ਭਾਰਤੀ ਖਾਣੇ ਵਿਚ ਲੱਸਣ ਦਾ ਇਸਤੇਮਾਲ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਸਿਹਤ ਦਾ ਖਜ਼ਾਨਾ ਲੱਸਣ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਲੱਸਣ ਵਿਚ ਏਲਿਸਿਨ ਨਾਂ ਦਾ ਇਕ ਸਰਗਰਮ ਯੌਗਿਕ ਹੁੰਦਾ ਹੈ ਜੋ ਇਸ ਦੇ ਔਸ਼ਧੀ ਗੁਣਾਂ ਲਈ ਜ਼ਿੰਮੇਵਾਰ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ 2 ਲੱਸਣ ਦੀਆਂ ਕਲੀਆਂ ਖਾਣ ਨਾਲ ਹਾਰਟ ਅਟੈਕ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਵਿਚ ਵਿਟਾਮਿਨ ਸੀ, ਕੇ, ਫਾਲੇਟ, ਨਿਆਸਿਨ, ਥਾਇਮਿਨ ਦੀ ਚੰਗੀ ਮਾਤਰਾ ਹੋਣ ਨਾਲ ਇਹ ਸਰੀਰ ਵਿਚ ਜਮ੍ਹਾ ਬੈਡ ਕੋਲੈਸਟ੍ਰਾਲ ਨੂੰ ਕੱਢਣ ਵਿਚ ਮਦਦ ਕਰਦਾ ਹੈ। ਇਹ ਬਜ਼ੁਰਗਾਂ ਲਈ ਕਾਫੀ ਗੁਣਕਾਰੀ ਹੁੰਦਾ ਹੈ।
ਆਯੁਰਵੇਦ ਵਿਚ ਲੱਸਣ ਦੇ ਬਹੁਤ ਫਾਇਦੇ ਦੱਸੇ ਗਏ ਹਨ। ਉਂਝ ਤਾਂ ਲੱਸਣ ਨੂੰ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਕਈ ਲੋਕ ਇਸ ਨਾਲ ਬਣੀ ਚਟਨੀ ਖਾਣਾ ਵੀ ਪਸੰਦ ਕਰਦੇ ਹਨ। ਲੱਸਣ ਵਿਚ ਜ਼ਿੰਕ, ਫਾਸਫੋਰਸ, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ। ਲੱਸਣ ਦੀ ਕਲੀ ਖਾਣ ਤੋਂ ਇਲਾਵਾ ਇਸ ਨਾਲ ਬਮੀ ਚਾਹ ਪੀਣਾ ਵੀ ਸਿਹਤ ਲਈ ਗੁਣਕਾਰੀ ਹੁੰਦਾ ਹੈ।
- ਲੱਸਣ ਨਾਲ ਬਣੀ ਚਾਹ ਨੂੰ ਖਾਲੀ ਪੇਟ ਪੀਣ ਨਾਲ ਸਰੀਰ ਦਾ ਮੇਟਾਬਾਲਿਜ਼ਮ ਵਧਦਾ ਹੈ। ਇਸ ਤੋਂ ਇਲਾਵਾ ਡਾਇਜੈਸ਼ਨ ਠੀਕ ਰਹਿੰਦਾ ਹੈ।
- ਲੱਸਣ ਦੀ ਚਾਹ ਦੇ ਸੇਵਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ।ਨਾਲ ਹੀ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
- ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ।
- ਕੋਲੈਸਟ੍ਰਾਲ ਦੇ ਮਰੀਜ਼ਾਂ ਲਈ ਲੱਸਣ ਦੀ ਚਾਹ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕੋਲੈਸਟ੍ਰੋਲ ਦੇ ਵਧਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੁੰਦਾ ਹੈ।
- ਇਹ ਸਰੀਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ।
ਲੱਸਣ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਲੱਸਣ ਦੀਆਂ ਕਲੀਆਂ ਨੂੰ ਛਿਲ ਲਓ ਤੇ ਉਨ੍ਹਾਂ ਨੂੰ ਬਾਰੀਕ ਕੱਟ ਲਓ। ਇਕ ਭਾਂਡੇ ਵਿਚ 3 ਕੱਪ ਪਾਣੀ ਲੈ ਕੇ ਉਸ ਨੂੰ ਉਬਾਲੋ। ਉਬਲਦੇ ਪਾਣੀ ਵਿਚ ਲੱਸਣ ਪਾਓ ਤੇ 5-10 ਮਿੰਟ ਤੱਕ ਉਬਾਲੋ। ਗੈਸ ਬੰਦ ਕਰੋ ਤੇ ਚਾਹ ਨੂੰ ਥੋੜ੍ਹਾ ਠੰਡਾ ਹੋਣ ਦਿਓ। ਇਸ ਦੇ ਬਾਅਦ ਚਾਹ ਵਿਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਰੋਜ਼ਾਨਾ ਲੱਸਣ ਦੀ ਚਾਹ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: