ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੋਣ ਵਿਚ ‘ਇੰਡੀਆ’ ਗਠਜੋੜ ਨੂੰ ਹਾਰ ਮਿਲੀ। ਭਾਜਪਾ ਦੇ ਉਮੀਦਵਾਰ ਕੁਲਜੀਤ ਸੰਧੂ 3 ਵੋਟ ਨਾਲ ਸੀਨੀਅਰ ਡਿਪਟੀ ਮੇਅਰ ਦੀ ਚੋਣ ਜਿੱਤ ਗਏ। ਉਨ੍ਹਾਂ ਨੂੰ 19 ਤੇ ‘ਆਪ-ਕਾਂਗਰਸ’ ਉਮੀਦਵਾਰ ਗੁਰਪ੍ਰੀਤ ਸਿੰਘ ਗਾਵੀ ਨੂੰ 16 ਵੋਟ ਮਿਲੀਆਂ ਜਦੋਂ ਕਿ ਗਠਜੋੜ ਦਾ ਇਕ ਵੋਟ ਰੱਦ ਹੋ ਗਿਆ।
ਹਾਰ ਦੇ ਬਾਵਜੂਦ ਵੀ ਆਪ ਤੇ ਕਾਂਗਰਸੀ ਕੌਂਸਲਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੇ ਕਿਰਦਾਰ ਛੱਡ ਕੇ ਇਲੈਕਸ਼ਨ ਨਹੀਂ ਜਿੱਤਾਂਗੇ। ਚੋਣ ਹਾਰਨ ਮਗਰੋਂ ਆਪ ਤੇ ਕਾਂਗਰਸ ਦੇ ਕੌਂਸਲਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਸੀਂ ਐੱਮਪੀ ਦੀ ਸੀਟ ਜਿੱਤ ਕੇ ਦਿਖਾਵਾਂਗੇ। ਕੌਂਸਲਰਾਂ ਦਾ ਕਹਿਣਾ ਹੈ ਕਿ ਅਸੀਂ ਹਾਰੇ ਜ਼ਰੂਰ ਹਾਂ ਪਰ ਅਸੀਂ ਦੇਸ਼ ਦੇ ਮਾਣ-ਸਨਮਾਨ ਤੇ ਸੰਵਿਧਾਨ ਨੂੰ ਬਚਾਇਆ ਹੈ। ਅਸੀਂ ਇਹ ਦਿਖਾਇਆ ਹੈ ਕਿ ਕਿਵੇਂ ਸੰਵਿਧਾਨ ਚੱਲਦਾ ਹੈ ਤੇ ਕਿਵੇਂ ਇਲੈਕਸ਼ਨ ਪ੍ਰਣਾਲੀ ਚੱਲਦੀ ਹੈ।
ਇਹ ਵੀ ਪੜ੍ਹੋ : ਮੋਹਾਲੀ ‘ਚ ਮਾਲ ਦੇ ਬਾਹਰ ਸਕਾਰਪਿਓ ‘ਚ ਆਏ ਬੰਦਿਆਂ ਨੇ ਚਲਾ ‘ਤੇ ਰੌਂ.ਦ, ਇੱਕ ਬੰਦਾ ਹੋਇਆ ਰੱਬ ਨੂੰ ਪਿਆਰਾ
ਉਨ੍ਹਾਂ ਕਿਹਾ ਕਿ ਹੁਣ ਸਭ ਕੁਝ ਲਾਈਵ ਹੋ ਚੁੱਕਾ ਹੈ। ਤੁਸੀਂ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਵਿਧਾਇਕਾਂ ਨੇ ਵੋਟਾਂ ਪਾਈਆਂ ਤੇ ਮੇਅਰ ਕੁਲਦੀਪ ਕੁਮਾਰ ਨੇ ਕਿਵੇਂ ਈਮਾਨਦਾਰੀ ਨਾਲ ਚੋਣਾਂ ਕਰਵਾਈਆਂ। ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਪੂਰੀ ਨਿਸ਼ਠਾ ਨਾਲ ਚੋਣ ਲੜੀ ਹੈ। ਸਾਡੇ ਸਾਰੇ ਉਮੀਦਵਾਰਾਂ ਨੇ ਵੋਟਾਂ ਪਾਈਆਂ। ਹਾਰ-ਜਿੱਤ ਤਾਂ ਬਣੀ ਹੈ ਪਰ ਕਿਰਦਾਰ ਨਹੀਂ ਡਿੱਗਣਾ ਚਾਹੀਦਾ। ਦੇਸ਼ ਦਾ ਸੰਵਿਧਾਨ ਬਹੁਤ ਉਚਾ ਹੈ। ਸਾਡੇ ਸੰਸਕਾਰ ਬਹੁਤ ਉੱਚੇ ਹਨ। ਈਮਾਨਦਾਰੀ ਨਾਲ ਵੋਟਾਂ ਪਈਆਂ ਹਨ। ਅਸੀਂ ਪਰਿਵਾਰ ਵਾਂਗ ਇਕੱਠੇ ਖੜ੍ਹੇ ਹਾਂ ਤੇ ਅਸੀਂ ਐੱਮਪੀ ਦੀ ਸੀਟ ਜਿੱਤ ਕੇ ਦਿਖਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: