ਵਾਲਾਂ ਨੂੰ ਚਮਕਦਾਰ ਬਣਾਉਣ ਲਈ ਲੋਕ ਕਾਫੀ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਨੂੰ ਸਿਰ ‘ਤੇ ਲਗਾਉਂਦੇ ਹਨ ਜਿਸ ਨਾਲ ਵਾਲ ਚਮਕਦਾਰ ਤੇ ਸੰਘਣੇ ਹੋ ਜਾਣ। ਮੇਥੀ ਤੁਹਾਡੇ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਮਜ਼ਬੂਤ ਤੇ ਖੂਬਸੂਰਤ ਬਣਾਉਣ ਲਈ ਤਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੇਥੀ ਦਾਣੇ ਦੀ।ਇਸ ਨੂੰ ਲਗਾ ਕੇ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਤੇ ਚਮਕਦਾਰ ਬਣਾ ਸਕਦੇ ਹੋ।
ਵਾਲਾਂ ਨੂੰ ਝੜਨ ਤੋਂ ਬਚਾਓ : ਡੈਂਡ੍ਰਫ ਵਾਲਾਂ ਦੀ ਇਕ ਆਮ ਸਮੱਸਿਆ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਮੇਥੀ ਦਾਣਾ ਬੇਹਤਰ ਕਾਰਗਰ ਹੈ।ਇਸ ਲਈ ਤੁਸੀਂ ਮੇਥੀ ਦਾਣੇ ਨੂੰ ਪੀਸ ਕੇ ਪੇਸਟ ਬਣਾ ਲਓ। ਉਸ ਵਿਚ ਨਿੰਬੂ ਦਾ ਰਸ ਮਿਲਾ ਲਓ ਤੇ ਵਾਲਾਂ ਵਿਚ ਲਗਾਓ। ਹਫਤੇ ਵਿਚ ਘੱਟੋ-ਘੱਟ 2 ਵਾਰ ਅਪਲਾਈ ਕਰੋ। ਇਸ ਪੇਸਟ ਨੂੰ ਲਗਾਉਣ ਨਾਲ ਡੈਂਡ੍ਰਫ ਦੀ ਪ੍ਰਾਬਲਮ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਵਾਲਾਂ ‘ਚ ਚਮਕ ਲਿਆਓ : ਕਈ ਵਾਰ ਵਾਲ ਖੁਸ਼ਕ ਤੇ ਬੇਜਾਨ ਹੋ ਜਾਂਦੇ ਹਨ, ਜੋ ਦਿਖਣ ਵਿਚ ਵੀ ਖਰਾਬ ਲੱਗਦੇ ਹਨ। ਤੁਸੀਂ ਵਾਲਾਂ ਵਿਚ ਚਮਕ ਲਿਆਉਣ ਲਈ ਵੀ ਮੇਥੀ ਦਾਣਾ ਲਗਾ ਸਕਦੇ ਹੋ। ਬੱਸ ਮੇਥੀ ਦਾਣਿਆਂ ਦਾ ਪੇਸਟ ਬਣਾ ਲਓ। ਪੇਸਟ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਜੇਕਰ ਤੁਸੀਂ ਕੁਝ ਸਮੇਂ ਤੱਕ ਇਸੇ ਤਰੀਕੇ ਨਾਲ ਮੇਥੀ ਦਾਣਾ ਲਗਾਉਂਦੇ ਰਹੇ ਤਾਂ ਤੁਹਾਡੇ ਵਾਲ ਕੁਝ ਹੀ ਦਿਨਾਂ ਵਿਚ ਨੈਚੁਰਲ ਚਮਕਦਾਰ ਹੋ ਜਾਣਗੇ।
ਇੰਝ ਕਰੋ ਇਸਤੇਮਾਲ
ਮੇਥੀ ਦੇ ਦਾਣੇ ਵਾਲਾਂ ਵਿਚ ਲਗਾਉਣਾ ਬਹੁਤ ਹੀ ਆਸਾਨ ਹੈ। ਬਸ ਤੁਸੀਂ ਦੋ ਚੱਮਚ ਮੇਥੀ ਦਾਣਾ ਪਾਣੀ ਵਿਚ ਭਿਉਂ ਦਿਓ।ਇਸ ਨੂੰ ਰਾਤ ਭਰ ਭਿੱਜੇ ਰਹਿਣ ਦਿਓ। ਇਸ ‘ਤੇ ਪਾਲੀਥੀਨ ਲਗਾ ਕੇ ਤੁਸੀਂ ਹੋਰ ਕੰਮ ਵੀ ਕਰ ਸਕਦੇ ਹੋ। ਲਗਭਗ ਅੱਧੇ ਘੰਟ ਬਾਅਦ ਤੁਸੀਂ ਵਾਲਾਂ ਨੂੰ ਧੋ ਲਓ। ਜੇਕਰ ਤੁਸੀਂ ਸ਼ੈਂਪੂ ਕਰਨਾ ਚਾਹੋ ਤਾਂ ਕਰੋ ਨਹੀਂ ਕਰਨਾ ਚਾਹੁੰਦੇ ਤਾਂ ਵੀ ਤੁਹਾਡੇ ਵਾਲ ਚਮਕਦਾਰ, ਰੇਸ਼ਮੀ ਤੇ ਮਜ਼ਬੂਤ ਦਿਖਣਗੇ।