ਹੈਦਰਾਬਾਦ ਟੈਸਟ ਹਾਰ ਕੇ 0-1 ਤੋਂ ਪਿਛੜੀ ਟੀਮ ਇੰਡੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦੂਜੇ ਟੈਸਟ ਮੈਚ ਤੋਂ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਤੇ ਕੇਐੱਲ ਰਾਹੁਲ ਸੱਟ ਲੱਗਣ ਕਾਰਨ ਬਾਹਰ ਹੋ ਗਏ ਹਨ। ਜਡੇਜਾ ਨੂੰ ਚੌਥੇ ਦਿਨ ਦੇ ਖੇਡ ਦੌਰਾਨ ਹੈਮਸਟ੍ਰਿੰਗ ਵਿੱਚ ਖਿਚਾਅ ਸੀ, ਜਦਕਿ ਕੇਐਲ ਰਾਹੁਲ ਨੇ ਵੀ ਪੱਟ ਵਿੱਚ ਖਿਚਾਅ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਬਾਅਦ ਦੋਵੇਂ ਖਿਡਾਰੀਆਂ ਨੂੰ ਮੈਡੀਕਲ ਟੀਮ ਨੇ ਆਰਾਮ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ 5 ਟੈਸਟ ਦੀ ਸੀਰੀਜ ਤੋਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਪਹਿਲਾਂ ਹੀ ਛੁੱਟੀਆਂ ‘ਤੇ ਸਨ ਤੇ ਹੁਣ ਦੋ ਹੋਰ ਸੀਨੀਅਰ ਖਿਡਾਰੀਆਂ ਦੇ ਬਾਹਰ ਹੋਣ ਨਾਲ ਟੀਮ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਹਨ। ਬੀਸੀਸੀਆਈ ਦੀ ਮੈਡੀਕਲ ਟੀਮ ਖਿਡਾਰੀਆਂ ‘ਤੇ ਆਪਣੀ ਨਜ਼ਰ ਰੱਖੇਗੀ। ਚੋਣਕਰਾਵਾਂ ਨੇ ਇਨ੍ਹਾਂ ਦੋਵੇਂ ਖਿਡਾਰੀਆਂ ਦੀ ਜਗ੍ਹਾ ਸਰਫਰਾਜ ਖਾਨ, ਸੌਰਭ ਕੁਮਾਰ ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ਵਿਚ ਜਗ੍ਹਾ ਦਿੱਤੀ ਹੈ।
ਦੱਸ ਦੇਈਏ ਕਿ ਕੇਐੱਲ ਰਾਹੁਲ ਨੇ ਪਹਿਲੀ ਪਾਰੀ ਵਿਚ 86 ਦੌੜਾਂ ਬਣਾਈਆਂ ਸਨ ਦੋਂ ਕਿ ਜਡੇਜਾ ਨੇ ਵੀ 87 ਦੌੜਾਂ ਦੀ ਪਾਰੀ ਖੇਡੀ ਸੀ। ਮੈਚ ਦੀ ਦੂਜੀ ਪਾਰੀ ਵਿਚ ਰਾਹੁਲ 22 ਦੌੜਾਂ ਬਣਾ ਕੇ ਆਊਟ ਹੋਏ ਸਨ ਤੇ ਜਡੇਜਾ 2 ਦੌੜਾਂ ਬਣਾ ਕੇ ਰਨਆਊਟ ਹੋ ਗਏ। ਭਾਰਤੀ ਟੀਮ ਇਸਟੈਸਟ ਮੈਚ ਵਿਚ 28 ਦੌੜਾਂ ਤੋਂ ਹਾਰ ਗਈ ਸੀ।
ਦੱਸ ਦੇਈਏ ਕਿ ਸੀਰੀਜ ਦਾ ਦੂਜਾ ਟੈਸਟ 2 ਫਰਵਰੀ ਨੂੰ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ। ਕੇਐੱਲ ਰਾਹੁਲ ਦੇ ਬਾਹਰ ਹੋਣ ਨਾਲ ਭਾਰਤ ਦਾ ਮਿਡਲ ਆਰਡਰ ਪ੍ਰਭਾਵਿਤ ਦਿਖ ਰਿਹਾ ਹੈ। ਸ਼ੁਭਮਨ ਗਿੱਲ ਦੀ ਫਾਰਮ ਖਰਾਬ ਹੈ ਤੇ ਵਿਰਾਟ ਕੋਹਲੀ ਟੀਮ ਵਿਚ ਨਹੀਂ ਹਨ। ਇਸ ਤੋਂ ਇਲਾਵਾ ਅਜਿੰਕਯ ਰਹਾਣੀ ਤੇ ਚੇਤੇਸ਼ਵਰ ਪੁਜਾਰਾ ਵਰਗੇ ਤਜਰਬੇਕਾਰ ਬੱਲੇਬਾਜ਼ ਹੁਣ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ।
ਇਹ ਵੀ ਪੜ੍ਹੋ : ‘ਬੀਟਿੰਗ ਰੀਟ੍ਰੇਟ’ ਸੈਰੇਮਨੀ ਹੋਈ ਪੂਰੀ, 3 ਸੈਨਾਵਾਂ ਦੇ ਬੈਂਡ ਨੇ ਦਿੱਤੀ ਸ਼ਾਨਦਾਰ ਪੇਸ਼ਕਸ਼, PM ਮੋਦੀ ਤੇ ਰਾਸ਼ਟਰਪਤੀ ਰਹੇ ਮੌਜੂਦ
ਅਜਿਹੇ ਵਿਚ ਭਾਰਤੀ ਟੀਮ ਦੇ ਮਿਡਲ ਆਰਡਰ ਦੀ ਜ਼ਿੰਮੇਵਾਰੀ ਯੁਵਾ ਮੋਢਿਆਂ ‘ਤੇ ਹੋਵੇਗੀ। ਸ਼੍ਰੇਅਸ ਅਈਅਰ ਦਾ ਵੀ ਫਾਰਮ ਚੰਗਾ ਨਹੀਂ ਹੈ ਪਰ ਹੁਣ ਉਨ੍ਹਾਂ ਨੂੰ ਦੂਜੇ ਟੈਸਟ ਵਿਚ ਜ਼ਿਆਦਾ ਜ਼ਿੰਮੇਵਾਰੀ ਨਾਲ ਖੇਡਣਾ ਹੋਵੇਗਾ। ਸਰਫਰਾਜ ਖਾਨ ਬੀਤੇ ਕਈ ਸਾਲਾਂ ਤੋਂ ਘਰੇਲੂ ਕ੍ਰਿਕਟ ਵਿਚ ਲਗਾਤਾਰ ਦੌੜਾਂ ਬਣਾਉਂਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਹੁਣ ਤੱਕ ਭਾਰਤੀ ਟੀਮ ਵਿਚ ਮੌਕਾ ਨਹੀਂ ਮਿਲਿਆ ਸੀ। ਆਖਿਰਕਾਰ ਹੁਣ ਉਨ੍ਹਾਂ ਨੂੰ ਪਹਿਲੀ ਵਾਰ ਭਾਰਤੀ ਟੀਮ ਦਾ ਬੁਲਾਵਾ ਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –