ਪੰਜਾਬ ਵਿੱਚ ਇੱਕ ਵਾਰ ਫਿਰ ਰੇਲਵੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਜਲੰਧਰ ਦੇ ਸੁੱਚੀਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ ‘ਤੇ ਆ ਰਹੀ ਮਾਲ ਗੱਡੀ ਉਥੇ ਰੁਕਣ ਦੀ ਬਜਾਏ ਸਿੱਧੀ ਪਠਾਨਕੋਟ-ਜੰਮੂ ਰੂਟ ‘ਤੇ ਜਾ ਚੜ੍ਹੀ। ਜਦੋਂ ਬਿਨਾਂ ਕਿਸੇ ਜਾਣਕਾਰੀ ਦੇ ਉਕਤ ਰੂਟ ‘ਤੇ ਇਕ ਮਾਲ ਗੱਡੀ ਦੇਖੀ ਤਾਂ ਅਧਿਕਾਰੀ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਉਕਤ ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਅਤੇ ਉਥੋਂ ਉਕਤ ਪੈਟਰੋਲ ਟੈਂਕਰ ਨੂੰ ਦੁਬਾਰਾ ਜਲੰਧਰ ਲਈ ਰਵਾਨਾ ਕੀਤਾ ਗਿਆ। ਪੂਰੀ ਮਾਲ ਗੱਡੀ ਨਾਲ ਪੈਟਰੋਲ ਟੈਂਕਰ ਲੱਗੇ ਹੋਏ ਸਨ। ਜੇਕਰ ਉਕਤ ਰਸਤੇ ‘ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਉਕਤ ਮਾਲਗੱਡੀ 50 ਤੇਲ ਟੈਂਕਰਾਂ ਨੂੰ ਲੈ ਕੇ ਗਾਂਧੀਧਾਮ ਤੋਂ ਰਵਾਨਾ ਹੋਈ ਸੀ, ਜਿਸ ਨੇ ਅੱਜ ਜਲੰਧਰ ਦੇ ਸੁੱਚੀਪਿੰਡ ਰੇਲਵੇ ਹੌਲਟ ਤੋਂ ਇੰਡੀਅਨ ਆਇਲ ਵਿੱਚ ਦਾਖਲ ਹੋਣਾ ਸੀ। ਇਸ ਦੌਰਾਨ ਲੁਧਿਆਣਾ ਵਿਖੇ ਉਕਤ ਮਾਲ ਗੱਡੀ ਦਾ ਡਰਾਈਵਰ ਸਵੇਰੇ ਹੀ ਬਦਲ ਦਿੱਤਾ ਗਿਆ, ਜਿਸ ਨੂੰ ਰੇਲ ਗੱਡੀ ਦਾ ਵੱਖਰਾ ਮੀਮੋ ਦਿੱਤਾ ਗਿਆ।
ਜਿਸ ਤੋਂ ਬਾਅਦ ਜਦੋਂ ਮਾਲ ਗੱਡੀ ਲੁਧਿਆਣਾ ਤੋਂ ਰਵਾਨਾ ਹੋਈ ਤਾਂ ਸਟੇਸ਼ਨ ਕੋਡ ਲਿਸਟ ਵੀ ਡਰਾਈਵਰ ਨੂੰ ਦੇ ਦਿੱਤੀ ਗਈ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਾਲ ਗੱਡੀ ਜਲੰਧਰ ਸੁੱਚੀ ਪਿੰਡ ਇੰਡੀਅਨ ਆਇਲ ਵਿਖੇ ਰੁਕਣੀ ਹੈ, ਜਿਸ ਕਾਰਨ ਉਹ ਮਾਲ ਗੱਡੀ ਲੈ ਕੇ ਪਠਾਨਕੋਟ-ਜੰਮੂ ਰੂਟ ‘ਤੇ ਚਲਾ ਗਿਆ। ਡਰਾਈਵਰ ਨੂੰ ਇਸ ਬਾਰੇ ਮੁਕੇਰੀਆਂ ਜਾ ਕੇ ਪਤਾ ਲੱਗਾ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੇਨ ਦੇ 47 ਟੈਂਕਰਾਂ ‘ਚ ਹਵਾਈ ਜਹਾਜ਼ ਦਾ ਤੇਲ ਸੀ, ਜਦੋਂਕਿ ਤਿੰਨ ਟੈਂਕਰ ਡੀਜ਼ਲ ਦੇ ਸਨ। ਇਹ ਰੇਲਗੱਡੀ ਕਰੀਬ ਪੰਜ ਘੰਟੇ ਦੇਰੀ ਨਾਲ ਸੁੱਚੀਪਿੰਡ ਰੁਕੀ। ਇੰਨਾ ਹੀ ਨਹੀਂ, ਸੁੱਚੀ ਪਿੰਡ ਨੂੰ ਪਾਰ ਕਰਨ ਤੋਂ ਬਾਅਦ ਉਕਤ ਮਾਲ ਗੱਡੀ ਵੀ ਕਾਫੀ ਦੇਰ ਤੱਕ ਅਲਾਵਲਪੁਰ ਵਿਖੇ ਖੜ੍ਹੀ ਰਹੀ। ਜੇਕਰ ਟਾਂਡਾ ਦੇ ਐੱਸਐੱਸ ਨੇ ਉਕਤ ਟਰੇਨ ਦੇ ਡਰਾਈਵਰ ਨੂੰ ਸਮੇਂ ਸਿਰ ਸੂਚਿਤ ਨਾ ਕੀਤਾ ਹੁੰਦਾ ਤਾਂ ਇਹ ਟਰੇਨ ਪਠਾਨਕੋਟ ਨੂੰ ਪਾਰ ਕਰ ਜਾਂਦੀ।
ਇਹ ਵੀ ਪੜ੍ਹੋ : ਜਨਤਾ ਨੂੰ ਨਹੀਂ ‘ਰੁਆਏਗਾ’ ਪਿਆਜ! ਸਰਕਾਰ ਨੇ ਬਰਾਮਦ ‘ਤੇ ਵਧਾਈ ਪਾਬੰਦੀ
ਇਸ ਤੋਂ ਪਹਿਲਾਂ 25 ਫਰਵਰੀ ਨੂੰ ਪੰਜਾਬ ਵਿੱਚ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਦੇ ਚੱਲਦੀ ਵੇਖੀ ਗਈ ਸੀ, ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ। ਉਕਤ ਗੱਡੀ ਬਿਨਾਂ ਡਰਾਈਵਰ ਤੋਂ ਕਠੂਆ ਤੋਂ ਪੰਜਾਬ ਪਹੁੰਚੀ ਸੀ। ਇਸ ਸਬੰਧੀ ਫ਼ਿਰੋਜ਼ਪੁਰ ਡਵੀਜ਼ਨ ਦੇ ਡੀਆਰਐਮ ਨੇ ਕਰੀਬ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: