ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਦਾ ਆਗਾਜ਼ ਹੋਣ ਵਿੱਚ ਹੁਣ ਕੁਝ ਹੀ ਘੰਟਿਆਂ ਦਾ ਸਮਾਂ ਬਚਿਆ ਹੈ। 22 ਮਾਰਚ ਤੋਂ IPL 2024 ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਪਹਿਲਾਂ ਸਾਰੇ ਖਿਡਾਰੀ ਆਪੋ-ਆਪਣੀਆਂ ਟੀਮਾਂ ਨਾਲ ਜੁੜ ਗਏ ਹਨ ਤੇ ਉਨ੍ਹਾਂ ਨੇ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ। ਇਸੇ ਵਿਚਾਲੇ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਤੇ ਲਖਨਊ ਸੁਪਰ ਜਾਈਂਟਸ ਦੇ ਖਿਡਾਰੀ ਅਯੁੱਧਿਆ ਪਹੁੰਚੇ ਤੇ ਉਨ੍ਹਾਂ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਕੇਸ਼ਵ ਮਹਾਰਾਜ ਇੱਕ ਧਾਰਮਿਕ ਕ੍ਰਿਕਟਰ ਹਨ। ਉਨ੍ਹਾਂ ਨੇ ਰਾਮ ਮੰਦਿਰ ਵਿੱਚ ਦਰਸ਼ਨ ਦੇ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- “ਜੈ ਸ਼੍ਰੀ ਰਾਮ, ਸਾਰਿਆਂ ਨੂੰ ਆਸ਼ੀਰਵਾਦ।” ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਕੇਸ਼ਵ ਮਹਾਰਾਜ ਨੇ ਰਾਮ ਮੰਦਿਰ ਦੇ ਦਰਸ਼ਨ ਦੀ ਇੱਛਾ ਜਤਾਈ ਸੀ।
SA20 ਵਿੱਚ ਉਹ ਲਖਨਊ ਸੁਪਰ ਜਾਈਂਟਸ ਦੀ ਸਿਸਟਰ ਫ੍ਰੈਂਚਾਇਜ਼ੀ ਡਰਬਨ ਸੁਪਰ ਜਾਈਂਟਸ ਦਾ ਹਿੱਸਾ ਹੈ। ਅਕਸਰ ਦੇਖਿਆ ਗਿਆ ਹੈ ਕਿ ਮਹਾਰਾਜ ਜਦੋਂ ਮੈਦਾਨ ‘ਤੇ ਬੱਲੇਬਾਜ਼ੀ ਦੇ ਲਈ ਉਤਰਦੇ ਹਨ ਤਾਂ ‘ਰਾਮ ਸਿਆ ਰਾਮ’ ਭਜਨ ਚਲਾਇਆ ਜਾਂਦਾ ਹੈ। ਇਸ ‘ਤੇ ਮਹਾਰਾਜ ਨੇ ਦੱਸਿਆ ਸੀ ਕਿ ਇਆ ਨਾਲ ਉਨ੍ਹਾਂ ਦਾ ਧਿਆਨ ਕੇਂਦਰਿਤ ਹੁੰਦਾ ਹੈ।
ਇਸ ਸਬੰਧੀ LSG ਕੋਚ ਨੇ ਕਿਹਾ ਕਿ ਲਖਨਊ ਦੀ ਟੀਮ ਅਯੁੱਧਿਆ ਦੀ ਅਧਿਆਤਮਿਕ ਯਾਤਰਾ ਤੋਂ ਬੇਹੱਦ ਉਤਸ਼ਾਹਿਤ ਹੈ। ਰਾਮਲੱਲਾ ਤੋਂ ਜੋ ਆਸ਼ੀਰਵਾਦ ਤੇ ਸਕਾਰਾਤਮਕ ਊਰਜਾ ਪ੍ਰਾਪਤ ਕੀਤੀ ਹੈ, ਉਹ ਉਨ੍ਹਾਂ ਨੂੰ ਆਗਾਮੀ ਸੀਜ਼ਨ ਵਿੱਚ ਸਫਲਤਾ ਵੱਲ ਲੈ ਜਾਵੇਗੀ।
ਦੱਸ ਦੇਈਏ ਕਿ LSG ਟੀਮ ਪ੍ਰਬੰਧਨ ਵੱਲੋਂ ਰਾਮਲੱਲਾ ਦੇ ਦਰਸ਼ਨਾਂ ਬਾਅਦ IPL ਦਾ ਆਗਾਜ਼ ਕਰੇਗੀ। ਅਯੁੱਧਿਆ ਪਹੁੰਚੀ ਟੀਮ ਦੇ ਨਾਲ LSG ਦੇ ਮੁੱਖ ਕੋਚ ਜਸਟਿਨ ਲੈਂਗਰ, ਫੀਲਡਿੰਗ ਕੋਚ ਜੋਂਟੀ ਰੋਡਸ ਤੇ ਟੀਮ ਦੇ ਹੋਰ ਵੀ ਕਈ ਲੋਕ ਸ਼ਾਮਿਲ ਸਨ।
ਵੀਡੀਓ ਲਈ ਕਲਿੱਕ ਕਰੋ -: