ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੀਆਂ ਨਾਪਾਕ ਹਰਕਤਾਂ ‘ਤੋਂ ਬਾਜ਼ ਨਹੀਂ ਆ ਰਹੇ ਹਨ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ ਡ੍ਰੋਨ ਭੇਜੇ ਜਾ ਰਹੇ ਹਨ। ਹੁਣ ਸੀਮਾ ਸੁਰੱਖਿਆ ਬਲ ਨੂੰ ਟੁੱਟਿਆ ਪਾਕਿਸਤਾਨੀ ਡ੍ਰੋਨ ਮਿਲਿਆ ਹੈ। ਅਧਿਕਾਰੀਆਂ ਨੇ ਡਰੋਨ ਨੂੰ ਕਬਜ਼ੇ ‘ਚ ਲੈ ਲਿਆ ਹੈ।
BSF ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਪਾਣੀ ਵਿੱਚ ਇੱਕ ਟੁੱਟਿਆ ਹੋਇਆ ਪਾਕਿਸਤਾਨੀ ਡ੍ਰੋਨ ਪਿਆ ਹੈ। BSF ਜਵਾਨਾਂ ਨੇ ਐਤਵਾਰ ਸ਼ਾਮ 3 ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਸਤਲੁਜ ਦਰਿਆ ਦੇ ਪਾਣੀ ਵਿੱਚ ਟੁੱਟਿਆ ਪਾਕਿਸਤਾਨੀ ਡ੍ਰੋਨ ਮਿਲਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ 2 ਜਿਊਲਰੀ ਸ਼ੋਅਰੂਮ ‘ਚ ਚੋਰੀ, 56 ਲੱਖ ਦੇ ਗਹਿਣੇ ਲੈ ਗਏ ਮੁਲਜ਼ਮ, ਘਟਨਾ CCTV ‘ਚ ਕੈਦ
ਇਹ ਕਿ ਸਤਲੁਜ ਦਰਿਆ ਸੁੱਕਿਆ ਹੋਇਆ ਹੈ। ਕਈ ਥਾਵਾਂ ‘ਤੇ ਪਾਣੀ ਬਹੁਤ ਘੱਟ ਹੈ। ਇਹ ਡ੍ਰੋਨ ਉਦੋਂ ਦਿਖਾਈ ਦਿੱਤਾ ਜਦੋਂ ਪਾਣੀ ਨਹੀਂ ਸੀ। ਸ਼ਾਇਦ BSF ਦੀ ਗੋਲੀਬਾਰੀ ਕਾਰਨ ਇਹ ਦਰਿਆ ਦੇ ਪਾਣੀ ਵਿੱਚ ਡਿੱਗ ਗਿਆ ਹੋਵੇ ਅਤੇ ਹੁਣ ਪਾਣੀ ਸੁੱਕਣ ‘ਤੇ ਦਿੱਖ ਰਿਹਾ ਹੈ। ਉਕਤ ਪਿੰਡ ਸਰਹੱਦ ਦੇ ਨਾਲ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”