ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕਦੀ ਹਾਲਤ ‘ਚ ਇਕ ਵਿਅਕਤੀ ਨੂੰ ਗੰਗਾਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦਿੱਲੀ ਦਾ ਇਹ 26 ਸਾਲਾਂ ਨੌਜਵਾਨ ਮਾਨਸਿਕ ਰੋਗ ਦਾ ਸ਼ਿਕਾਰ ਸੀ। ਉਸ ਨੂੰ ਲਗਾਤਾਰ 20 ਦਿਨਾਂ ਤੋਂ ਪੇਟ ਵਿੱਚ ਦਰਦ ਸੀ ਅਤੇ ਲਗਾਤਾਰ ਉਲਟੀਆਂ ਆ ਰਹੀਆਂ ਸਨ। ਉਸ ਨੇ ਕਰੀਬ 20 ਦਿਨਾਂ ਤੋਂ ਕੁਝ ਵੀ ਠੀਕ ਤਰ੍ਹਾਂ ਨਾਲ ਨਹੀਂ ਖਾਧਾ ਸੀ। ਉਹ ਜੋ ਵੀ ਖਾਂਦਾ ਸੀ ਉਹ ਉਲਟੀਆਂ ਰਾਹੀਂ ਬਾਹਰ ਆ ਜਾਂਦਾ ਸੀ। ਜਦੋਂ ਉਸ ਨੂੰ ਦਿੱਲੀ ਦੇ ਗੰਗਾਰਾਮ ਹਸਪਤਾਲ ਦੀ ਐਮਰਜੈਂਸੀ ‘ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਜੋ ਦੇਖਿਆ, ਉਸ ਨੇ ਹੈਰਾਨ ਕਰ ਦਿੱਤਾ।
ਡਾਕਟਰੀ ਜਾਂਚ ਦੌਰਾਨ ਮਰੀਜ਼ ਦੇ ਪੇਟ ਵਿੱਚ 39 ਸਿੱਕੇ ਪਾਏ ਗਏ। ਇਹ ਸਿੱਕੇ ਇੱਕ, ਦੋ ਅਤੇ 5 ਰੁਪਏ ਦੇ ਸਨ। ਇਸ ਤੋਂ ਇਲਾਵਾ 37 ਛੋਟੇ ਅਤੇ ਵੱਡੇ ਚੁੰਬਕੀ ਸਿੱਕੇ ਮਿਲੇ, ਜੋ ਵੱਖ-ਵੱਖ ਆਕਾਰ ਦੇ ਸਨ। ਕੁਝ ਤਿਕੋਣੀ, ਕੁਝ ਦਿਲ ਦੇ ਆਕਾਰ ਦੇ ਸਨ। ਇਕ ਵਾਰ ਤਾਂ ਡਾਕਟਰ ਵੀ ਹੈਰਾਨ ਸਨ ਕਿ ਇਸ ਵਿਅਕਤੀ ਦੇ ਪੇਟ ਵਿਚ ਇੰਨੇ ਸਿੱਕੇ ਕਿਵੇਂ ਪਹੁੰਚ ਗਏ। ਪੁੱਛਗਿੱਛ ਦੌਰਾਨ ਮਰੀਜ਼ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਇਨ੍ਹਾਂ ਧਾਤਾਂ ਵਿਚ ਜ਼ਿੰਕ ਮੌਜੂਦ ਹੈ ਅਤੇ ਜੇ ਉਹ ਇਨ੍ਹਾਂ ਸਿੱਕਿਆਂ ਨੂੰ ਨਿਗਲ ਲੈਂਦਾ ਹੈ ਤਾਂ ਉਹ ਸਿਹਤਮੰਦ ਹੋ ਜਾਵੇਗਾ ਅਤੇ ਜ਼ਿੰਕ ਉਸ ਦੇ ਸਰੀਰ ਵਿਚ ਲੋੜੀਂਦੀ ਮਾਤਰਾ ਵਿਚ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਸਾਡੇ ਹੁਕਮਾਂ ਮਗਰੋਂ ਵੀ ਅਜਿਹਾ ਇਸ਼ਤਿਹਾਰ ਕਿਉਂ ਕੱਢਿਆ?’- ਪਤੰਜਲੀ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ
ਕਿਸੇ ਤਰ੍ਹਾਂ ਡਾਕਟਰਾਂ ਨੇ ਇਸ ਮਰੀਜ਼ ਦਾ ਸਹੀ ਇਲਾਜ ਕਰਕੇ ਉਸ ਦੀ ਜਾਨ ਬਚਾਈ। ਉਸ ਦੇ ਢਿੱਡ ਵਿੱਚੋਂ ਸਾਰੇ ਸਿੱਕੇ ਕੱਢ ਲਏ ਗਏ। ਮਰੀਜ਼ ਨੂੰ 7 ਦਿਨ ਹਸਪਤਾਲ ਵਿਚ ਰਹਿਣਾ ਪਿਆ। ਇਸ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਵਿਅਕਤੀ ਨੂੰ ਘਰ ਭੇਜਣ ਤੋਂ ਪਹਿਲਾਂ ਡਾਕਟਰਾਂ ਨੇ ਉਸ ਨੂੰ ਕਾਊਂਸਲਿੰਗ ਰਾਹੀਂ ਸਮਝਾਇਆ ਕਿ ਉਹ ਆਪਣੇ ਪੇਟ ਵਿੱਚ ਕੋਈ ਵੀ ਅਣਚਾਹੀ ਚੀਜ਼ ਨਾ ਪਾਉਣ। ਅਜਿਹਾ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ।