ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਵਸੀਮ ਅਕਰਮ ਨੇ ਦੱਸ ਹੀ ਦਿੱਤਾ ਹੈ ਕਿ ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਵਿੱਚੋਂ ਸਭ ਤੋਂ ਵਧੀਆ ਬੱਲੇਬਾਜ਼ ਕੌਣ ਹੈ। ਵਸੀਮ ਅਕਰਮ ਨੇ ਸਿੱਧੇ ਤੌਰ ‘ਤੇ ਵਿਰਾਟ ਕੋਹਲੀ ਨੂੰ ਬਾਬਰ ਆਜ਼ਮ ਤੋਂ ਵਧੀਆ ਕਰਾਰ ਦਿੱਤਾ ਹੈ । ਇਸ ਬਾਰੇ ਗੱਲ ਕਰਦੇ ਹੋਏ ਵਸੀਮ ਨੇ ਕਿਹਾ ਕਿ ਬਾਬਰ ਆਜ਼ਮ ਇਸ ਸਮੇਂ ਆਪਣੇ ਕਰੀਅਰ ਨੂੰ ਅੱਗੇ ਲੈ ਜਾ ਰਿਹਾ ਹੈ । ਬਾਬਰ ਆਧੁਨਿਕ ਮਹਾਨ ਹੈ, ਪਰ ਵਿਰਾਟ ਨੇ ਜਿਸ ਤਰ੍ਹਾਂ ਨਾਲ ਆਪਣੇ ਨੂੰ ਕਰੀਅਰ ਬਣਾਇਆ ਹੈ, ਉਹ ਬਹੁਤ ਵੱਡਾ ਹੈ। ਕ੍ਰਿਕਟ ਵਿੱਚ ਵਿਰਾਟ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾ ਰਿਹਾ ਹੈ। ਉਹ ਯਕੀਨੀ ਤੌਰ ‘ਤੇ ਮਹਾਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ ਸੀ । ਹਾਲਾਂਕਿ ਭਾਰਤ ਨੂੰ ਇੱਕ ਪਾਰੀ ਅਤੇ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕੋਹਲੀ ਦੀ ਪਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ । ਭਾਰਤ ਦੀ ਦੂਜੀ ਪਾਰੀ ਵਿੱਚ ਵਿਰਾਟ ਨੇ 82 ਗੇਂਦਾਂ ‘ਤੇ 76 ਦੌੜਾਂ ਦੀ ਪਾਰੀ ਖੇਡੀ।
ਕੋਹਲੀ ਭਾਵੇਂ ਭਾਰਤ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ ਪਰ ਉਨ੍ਹਾਂ ਨੇ ਸ਼ਾਨਦਾਰ ਰਿਕਾਰਡ ਆਪਣੇ ਨਾਂ ਕਰ ਲਿਆ । ਵਿਰਾਟ ਕੋਹਲੀ ਸੱਤ ਵੱਖ-ਵੱਖ ਕੈਲੰਡਰ ਸਾਲਾਂ ਵਿੱਚ 2000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ । ਇਸ ਸਾਲ ਵੀ ਕੋਹਲੀ ਨੇ ਕੁੱਲ 2048 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬਾਬਰ ਆਜ਼ਮ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 1399 ਦੌੜਾਂ ਬਣਾਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਵਿੱਚ ਬਾਬਰ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ । ਆਸਟ੍ਰੇਲੀਆ ਦੇ ਖਿਲਾਫ ਦੋ ਟੈਸਟ ਮੈਚਾਂ ਵਿੱਚ ਬਾਬਰ ਨੇ 4 ਪਾਰੀਆਂ ਵਿੱਚ ਸਿਰਫ 77 ਦੌੜਾਂ ਬਣਾਈਆਂ ਹਨ । ਹੁਣ ਸੀਰੀਜ਼ ਦਾ ਤੀਜਾ ਟੈਸਟ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”