ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਮੁਕਾਬਲੇ ਵਿਚ ਹਾਰ ਗਈ। ਸੇਂਚੁਰੀਅਨ ਵਿਚ ਮੇਜ਼ਬਾਨ ਟੀਮ ਪਾਰੀ ਤੇ 32 ਦੌੜਾਂ ਤੋਂ ਜਿੱਤੀ।ਇਸ ਹਾਰ ਦੇ ਬਾਅਦ ਭਾਰਤ ਨੂੰ ਇਕ ਹੋਰ ਝਟਕਾ ਲੱਗਾ। ਆਈਸੀਸੀ ਨੇ ਹੌਲੀ ਰਫਤਾਰ ਕਾਰਨ ਜੁਰਮਾਨਾ ਲਗਾਇਆ ਤੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਦੋ ਅੰਕ ਵੀ ਕੱਟ ਲਏ।
ਟੀਮ ਇੰਡੀਆ ਅੰਕ ਤਾਲਿਕਾ ਵਿਚ ਛੇਵੇਂ ਸਥਾਨ ‘ਤੇ ਖਿਸਕ ਗਈ ਹੈ।ਉਹ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਵੀ ਪਿੱਛੇ ਹੈ। ਭਾਰਤ ਸੇਂਚੁਰੀਅਨ ਟੈਸਟ ਦੌਰਾਨ ਜ਼ਰੂਰੀ ਓਵਰ ਰੇਟ ਨੂੰ ਬਣਾਏ ਰੱਖਣ ਵਿਚ ਅਸਫਲ ਰਿਹਾ। ਆਈਸੀਸੀ ਨੇ ਜੁਰਮਾਨੇ ਵਜੋਂ ਭਾਰਤੀ ਟੀਮ ‘ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਵੀ ਲਗਾਇਆ ਹੈ। ਆਈਸੀਸੀ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਇਹ ਪ੍ਰਤੀਬੰਧ ਭਾਰਤ ਵੱਲੋਂ ਟੀਚੇ ਤੋਂ ਦੋ ਓਵਰ ਪਿੱਛੇ ਰਹਿਣ ਦੇ ਬਾਅਦ ਲਗਾਇਆ ਗਿਆ।
ਆਈਸੀਸੀ ਕੋਡ ਆਫ ਕੰਡਕਟ ਫਾਰ ਪਲੇਅਰਸ ਅਤੇ ਸਪੋਰਟ ਸਟਾਫ ਦੇ ਆਰਟੀਕਲ 2.22 ਦੇ ਅਨੁਸਾਰ, ਖਿਡਾਰੀਆਂ ਨੂੰ ਨਿਰਧਾਰਤ ਸਮੇਂ ਵਿੱਚ ਗੇਂਦਬਾਜ਼ੀ ਕਰਨ ਵਿੱਚ ਅਸਫਲ ਰਹਿਣ ਵਾਲੇ ਹਰੇਕ ਓਵਰ ਲਈ ਉਨ੍ਹਾਂ ਦੀ ਮੈਚ ਫੀਸ ਦਾ ਪੰਜ ਪ੍ਰਤੀਸ਼ਤ ਜੁਰਮਾਨਾ ਲਗਾਇਆ ਜਾਂਦਾ ਹੈ। ਇਹ ਨਿਯਮ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਨਜਿੱਠਦਾ ਹੈ।
ਇਹ ਵੀ ਪੜ੍ਹੋ : ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਨਵੇਂ ਅਹੁਦੇਦਾਰ ਦੀਆਂ ਕੀਤੀਆਂ ਨਿਯੁਕਤੀਆਂ, ਦੇਖੋ ਪੂਰੀ ਲਿਸਟ
ਟੈਸਟ ਵਿਚ ਹਾਰ ਦੇ ਬਾਅਦ ਭਾਰਤ 16 ਅੰਕ ਤੇ 44.44 ਅੰਕ ਫੀਸਦੀ ਦੇ ਨਾਲ 5ਵੇਂ ਸਥਾਨ ‘ਤੇ ਸੀ।ਅੰਕਾਂ ਦੀ ਕਟੌਤੀ ਕਾਰਨ ਟੀਮ ਇੰਡੀਆ ਹੁਣ 6ਵੇਂ ਸਥਾਨ ‘ਤੇ ਆ ਗਈ। ਉਸ ਦੇ ਖਾਤੇ ਵਿਚ 14 ਅੰਕ ਤੇ 38.89 ਅੰਕ ਫੀਸਦੀ ਹੈ। ਦੱਖਣੀ ਅਫਰੀਕਾ ਪਹਿਲੇ, ਪਾਕਿਸਤਾਨ ਦੂਜੇ, ਨਿਊਜ਼ੀਲੈਂਡ ਤੀਜੇ, ਬੰਗਲਾਦੇਸ਼ ਚੌਥੇ ਤੇ ਆਸਟ੍ਰੇਲੀਆ 5ਵੇਂ ਸਥਾਨ ‘ਤੇ ਹੈ। ਭਾਰਤ ਤੋਂ ਹੇਠਾਂ ਵੈਸਟਇੰਡੀਜ਼ 7ਵੇਂ, ਇੰਗਲੈਂਡ 8ਵੇਂ ਤੇ ਸ਼੍ਰੀਲੰਕਾ ਨੌਵੇਂ ਸਥਾਨ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”