ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ 76 ਸਾਲ ਦੇ ਦੇਵੀ ਦਿਆਲ ਸ਼ਰਮਾ ਦਾ ਦੇਹਾਂਤ ਹੋਇਆ ਸੀ।
ਆਪਣੇ ਸੋਕ ਸੰਦੇਸ਼ ਵਿਚ ਮੀਤ ਹੇਅਰ ਨੇ ਕਿਹਾ ਕਿ ਕਬੱਡੀ ਖੇਡ ਵਿਚ ਦੇਵੀ ਦਿਆਲ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਬੱਡੀ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦੇਵੀ ਦਿਆਲ ਵੱਲੋਂ ਖੇਡ ਖੇਤਰ ਵਿਚ ਨਿਭਾਈਆਂ ਗਈਆਂ ਯਾਦਗਾਰ ਸੇਵਾਵਾਂ ਨੂੰ ਹਮੇਸ਼ਾ ਸਨਮਾਨ ਨਾਲ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ SUV Tata Punch EV ਲਾਂਚ, ਜਾਣੋ ਕੀਮਤ ‘ਤੇ ਖ਼ਾਸ ਫੀਚਰਸ
ਖੇਡ ਮੰਤਰੀ ਨੇ ਕਿਹਾ ਕਿ ਦੇਵੀ ਦਿਆਲ ਨੇ ਇਕ ਖਿਡਾਰੀ ਵਜੋਂ ਦੇਸ਼-ਵਿਦੇਸ਼ ਵਿਚ ਨਾਂ ਕਮਾਉਣ ਦੇ ਬਾਅਦ ਲੰਬੇ ਸਮੇਂ ਤੱਕ ਖੇਡ ਵਿਭਾਗ ਵਿਚ ਟ੍ਰੇਨਿੰਗ ਤੇ ਖੇਡ ਅਧਿਕਾਰੀ ਵਜੋਂ ਕਬੱਡੀ ਖੇਡ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਉਹ 2005 ਵਿਚ ਖੇਡ ਵਿਭਾਗ ਤੋਂ ਸੀਨੀਅਰ ਕਬੱਡੀ ਕੋਚ ਦੇ ਅਹੁਦੇ ਤੋਂ ਰਿਟਾਇਰ ਹੋਏ। ਮੀਤ ਹੇਅਰ ਨੇ ਪ੍ਰਮਾਤਮਾ ਤੋਂ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰਨ ਤੇ ਪਰਿਵਾਰ ਸਣੇ ਪੂਰੇ ਖੇਡ ਜਗਤ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”