਣੀ ਪਾਇਲਟ, ਘਰ ਪਰਤਣ ‘ਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ
RBI ਨੇ ਕਿਹਾ ਕਿ ਲੋਨ ਮਾਫੀ ਨੂੰ ਲੈ ਕੇ ਕੁਝ ਅਜਿਹੇ ਵਿਗਿਆਪਨਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਆਰਬੀਆਈ ਨੇ ਜਾਰੀ ਨਹੀਂ ਕੀਤਾ ਹੈ। ਇਨ੍ਹਾਂ ਵਿਗਿਆਪਨਾਂ ਵਿਚ ਲੋਨ ਮਾਫੀ ਲਈ ਕਾਨੂੰਨੀ ਫੀਸ ਵਜੋਂ ਪੈਸੇ ਵੀ ਲਏ ਜਾ ਰਹੇ ਹਨ। ਆਰਬੀਆਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਗਿਆਪਨਾਂ ਤੋਂ ਦੂਰ ਰਹੋ ਕਿਉਂਕਿ ਇਹ ਠੱਗੀ ਦਾ ਨਵਾਂ ਤਰੀਕਾ ਹੈ। ਬੈਂਕ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬੈਂਕ ਦੇ ਬ੍ਰਾਂਚ ਨਾਲ ਹੀ ਸੰਪਰਕ ਕਰੋ।
ਵੀਡੀਓ ਲਈ ਕਲਿੱਕ ਕਰੋ : –