ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। 7 ਮਾਰਚ ਤੋਂ ਟਰੱਕ ਓਪਰੇਟਰਾਂ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਵਿਚ 5 ਲੇਬਰ ਜੱਥੇਬੰਦੀਆਂ ਵੀ ਉਨ੍ਹਾਂ ਦਾ ਸਾਥ ਦੇਣਗੀਆਂ । ਉਨ੍ਹਾਂ ਵੱਲੋਂ 8 ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਪ੍ਰਦਰਸ਼ਨ ਫਿਲੌਰ ਨਜ਼ਦੀਕ ਕੀਤਾ ਜਾਵੇਗਾ ਤੇ ਉਨ੍ਹਾਂ ਵੱਲੋਂ ਦੋਵੇਂ ਪਾਸੇ ਦੀ ਸੜਕ ਬੰਦ ਕੀਤੀ ਜਾਏਗੀ । ਲਾਢੋਵਾਲ ਟੋਲ ਪਲਾਜ਼ਾ ਨਜ਼ਦੀਜ ਸੜਕ ਬੰਦ ਕੀਤੀ ਜਾਵੇਗੀ ਜਿਸ ਨਾਲ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਲ ਇੰਡੀਆ ਟਰੱਕ ਆਪ੍ਰੇਟਰ ਯੂਨੀਅਨ ਦੀਆਂ ਮੁੱਖ ਮੰਗਾਂ ਹਨ ਕਿ ਦੂਜੇ ਸਟੇਟ ਦੀਆਂ ਗੱਡੀਆਂ ਨੂੰ ਪੰਜਾਬ ਵਿਚ ਲੋਕਲ ਕੰਮ ਨਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਕੋਰੋਨਾ ਕਾਲ ਦੌਰਾਨ ਜਿਹੜੇ ਟੈਕਸ ਮਾਫ ਕੀਤੇ ਗਏ ਸਨ ਅੱਗੇ ਤੋਂ ਰੈਗੂਲਰ ਕੀਤੇ ਜਾਣ। ਅਗਲੇ 1 ਸਾਲ ਦਾ ਟੈਕਸ ਐਡਵਾਂਸ ਲਿਆ ਜਾਵੇ। ਓਵਰਲੋਡ ਵਾਹਨਾਂ ਉਤੇ ਕਾਨੂੰਨ ਅਨੁਸਾਰ ਬਾਕੀ ਸੂਬਿਆਂ ਵਾਂਗ 10 ਗੁਣਾ ਟੋਲ ਟੈਕਸ ਲਗਾਇਆ ਜਾਵੇ। ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਅਗਲੇ ਇਕ ਸਾਲ ਵਿਚ 10,000 ਨਵੇਂ ਟਰੱਕ ਪਾਉਣੇ ਪੈਣਗੇ। 30 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਨਾਲ ਹੀ ਭਗਵੰਤ ਮਾਨ ਸਰਕਾਰ ਨੂੰ 1500 ਕਰੋੜ ਰੁਪਏ ਦਾ ਟੈਕਸ ਦੇ ਰੂਪ ਵਿਚ ਰੈਵੇਨਿਊ ਮਿਲੇਗਾ।
ਇਹ ਵੀ ਪੜ੍ਹੋ: CM ਸੁੱਖੂ ਦਾ ਵੱਡਾ ਐਲਾਨ-’18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ’
ਦੱਸ ਦੇਈਏ ਕਿ ਵੱਖ-ਵੱਖ ਮੰਗਾਂ ਨੂੰ ਲੈ ਕੇ ਟਰੱਕ ਆਪ੍ਰੇਟਰ ਤੇ 5 ਜਥੇਬੰਦੀਆਂ ਸੜਕਾਂ ‘ਤੇ ਉਤਰਨਗੀਆਂ। ਸੜਕਾਂ ਨੂੰ ਦੋਵੇਂ ਪਾਸੇ ਘੇਰਿਆ ਜਾਵੇ। ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਵੀਡੀਓ ਲਈ ਕਲਿੱਕ ਕਰੋ -: