ਅਫਗਾਨਿਸਤਾਨ ਖਿਲਾਫ ਅਗਲੇ ਹਫਤੇ ਤੋਂ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਇਸ ਨੂੰ ਲੈ ਕੇ ਚਰਚਾ ਸੀ ਕਿ ਚੋਣ ਕਰਤਾ ਟੀਮ ਵਿਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਮੌਕਾ ਦੇਣਗੇ ਜਾਂ ਨਹੀਂ। ਟੀਮ ਚੋਣ ਵਿਚ ਇਨ੍ਹਾਂ ਦੋਵਾਂ ਦੇ ਨਾਂ ‘ਤੇ ਚਰਚਾ ਹੋਈ ਤੇ ਜੋ ਟੀਮ ਸਾਹਮਣੇ ਆਈ ਹੈ ਉਸ ਵਿਚ ਦੋਵੇਂ ਹੀ ਦਿੱਗਜ਼ਾਂ ਦਾ ਨਾਂ ਹੈ। ਇਸ ਨਾਲ ਚੋਣਕਰਤਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੋਹਿਤ ਤੇ ਵਿਰਾਟ ਟੀ-20 ਵਿਸ਼ਵ ਕੱਪ ਟੀਮ ਹਿੱਸਾ ਹੋਣਗੇ।
ਭਾਰਤ ਤੇ ਅਫਗਾਨਿਸਤਾਨ ਵਿਚ ਅਗਲੇ ਹਫਤੇ ਦੀ 11 ਤਰੀਕ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ ਖੇਡੀ ਜਾਣੀ ਹੈ। ਅੱਜ ਟੀਮ ਦਾ ਐਲਾਨ ਕੀਤਾ ਗਿਆ। ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡੇਯ ਆਈਸੀਸੀ ਵਨਡੇ ਵਿਸ਼ਵ ਕੱਪ ਦੌਰਾਨ ਜ਼ਖਮੀ ਹੋ ਗਏ ਸਨ ਤੇ ਹੁਣ ਤੱਕ ਉਸ ਤੋਂ ਠੀਕ ਨਹੀਂ ਹੋ ਸਕੇ ਹਨ। ਦੂਜੇ ਪਾਸੇ ਸੂਰਯਕੁਮਾਰ ਯਾਦਵ ਸਾਊਥ ਅਫਰੀਕਾ ਦੇ ਦੌਰੇ ‘ਤੇ ਜ਼ਖਮੀ ਹੋਣ ਦੀ ਵਜ੍ਹਾ ਨਾਲ ਮੈਚ ਨਹੀਂ ਖੇਡ ਸਕਣਗੇ। ਵਿਕਟ ਕੀਪਰ ਈਸ਼ਾਨ ਕਿਸ਼ਨ ਦਾ ਨਾਂ ਵੀ ਟੀਮ ਵਿਚ ਸ਼ਾਮਲ ਨਹੀਂ ਹੈ।
ਆਈਸੀਸੀ ਟੀ-20 ਵਿਸ਼ਵ ਕੱਪ ਦਾ ਆਯੋਜਨ ਇਸੇ ਸਾਲ ਜੂਨ ਵਿਚ ਹੋਣਾ ਹੈ। ਉਸ ਤੋਂ ਪਹਿਲਾਂ ਭਾਰਤੀ ਟੀਮ ਲਈ ਇਹ ਆਖਰੀ ਟੀ-20 ਸੀਰੀਜ ਹੋਣ ਵਾਲੀ ਹੈ। ਇਸ ਦੇ ਬਾਅਦ ਚੋਣਕਰਤਾਵਾਂ ਦੇ ਸਾਹਮਣੇ ਟੀਮ ਚੋਣ ਲਈ ਇੰਡੀਅਨ ਪ੍ਰੀਮੀਅਰ ਲੀਗ ਵਿਚ ਖਿਡਾਰੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਹੀ ਪੈਮਾਨਾ ਹੋਣ ਵਾਲਾ ਹੈ। ਕਈ ਨੌਜਵਾਨ ਆਪਣੇ ਖੇਡ ਨਾਲ ਚੋਣਕਰਤਾਵਾਂ ਨੂੰ ਪ੍ਰਭਾਵਿਤ ਕਰਕੇ ਟੀ-20 ਵਿਸ਼ਵ ਕੱਪ ਟੀਮ ਲਈ ਦਾਅਵੇਦਾਰੀ ਪੇਸ਼ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿਚ ਮੌ.ਤ, PR ਦੀ ਕਰ ਰਿਹਾ ਸੀ ਉਡੀਕ
ਭਾਰਤੀ ਟੀਮ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਸੀਰੀਜ ਦਾ ਪਹਿਲਾ ਮੁਕਾਬਲਾ 11 ਜਨਵਰੀ ਨੂੰ ਮੋਹਾਲੀ ਵਿਚ ਖੇਡਣ ਉਤਰੇਗੀ। ਦੂਜਾ ਮੁਕਾਬਲਾ ਇੰਦੌਰ ਵਿਚ ਖੇਡਿਆ ਜਾਣਾ ਹੈ ਜਦੋਂ ਕਿ ਇਸ ਸੀਰੀਜ ਦਾ ਆਖਰੀ ਟੀ-20 ਮੈਚ 17 ਜਨਵਰੀ ਨੂੰ ਬੇਂਗਲੁਰੂ ਵਿਚ ਹੋਵੇਗਾ। ਭਾਰਤ ਤੇ ਅਫਗਾਨਿਸਤਾਨ ਵਿਚ ਹੁਣ ਤੱਕ ਸਿਰਫ 5ਟੀ-20 ਇੰਟਰਨੈਸ਼ਨਲ ਮੈਚ ਖੇਡੇ ਗਏ ਹਨ। ਇਨ੍ਹਾਂ ਵਿਚੋਂ ਟੀਮ ਇੰਡੀਆ ਨੇ 4 ਮੈਚ ਆਪਣੇ ਨਾਂ ਕੀਤੇ ਹਨ ਜਦੋਂ ਕਿ ਇਕ ਮੁਕਾਬਲਾ ਖੇਡਿਆ ਨਹੀਂ ਜਾ ਸਕਿਆ ਸੀ।