ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਅਕਸਰ ਸਿਰ ਦਰਦ ਹੁੰਦਾ ਹੈ ਅਤੇ ਜਦੋਂ ਤਣਾਅ ਵਧਦਾ ਹੈ ਜਾਂ ਨੀਂਦ ਦਾ ਪੈਟਰਨ ਖਰਾਬ ਹੋ ਜਾਂਦਾ ਹੈ, ਤਾਂ ਦਰਦ ਹੋਰ ਵੀ ਵੱਧ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਮੌਸਮ ‘ਚ ਬਦਲਾਅ ਹੁੰਦਾ ਹੈ ਤਾਂ ਇਹ ਮਾਈਗ੍ਰੇਨ ਨੂੰ ਵੀ ਸ਼ੁਰੂ ਕਰ ਸਕਦਾ ਹੈ। ਸਰਦੀਆਂ ਵਿੱਚ ਜਿਵੇਂ ਹੀ ਤਾਪਮਾਨ ਹੇਠਾਂ ਜਾਣਾ ਸ਼ੁਰੂ ਹੁੰਦਾ ਹੈ, ਮਾਈਗ੍ਰੇਨ ਦੀ ਸਮੱਸਿਆ ਕਾਫ਼ੀ ਵੱਧ ਜਾਂਦੀ ਹੈ ਅਤੇ ਇਹ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਸਰਦੀਆਂ ਵਿੱਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਮਾਈਗਰੇਨ ਇੱਕ ਨਿਊਰੋਲਾਜੀਕਲ ਡਿਸਆਰਡਰ ਹੈ, ਜਿਸ ਦੇ ਟ੍ਰਿਗਰ ਹੋਣ ਪਿਛੇ ਕਈ ਫੈਕਟਰ ਹੋ ਸਕਦੇ ਹਨ। ਮੌਸਮ ਵਿੱਚ ਤਬਦੀਲੀ, ਮਾਈਗ੍ਰੇਨ ਦਾ ਦਰਦ ਵਧਣ ਦੀ ਇੱਕ ਕਾਮਨ ਵਜ੍ਹਾ ਹੈ। ਹਾਲਾਂਕਿ ਵੱਖ-ਵੱਖ ਲੋਕਾਂ ਵਿੱਚ ਇਸ ਦੇ ਲੱਛਣ ਵੱਖਰੇ ਹੋ ਸਕੇਦ ਹਨ। ਫਿਲਹਾਲ ਜਾਣ ਲੈਂਦੇ ਹਾਂ ਕਿ ਸੀਜਨਲ ਜਾਂ ਸਰਦੀਆਂ ਵਿੱਚ ਮਾਈਗ੍ਰੇਨ ਦੇ ਦਰਦ ਤੋਂ ਕਿਵੇੰ ਬਚੇ ਰਹਿ ਸਕਦੇ ਹਾਂ।
ਮੌਸਮ ‘ਚ ਬਦਲਾਅ ਕਾਰਨ ਨੀਂਦ ਦਾ ਪੈਟਰਨ ਖਰਾਬ ਹੋਣ ਲੱਗਦਾ ਹੈ, ਜਿਸ ਕਾਰਨ ਮਾਈਗ੍ਰੇਨ ਹੋ ਸਕਦਾ ਹੈ। ਇਸ ਲਈ, ਆਪਣੇ ਸੌਣ ਦੀ ਸਮਾਂ-ਸਾਰਣੀ ਨੂੰ ਸਹੀ ਰੱਖੋ ਅਤੇ ਰੋਜ਼ਾਨਾ ਘੱਟੋ-ਘੱਟ 7 ਤੋਂ 8 ਘੰਟੇ ਲੋੜੀਂਦੀ ਨੀਂਦ ਲਓ। ਸੌਣ ਲਈ ਵਧੀਆ ਮਾਹੌਲ ਬਣਾਉਣ ਲਈ, ਇੱਕ ਅਜਿਹਾ ਕਮਰਾ ਚੁਣੋ ਜੋ ਸ਼ਾਂਤ ਹੋਵੇ ਅਤੇ ਤਾਪਮਾਨ ਸਾਧਾਰਨ ਹੋਵੇ, ਅਤੇ ਇਹ ਵੀ ਯਕੀਨੀ ਬਣਾਓ ਕਿ ਸੌਣ ਵੇਲੇ ਲਾਈਟਾਂ ਅਜਿਹੀਆਂ ਹੋਣ ਕਿ ਉਹ ਅੱਖਾਂ ਨੂੰ ਨਾ ਚੁੱਭੇ।
ਡੀਹਾਈਡਰੇਸ਼ਨ ਵੀ ਇੱਕ ਆਮ ਕਾਰਨ ਹੈ ਜੋ ਮਾਈਗ੍ਰੇਨ ਦੇ ਦਰਦ ਨੂੰ ਵਧਾ ਸਕਦਾ ਹੈ, ਇਸ ਲਈ ਸਰੀਰ ਨੂੰ ਹਾਈਡਰੇਟ ਰੱਖਣਾ ਮਹੱਤਵਪੂਰਨ ਹੈ। ਲੋਕ ਅਕਸਰ ਸਰਦੀਆਂ ਵਿੱਚ ਪਾਣੀ ਦੀ ਮਾਤਰਾ ਘੱਟ ਕਰਦੇ ਹਨ ਪਰ ਇਹ ਗਲਤੀ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਖੂਬ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਤੁਸੀਂ ਤਰਲ ਚੀਜ਼ਾਂ ਲੈ ਸਕਦੇ ਹੋ।
ਇਹ ਵੀ ਪੜ੍ਹੋ : ਮੋਹਾਲੀ : ਘਰ ‘ਚ ਵੜ ਕੇ ਲੁੱਟ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ
ਸਰਦੀਆਂ ਵਿੱਚ ਧੁੱਪ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਆਪਣੀਆਂ ਅੱਖਾਂ ਨੂੰ ਸਿੱਧੀ ਧੁੱਪ ਤੋਂ ਬਚਾਓ। ਰੋਸ਼ਨੀ ਦੀਆਂ ਸਥਿਤੀਆਂ ਵਿੱਚ ਅਚਾਨਕ ਤਬਦੀਲੀ (ਹਨੇਰੇ ਤੋਂ ਚਮਕਦਾਰ ਰੌਸ਼ਨੀ ਤੱਕ) ਕਾਰਨ ਮਾਈਗਰੇਨ ਦਾ ਦਰਦ ਵੀ ਵਧ ਸਕਦਾ ਹੈ। ਜੇਕਰ ਤੁਸੀਂ ਕੰਪਿਊਟਰ ‘ਤੇ ਲਗਾਤਾਰ ਕੰਮ ਕਰਦੇ ਹੋ, ਤਾਂ ਸਮੇਂ-ਸਮੇਂ ‘ਤੇ ਬ੍ਰੇਕ ਲਓ ਅਤੇ ਸਕ੍ਰੀਨ ਟਾਈਮ ਘੱਟ ਰੱਖਣ ਦੀ ਕੋਸ਼ਿਸ਼ ਕਰੋ।
ਜੇਕਰ ਮੌਸਮ ‘ਚ ਬਦਲਾਅ ਕਾਰਨ ਮਾਈਗ੍ਰੇਨ ਦੇ ਕਾਰਨ ਤੁਹਾਡੀ ਰੋਜ਼ਾਨਾ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ ਤਾਂ ਡਾਕਟਰ ਦੀ ਸਲਾਹ ਲਓ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਮੌਸਮ ‘ਚ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਨਾਲ, ਤੁਸੀਂ ਆਪਣੀਆਂ ਦਵਾਈਆਂ ਦੇ ਨਾਲ-ਨਾਲ ਆਪਣੀ ਰੋਜ਼ਾਨਾ ਦੀ ਸਮਾਂ-ਸਾਰਣੀ ਨੂੰ ਬਰਕਰਾਰ ਰੱਖ ਸਕੋਗੇ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ