ਅਖਰੋਟ ਆਪਣੇ ਪੋਸ਼ਕ ਤੱਤਾਂ ਕਾਰਨ ਲੋਕ ਇਸ ਨੂੰ ਡਾਇਟ ਵਿਚ ਜ਼ਰੂਰ ਸ਼ਾਮਲ ਕਰਦੇ ਹਨ।ਇਸ ਵਿਚ ਫਾਇਬਰ, ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਕਾਫੀ ਮਾਤਰਾ ਵਿਚ ਹੁੰਦਾ ਹੈ। ਨਾਲ ਹੀ ਅਖੋਰਟ ਵਿਚ ਫਾਸਫੋਰਸ, ਕਾਪਰ, ਓਮੈਗਾ-3 ਫੈਟੀ ਐਸਿਡ ਵੀ ਹੁੰਦਾ ਹੈ।ਤੁਸੀਂ ਇਸ ਨੂੰ ਸਲਾਦ ਜਾਂ ਫਿਰ ਕੁਕੀਜ ਵਿਚ ਵਜੋਂ ਡਾਇਟ ਵਿਚ ਖਾ ਸਕਦੇ ਹੋ।ਤੁਸੀਂ 15 ਦਿਨ ਤੱਕ ਇਸ ਦੇ ਸੇਵਨ ਕਰਦੇ ਹੋ ਤਾਂ ਫਿਰ ਤੁਹਾਡੀ ਸਕਿਨ ਤੇ ਹੇਅਰ ਪ੍ਰਾਬਲਮ ਤੋਂਲੈ ਕੇ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ।
ਅਖਰੋਟ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ ਪਰ ਜੇਕਰ ਇਸ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਸ ਦੇ ਫਾਇਦੇ ਦੁੱਗਣੇ ਹੋਣਗੇ। ਇਸ ਮੇਵੇ ਨੂੰ ਪੁਰਸ਼ ਤੇ ਮਹਿਲਾ ਕੋਈ ਵੀ ਖਾ ਸਕਦਾ ਹੈ। ਅਖਰੋਟ ਨੂੰ ਖਾਲੀ ਪੇਟ ਖਾਣ ਨਾਲ ਪਾਚਣ ਤੰਤਰ ਮਜ਼ਬੂਤ ਹੋਵੇਗਾ। ਇਸ ਨਾਲ ਮੈਟਾਬਾਲਿਜਮ ਬੂਸਟ ਹੁੰਦਾ ਹੈ। ਅਸਲ ਵਿਚ ਇਸ ਵਿਚ ਫਾਈਬਰ ਕਾਫੀ ਮਾਤਰਾ ਵਿਚ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਪੇਟ ਲਈ ਫਾਇਦੇਮੰਦ ਹੁੰਦਾ ਹੈ।
- ਅਖਰੋਟ ਖਾਣ ਨਾਲ ਨੀਂਦ ਵੀ ਚੰਗੀ ਆਉਂਦੀ ਹੈ।ਇਹ ਤਣਾਅ ਤੇ ਚਿੰਤਾ ਨੂੰ ਦੂਰ ਕਰਦਾ ਹੈ। ਇੰਨਾ ਹੀ ਨਹੀਂ ਇਹ ਤੁਹਾਡੀ ਸਕਿਨ ਤੇ ਹੇਅਰ ਲਈ ਬਹੁਤ ਹੈਲਦੀ ਹੁੰਦਾ ਹੈ।
- ਇਸ ਦੇ ਓਮੈਗਾ-3 ਫੈਟੀ ਐਸਿਡ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦੇ ਹਨ। ਅਖਰੋਟ ਜਾਦੂਈ ਅਸਰ ਕਰਦਾ ਹੈ, ਤੁਹਾਡੇ ਸਰੀਰ ‘ਤੇ। ਦੂਜੇ ਪਾਸੇ ਅਖਰੋਟ ਤੁਹਾਡੇ ਬ੍ਰੇਨ ਲਈ ਚੰਗਾ ਹੁੰਦਾ ਹੈ।
- ਇਹ ਭੁੱਖ ਨੂੰ ਕੰਟਰੋਲ ਕਰਦਾ ਹੈ। ਇਸ ਦੇ ਸੇਵਨ ਵਿਚ ਵੇਟ ਕੰਟਰੋਲ ਵਿਚ ਰਹਿੰਦਾ ਹੈ। ਇਹ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਕਰਦੇ ਹਨ।
ਜੇਕਰ ਤੁਸੀਂ ਰੋਜ਼ 30 ਤੋਂ 60 ਗ੍ਰਾਮ ਅਖਰੋਟ ਦਾ ਸੇਵਨ ਕਰਦੇ ਹੋ ਤਾਂ ਫਿਰ ਤੁਹਾਡੀ ਸਕਿਨ ਤੇ ਹਾਰਟ ਹੈਲਦੀ ਰਹੇਗਾ। ਇਕ ਮੁੱਠੀ ਅਖਰੋਟ ਕਾਫੀ ਹੈ ਤੁਹਾਨੂੰ ਸਿਹਤਮੰਦ ਰੱਖਣ ਲਈ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”