ਭਾਰਤੀ ਟੀਮ ਇਸ ਸਾਲ ਜ਼ਿੰਬਾਬਵੇ ਦਾ ਦੌਰਾ ਕਰੇਗੀ ਅਤੇ ਇਥੇ ਮੇਜ਼ਬਾਨ ਟੀਮ ਖਿਲਾਫ ਉਹ 5 ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਫਿਲਹਾਲ ਇੰਗਲੈਂਡ ਖਿਲਾਫ ਟੈਸਟ ਸੀਰੀਜ ਖੇਡ ਰਹੀ ਟੀਮ ਇੰਡੀਆ ਹੁਣ ਨੀਲੀ ਜਰਸੀ ਵਿਚ ਟੀ-20 ਵਰਲਡ ਕੱਪ ਵਿਚ ਦਿਖਾਈ ਦੇਵੇਗੀ। ਵੈਸਟਇੰਡੀਜ਼ ਤੇ ਅਮਰੀਕਾ ਵਿਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੇ ਬਾਅਦ ਉੁਸ ਨੂੰ ਜ਼ਿੰਬਾਬਵੇ ਜਾਣਾ ਹੈ। ਦੋਵੇਂ ਦੇਸ਼ਾਂ ਦੇ ਕ੍ਰਿਕਟ ਬੋਰਡ ਵਿਚ ਇਸ ਦੌਰੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ।
ਜ਼ਿੰਬਾਬਵੇ ਖਿਲਾਫ ਭਾਰਤ ਸਾਲ 2016 ਦੇ ਬਾਅਦ ਕੋਈ ਟੀ-20 ਸੀਰੀਜ ਖੇਡੇਗਾ। ਸੀਰੀਜ ਦੇ ਸਾਰੇ 5 ਮੈਚ ਹਰਾਰੇ ਵਿਚ 6 ਤੋਂ 14 ਜੁਲਾਈ ਦੇ ਵਿਚ ਖੇਡੇ ਜਾਣਗੇ। ਜ਼ਿੰਬਾਬਵੇ ਕ੍ਰਿਕਟ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਿਲ ਕੇ ਇਸ ਦੌਰੇ ਦਾ ਐਲਾਨ ਕੀਤਾ ਹੈ।
ਦੋਵੇਂ ਦੇਸ਼ਾਂ ਦੇ ਕ੍ਰਿਕਟ ਬੋਰਡ ਨੇ ਇਸ ਦੌਰੇ ਦਾ ਪੂਰਾ ਸ਼ੈਡਿਊਲ ਤਿਆਰ ਕਰ ਰਿਹਾ ਹੈ। ਕ੍ਰਿਕਟ ਵੈੱਬਸਾਈਟ ਕ੍ਰਿਕਇਨਫੋ ਮੁਤਾਬਕ 5 ਮੈਚਾਂ ਦੀ ਸੀਰੀਜ ਦੇ 4 ਮੈਚ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਖੇਡੇ ਜਾਣਗੇ ਜਦੋਂ ਕਿ ਇਕੋ ਇਕ ਤੀਜਾ T20i ਮੈਚ ਰਾਤ ਵਿਚ ਖੇਡਿਆ ਜਾਵੇਗਾ, ਜੋ ਸਥਾਨਕ ਸਮੇਂ ਮੁਤਾਬਕ ਸ਼ਾਮ 6 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਦੋਸਤ ਦਾ ਜਨਮਦਿਨ ਮਨਾਉਣ ਘਰੋਂ ਗਿਆ ਨੌਜਵਾਨ ਹੋਇਆ ਲਾਪਤਾ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਦੱਸ ਦੇਈਏ ਕਿ ਭਾਰਤੀ ਖਿਡਾਰੀ ਹੁਣ ਅਗਲੇ ਕੁਝ ਮਹੀਨੇ ਟੀ-20 ਫਾਰਮੇਟ ਵਿਚ ਹੀ ਖੇਡਦੇ ਦਿਖਾਈ ਦੇਣਗੇ। ਟੀ-20 ਵਰਲਡ ਕੱਪ ਤੋਂ ਪਹਿਲਾਂ ਉਹ IPL ਵਿਚ ਖੇਡਣਗੇ। ਖਿਡਾਰੀਆਂ ਦੇ ਆਈਪੀਐੱਲ ਪ੍ਰਦਰਸ਼ਨ ਦੇ ਆਧਾਰ ‘ਤੇ ਹੀ ਭਾਰਤੀ ਸਿਲੈਕਟਰਸ ਆਗਾਮੀ ਟੀ-20 ਵਰਲਡ ਕੱਪ ਲਈ ਟੀਮ ਦੀ ਚੋਣ ਕਰਨਗੇ। ਇਸ ਦੇ ਬਾਅਦ ਉਨ੍ਹਾਂ ਦਾ ਇਹ ਜ਼ਿੰਬਾਬਵੇ ਦੌਰਾਨ ਤੈਅ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –