ਅੱਜ ਕਲ ਭੱਜ-ਦੌੜ ਦੀ ਜ਼ਿੰਦਗੀ ਵਿਚ ਲੋਕਾਂ ਦਾ ਖਾਣ-ਪੀਣ ਕਾਫੀ ਬਦਲ ਗਿਆ ਹੈ। ਗਲਤ ਲਾਈਫ ਸਟਾਈਲ ਨਾਲ ਲੋਕਾਂ ਨੂੰ ਸਰੀਰ ਨਾਲ ਜੁੜੀਆਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੀ ਜਲਨ ਤੇ ਦਰਦ ਵੀ ਇਕ ਆਮ ਪ੍ਰੇਸ਼ਾਨੀ ਹੈ। ਇਹ ਸਮੱਸਿਆ ਜ਼ਿਆਦਾਤਰ ਮਿਰਚ ਮਸਾਲੇ ਖਾਣੇ ਨਾਲ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦੇ ਪੇਟ ਵਿਚ ਹਮੇਸ਼ਾ ਗੈਸ ਦੀ ਸਮੱਸਿਆ ਰਹਿੰਦੀ ਹੈ ਤੇ ਉਹ ਜੋ ਵੀ ਚੀਜ਼ ਖਾਂਦੇ ਹਨ ਉਨ੍ਹਾਂ ਨੂੰਆਸਾਨੀ ਨਾਲ ਨਹੀਂ ਪਚਾ ਪਾਉਂਦੇ ਤੇ ਹਰ ਸਮੇਂ ਅਸਹਿਜ ਮਹਿਸੂਸ ਕਰਨ ਲੱਗਦੇ ਹਨ। ਅਜਿਹੀ ਸਮੱਸਿਆ ਤੋਂ ਬਚਣ ਲਈ ਡਾਇਜੀਨ ਜਾਂ ਕਿਸੇ ਦਵਾਈਆਂ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਤੁਸੀਂ ਦਵਾਈਆਂ ਦੇ ਬਿਨਾਂ ਇਸ ਦਾ ਇਲਾਜ ਕਰ ਸਕਦੇ ਹਨ। ਇਸ ਲਈ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸਗੋਂ ਤੁਹਾਡੀ ਰਸੋਈ ਵਿਚ ਮੌਜੂਦ ਕੁਝ ਚੀਜ਼ਾਂ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਦੇ ਹਾਂ ਜੋ ਸਾਲਾਂ ਤੋਂ ਲੋਕਾਂ ਦੀ ਡਾਇਜੇਸ਼ਨ ਦੀ ਸਮੱਸਿਆ ਨੂੰ ਠੀਕ ਕਰਦਾ ਆਇਆ ਹੈ।
ਗੁੜ ਖਾਓ
ਜੇਕਰ ਤੁਸੀਂ ਖਾਣਾ ਖਾਣ ਦੇ ਬਾਅਦ ਅਸਹਿਜ ਮਹਿਸੂਸ ਕਰਦੇ ਹੋ ਤੇ ਪੇਟ ਵਿਚ ਜਲਨ ਵਰਗੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਖਾਣੇ ਦੇ ਬਾਅਦ ਇਕ ਟੁਕੜੀ ਗੁੜ ਦਾ ਸੇਵਨ ਜ਼ਰੂਰ ਕਰੋ। ਇਸ ਨੂੰ ਦੰਦਾਂ ਨਾਲ ਚਾ ਕੇ ਖਾਣ ਦੀ ਬਜਾਏ ਇਸ ਨੂੰ ਕੁਝ ਦੇਰ ਤੱਕ ਮੂੰਹ ਵਿਚ ਰੱਖੋ ਤੇ ਚੂਸਦੇ ਰਹੋ। ਇਹ ਖਾਣਾ ਪਚਾਉਣ ਵਾਲੇ ਇੰਜਾਇਮ ਨੂੰ ਰਿਲੀਜ਼ ਕਰ ਨਵਿਚ ਮਦਦ ਕਰਦੇ ਹਨ ਜਿਸ ਨਾਲ ਤੁਹਾਨੂੰ ਖਾਣਾ ਪਚਾਉਣ ਵਿਚ ਪਹਿਲਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਘੱਟ ਸਮਾਂ ਲੱਗਦਾ ਹੈ। ਇਹ ਪੇਟ ਵਿਚ ਜਲਨ ਦੀ ਸਮੱਸਿਆ ਨੂੰ ਠੀਕ ਕਰਨ ਵਿਚ ਬਹੁਤ ਹੀ ਕਾਰਗਰ ਹੈ।
ਸੌਂਫ ਦਾ ਪਾਣੀ
ਜੇਕਰ ਤੁਸੀਂ ਖਾਣਾ ਖਾਧੇ ਹੀ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਤੁਹਾਡੇ ਲਈ ਸੌਂਫ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਇਕ ਕੱਪ ਪਾਣੀ ਵਿਚ 1 ਚੱਮਚ ਸੌਂਫ ਮਿਲਾ ਕੇ ਰਾਤ ਭਰ ਲਈ ਛੱਡ ਦਿਓ। ਸਵੇਰੇ ਇਸ ਨੂੰ ਛਾਣ ਲਓ। ਤੁਸੀਂ ਇਸ ਨੂੰ ਉਬਾਲ ਕੇ ਵੀ ਪੀ ਸਕਦੇ ਹੋ। ਇਸ ਵਿਚ ਸੁਆਦ ਮੁਤਾਬਕ ਇਕ ਚੱਮਚ ਸ਼ਹਿਦ ਮਿਲਾਇਆ ਜਾ ਸਕਦਾ ਹੈ। ਇਹ ਐਸੀਡਿਟੀ ਦੀ ਸਮੱਸਿਆ ਦੂਰ ਕਰਨ ਵਿਚ ਕਾਫੀ ਫਾਇਦੇਮੰਦ ਹੈ।
ਐਲੋਵੇਰਾ ਜੂਸ
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ।ਇਹ ਤੁਹਾਡੀਆਂ ਅੰਤੜੀਆਂ ਵਿਚ ਪਾਣੀ ਦੀ ਮਾਤਰਾ ਵਧਾਉਂਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਸਕਦੀ ਹੈ। ਅਜਿਹੇ ਵਿਚ ਬਾਜ਼ਾਰ ਵਿਚ ਮਿਲ ਵਾਲੇ ਐਲੋਵੇਰਾ ਜੂਸ ਦਾ ਰੈਗੂਲਰ ਸੇਵਨ ਕਰ ਸਕਦੇ ਹੋ। ਇਹ ਪੇਟ ਦੀ ਜਲਨ ਤੇ ਦਰਦ ਨੂੰ ਵੀ ਦੂਰ ਕਰ ਸਕਦੇ ਹਨ।
ਨਿੰਬੂ ਦਾ ਜੂਸ
ਲੋਕਾਂ ਦੀ ਕਈ ਆਦਤਾਂ ਹੁੰਦੀਆਂ ਹਨ ਜੋ ਪੇਟ ਨੂੰ ਕਾਫੀ ਹੱਦ ਤੱਕ ਖਰਾਬ ਕਰ ਦਿੰਦੀਆਂ ਹਨ। ਇਸੇ ਵਜ੍ਹਾ ਨਾਲ ਪੇਟ ਵਿਚ ਜਲਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਤੁਹਾਨੂੰ ਨਿੰਬੂ ਦਾ ਰਸ ਪੀ ਲੈਣਾ ਚਾਹੀਦਾ ਹੈ। ਇਸ ਨਾਲ ਜਲਨ ਕਾਫੀ ਘੱਟ ਹੋ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ : –