ਟੀਮ ਇੰਡੀਆ ਧਰਮਸ਼ਾਲਾ ਵਿੱਚ 7 ਮਾਰਚ ਨੂੰ ਇੰਗਲੈਂਡ ਦੇ ਖਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਖੇਡਣ ਉਤਰੇਗੀ। ਇਹ ਭਾਰਤ ਦਾ ਓਵਰਆਲ 579ਵਾਂ ਟੈਸਟ ਮੈਚ ਹੋਵੇਗਾ। ਜੇਕਰ ਭਾਰਤੀ ਟੀਮ ਇਹ ਟੈਸਟ ਜਿੱਤ ਜਾਂਦੀ ਹੈ ਤਾਂ ਪਹਿਲੀ ਵਾਰ ਇਸ ਜਿੱਤ ਦੀ ਗਿਣਤੀ ਹਾਰ ਦੇ ਬਾਰਬਰ ਹੋਵੇਗੀ। ਸਾਲ 1932 ਵਿੱਚ ਪਹਿਲਾ ਟੈਸਟ ਖੇਡਣ ਵਾਲੀ ਭਾਰਤੀ ਟੀਮ ਨੇ ਹੁਣ ਤੱਕ 578 ਟੈਸਟ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚੋਂ ਭਾਰਤ ਨੂੰ 177 ਵਾਰ ਜਿੱਤ ਤੇ 178 ਵਾਰ ਹਰ ਮਿਲੀ ਹੈ। ਧਰਮਸ਼ਾਲਾ ਵਿੱਚ ਜਿੱਤ ਕੇ ਟੀਮ ਇੰਡੀਆ ਦੀ ਜਿੱਤ ਤੇ ਹਾਰ ਦਾ ਅੰਕੜਾ 178-178 ਨਾਲ ਬਰਾਬਰ ਹੋ ਜਾਵੇਗਾ।
ਇੰਗਲੈਂਡ, ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਪਾਕਿਸਤਾਨ ਨੇ ਆਪਣੇ ਟੈਸਟ ਇਤਿਹਾਸ ਵਿੱਚ ਜਿੰਨੇ ਮੁਕਾਬਲੇ ਹਾਰੇ ਹਨ, ਉਸ ਰਤੋਂ ਜ਼ਿਆਦਾ ਜਿੱਤੇ ਹਨ। ਇੰਗਲੈਂਡ ਨੇ 392 ਮੈਚ ਜਿੱਤੇ, ਜਦਕਿ 323 ਮੈਚ ਗਵਾਏ ਹਨ। ਆਸਟ੍ਰੇਲੀਆ ਨੇ 412 ਮੈਚ ਜਿੱਤੇ, ਜਦਕਿ 232 ਗਵਾਏ ਹਨ। ਉੱਥੇ ਹੀ ਦੱਖਣੀ ਅਫਰੀਕਾ ਨੇ 178 ਟੈਸਟ ਜਿੱਤੇ ਤੇ 161 ਗਵਾਏ। ਪਾਕਿਸਤਾਨ ਨੇ 148 ਟੈਸਟ ਜਿੱਤੇ ਤੇ 142 ਹਾਰੇ। ਇਨ੍ਹਾਂ ਤੋਂ ਇਲਾਵਾ ਬਾਕੀ 9 ਟੀਮਾਂ ਨੇ ਟੈਸਟ ਮੈਚ ਜਿੱਤੇ ਘੱਟ ਤੇ ਹਾਰੇ ਜ਼ਿਆਦਾ ਹਨ। ਹੁਣ ਧਰਮਸ਼ਾਲਾ ਵਿੱਚ ਟੀਮ ਇੰਡੀਆ ਇਸੇ ਰਿਕਾਰਡ ਨੂੰ ਸੁਧਾਰ ਸਕਦੀ ਹੈ।
ਦੱਸ ਦੇਈਏ ਕਿ ਹੁਣ ਤੱਕ 578 ਟੈਸਟ ਖੇਡੇ ਹਨ। ਸਭ ਤੋਂ ਜ਼ਿਆਦਾ ਟੈਸਟ ਖੇਡਣ ਦੇ ਮਾਮਲੇ ਵਿੱਚ ਟੀਮ ਤੀਜੇ ਨੰਬਰ ‘ਤੇ ਰਹੀ। 1070 ਟੈਸਟਾਂ ਦੇ ਨਾਲ ਇੰਗਲੈਂਡ ਪਹਿਲੇ ਅਤੇ 864 ਟੈਸਟ ਦੇ ਨਾਲ ਆਸਟ੍ਰੇਲੀਆ ਦੂਜੇ ਨੰਬਰ ‘ਤੇ ਹੈ। ਭਾਰਤ ਨੇ 578 ਵਿੱਚੋਂ 177 ਵਿੱਚ ਜਿੱਤ ਦਰਜ ਕੀਤੀ, ਜਦਕਿ 178 ਵਿੱਚ ਟੀਮ ਨੂੰ ਹਾਰ ਮਿਲੀ। ਇੱਕ ਮੁਕਾਬਲਾ ਟਾਈ ਰਿਹਾ, ਉੱਥੇ ਹੀ 222 ਮੁਕਾਬਲੇ ਭਾਰਤ ਨੇ ਡਰਾਅ ਖੇਡੇ। ਉੱਥੇ ਹੀ ਘਰੇਲੂ ਮੈਦਾਨ ‘ਤੇ ਭਾਰਤ ਨੇ 288 ਟੈਸਟ ਖੇਡੇ ਹਨ, ਜਿਨ੍ਹਾਂ ਵਿੱਚੋਂ 117 ਵਿੱਚ ਟੀਮ ਨੂੰ ਜਿੱਤ ਤੇ 55 ਵਿੱਚ ਹਾਰ ਮਿਲੀ। ਇੱਕ ਮੁਕਾਬਲਾ ਟਾਈ ਰਿਹਾ, ਜਦਕਿ 115 ਡਰਾਅ ਵੀ ਰਹੇ।