ਡਾਕਟਰ ਸਵੇਰ-ਸ਼ਾਮ ਗਾਰਡਨ ਵਿਚ ਸੈਰ ਦੀ ਸਲਾਹ ਦਿੰਦੇ ਹਨ ਤਾਂ ਕਿ ਚੰਗੀ ਹਵਾ ਮਿਲੇ ਤੇ ਸਿਹਤ ਠੀਕ ਰਹੇ ਪਰ ਦੁਨੀਆ ਵਿਚ ਇਕ ਅਜਿਹਾ ਗਾਰਡਨ ਵੀ ਹੈ ਜਿਥੇ ਤੁਸੀਂ ਨਹੀਂ ਜਾਣਾ ਚਾਹੋਗੇ। ਕਿਉਂਕਿ ਜੇਕਰ ਤੁਸੀਂ ਗਲਤੀ ਨਾਲ ਚਲੇ ਵੀ ਗਏ ਤਾਂ ਤੁਰੰਤ ਬੇਹੋਸ਼ ਹੋ ਜਾਓਗੇ ਤੇ ਜੇਕਰ ਕਿਸੇ ਪੌਦੇ ਨੂੰ ਛੂਹ ਲਿਆ ਤਾਂ ਜਾਨ ਜਾਣਾ ਤੈਅ ਹੈ।
ਅਸੀਂ ਗੱਲ ਕਰ ਰਹੇ ਹਾਂ ਇੰਗਲੈਂਡ ਦੇ ਨੌਰਥੰਬਰਲੈਂਡ, ਇੰਗਲੈਂਡ ਵਿੱਚ ਸਥਿਤ ‘ਐਲਨਵਿਕ ਪੋਇਜ਼ਨ ਗਾਰਡਨ’ ਦੀ। ਇਸ ਬਾਗ ਵਿੱਚ 100 ਅਤਿ ਜ਼ਹਿਰੀਲੇ ਪੌਦੇ ਲਗਾਏ ਗਏ ਹਨ। ਇਹ ਇੰਨੇ ਖ਼ਤਰਨਾਕ ਹਨ ਕਿ ਜੇਕਰ ਕੋਈ ਇਨ੍ਹਾਂ ਨੂੰ ਗਲਤੀ ਨਾਲ ਵੀ ਛੂਹ ਲਵੇ ਤਾਂ ਮੌਤ ਵੀ ਹੋ ਸਕਦੀ ਹੈ। ਪਰ ਫਿਰ ਵੀ ਹਰ ਸਾਲ ਲੱਖਾਂ ਲੋਕ ਇੱਥੇ ਆਉਂਦੇ ਹਨ।
ਗਾਰਡ ਨਦੇ ਬਾਹਰ ਕਾਲੇ ਰੰਗ ਦਾ ਲੋਹੇ ਦਾ ਗੇਟ ਹੈ ਜਿਸ ‘ਤੇ ਲਿਖਇਆ ਹੈ ਇਗ ਪੌਦੇ ਤੁਹਾਡੀ ਜਾਨ ਵੀ ਲੈ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਨਾ ਛੂਹੋ। ਧਿਆਨ ਰੱਖੋ ਕਿ ਇਹ ਚੇਤਾਵਨੀ ਕੋਈ ਮਜ਼ਾਕ ਨਹੀਂ ਹੈ। ਇਨ੍ਹਾਂ ਕਾਲੀਆਂ ਲੋਹੇ ਦੀਆਂ ਸਲਾਖਾਂ ਪਿਛੇ ਦੁਨੀਆ ਦਾ ਸਭ ਤੋਂ ਖਤਰਨਾਕ ਗਾਰਡਨ ਹੈ।
ਪੁਆਇਜ਼ਨ ਗਾਰਡ ਨੂੰ 2005 ਵਿਚ ਬਮਾਇਆ ਗਿਆ।ਇਸ ਦਾ ਮਕਸਦ ਸੀ ਇਨ੍ਹਾਂ ਪੌਦਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਤਾਂ ਕਿ ਲੋਕ ਇਨ੍ਹਾਂ ਤੋਂ ਦੂਰ ਰਹਿਣ। ਇਹੀ ਵਜ੍ਹਾ ਹੈ ਕਿ ਜਦੋਂ ਵੀ ਕੋਈ ਸੈਲਾਨੀ ਇਥੇ ਘੁੰਮਣ ਲਈ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਸੁਰੱਖਿਆ ਬ੍ਰੀਫਿੰਗ ਦਿੱਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਗਾਰਡਨ ਵਿਚ ਕਿਸੇ ਵੀ ਚੀਜ਼ ਨੂੰ ਨਾ ਛੁਹਣ।
ਇਸ ਦੇ ਬਾਵਜੂਦ ਕਈ ਲੋਕ ਉਥੇ ਚੱਲਦੇ-ਚੱਲਦੇ ਬੇਹੋਸ਼ ਹੋ ਜਾਂਦੇ ਹਨ। ਮਾਹਿਰਾਂ ਮੁਤਾਬਕ ਕੁਝ ਪੌਦਿਆਂ ਤੋਂ ਪਰਾਗਕਣ ਬਾਹਰ ਆਉਂਦੇ ਹਨ ਜੋ ਉਡ ਕੇ ਲੋਕਾਂ ਦੇ ਸਾਹ ਜ਼ਰੀਏ ਅੰਦਰ ਚਲੇ ਜਾਂਦੇ ਹਨ ਤੇ ਉਨ੍ਹਾਂ ਨੂੰ ਬੀਮਾਰ ਕਰ ਦਿੰਦੇ ਹਨ। ਕੁਝ ਪੌਦਿਆਂ ਤੋਂ ਜ਼ਹਿਰੀਲਾ ਧੂੰਆਂ ਵੀ ਨਿਕਲਦਾ ਹੈ ਜੋ ਕਾਫੀ ਖਤਰਨਾਕ ਹੈ।
ਇੱਥੇ ਉਗਾਏ ਜਾਣ ਵਾਲੇ ਖ਼ਤਰਨਾਕ ਪੌਦਿਆਂ ਵਿੱਚੋਂ ਇੱਕ ਹੈ ਮੋਨਕਸ਼ਹੁੱਡ ਜਾਂ ਵੁਲਫ਼ਜ਼ ਬੈਨ, ਜੋ ਐਕੋਨੀਟਾਈਨ ਨਾਮਕ ਜ਼ਹਿਰੀਲੇ ਪਦਾਰਥ ਕੱਢਦਾ ਹੈ। ਇਹ ਇੱਕ ਨਿਊਰੋਟੌਕਸਿਨ ਅਤੇ ਕਾਰਡੀਓ ਟੌਕਸਿਨ ਹੈ, ਜੋ ਤੁਹਾਡੇ ਦਿਮਾਗੀ ਪ੍ਰਣਾਲੀ ਨੂੰ ਅਧਰੰਗ ਕਰਦਾ ਹੈ। ਇੱਥੇ ਸਭ ਤੋਂ ਜ਼ਹਿਰੀਲਾ ਪੌਦਾ ਰਿਸਿਨ ਹੈ, ਜੋ ਰਿਸਿਨ ਨਾਮਕ ਜ਼ਹਿਰ ਛੱਡਦਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਇਸ ਨੂੰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਪੌਦਾ ਮੰਨਿਆ ਗਿਆ ਹੈ।
ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੰਨੇ ਜ਼ਹਿਰੀਲੇ ਪੌਦੇ ਹੋਣ ਦੇ ਬਾਵਜੂਦ ਇਥੇ ਹਰ ਸਾਲ 8 ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਲਗਭਗ 14 ਏਕੜ ਵਿਚ ਫੈਲੇ ਇਸ ਗਾਰਡਨ ਵਿਚ 7000 ਪੌਦੇ ਹਨ। ਇਨ੍ਹਾਂ ਵਿਚ 100 ਤੋਂ ਜ਼ਿਆਦਾ ਬਹੁਤ ਜ਼ਹਿਰੀਲੇ ਪੌਦੇ ਹਨ। ਇਨ੍ਹਾਂ ਫੁੱਲਾਂ ਨੂੰ ਸੁੰਘਣਾ ਤੇ ਤੋੜਨਾ ਮਨ੍ਹਾ ਹੈ।
ਇਹ ਵੀ ਪੜ੍ਹੋ : ‘ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ’ : CM ਮਾਨ
ਇਸ ਗਾਰਡਨ ਵਿਚ ਲੈਬਰਨਮ ਨਾਂਦਾ ਇਕ ਪੌਦਾ ਹੈ। ਇਸ ਦੇ ਪੀਲੇ ਫੁੱਲ ਤੁਹਾਨੂੰ ਆਕਰਸ਼ਿਤ ਕਰ ਸਕਦੇ ਹਨ ਪਰ ਇਸ ਵਿਚ ਸਾਇਟਿਸਿਨ ਨਾਂ ਦਾ ਜ਼ਹਿਰ ਹੁੰਦਾ ਹੈ। ਇਹ ਇੰਨਾ ਜ਼ਹਿਰੀਲਾ ਹੈ ਕਿ ਜੇਕਰ ਇਸ ਦੀ ਇਕ ਸ਼ਾਖਾ ਫਰਸ਼ ‘ਤੇ ਡਿੱਗ ਜਾਵੇਤਾਂ ਕਈ ਮਹੀਨਿਆਂ ਤੱਕ ਉਥੇ ਪਈ ਰਹੇ ਤਾਂ ਬਾਅਦ ਵਿਚ ਕੋਈ ਕੁੱਤਾ ਖਾ ਲਵੇ ਤਾਂ ਉਸ ਨੂੰ ਬਚਾਉਣਾ ਮੁਸ਼ਕਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: