ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸ਼ਨੀਵਾਰ ਨੂੰ ਪਹਿਲੀ ਵਾਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਘਰ ਪਹੁੰਚੀ। ਚਰਨ ਕੌਰ ਦੀ ਇੱਕ ਹਫ਼ਤਾ ਪਹਿਲਾਂ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਡਲਿਵਰੀ ਹੋਈ ਸੀ। ਉਨ੍ਹਾਂ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਦੇ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਬੱਚੇ ਸਮੇਤ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਅਤੇ ਉੱਥੇ ਮੱਥਾ ਟੇਕਿਆ। ਇਸ ਮਗਰੋਂ ਦੁਪਹਿਰ ਵੇਲੇ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਪਿੰਡ ਪੁੱਜੇ। ਇੱਥੇ ਚਰਨ ਕੌਰ ਆਪਣੇ ਨਿੱਕੇ ਸਿੱਧੂ ਨਾਲ ਪਹਿਲੀ ਵਾਰ ਹਵੇਲੀ ਵਿੱਚ ਦਾਖਲ ਹੋਈ।
ਮੂਸੇਵਾਲਾ ਦੀ ਹਵੇਲੀ ਵਿੱਚ ਵਿਆਹ ਵਰਗਾ ਮਾਹੌਲ ਹੈ। ਪਰਿਵਾਰ ਵਾਲਿਆਂ ਨੇ ਹਵੇਲੀ ਤੇ ਪੁਰਾਣੇ ਘਰ ਨੂੰ ਖੂਬ ਸਜਾਇਆ ਹੋਇਆ ਹੈ। ਇਸ ਦੌਰਾਨ ਨਿੱਕੇ ਸਿੱਧੂ ਦੀ ਝਲਕ ਪਾਉਣ ਲਈ ਮੂਸੇਵਾਲਾ ਦੇ ਪ੍ਰਸ਼ੰਸਕ ਲਗਾਤਾਰ ਹਵੇਲੀ ਵੱਲ ਪਹੁੰਚ ਰਹੇ ਹਨ। ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਧੰਨਵਾਦ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਖਾਸ ਅਪੀਲ ਵੀ ਕੀਤੀ।
ਬਲਕੌਰ ਸਿੰਘ ਦੇ ਪਿਤਾ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੁੜ ਪੁੱਤਰ ਦੀ ਦਾਤ ਮਿਲੀ ਹੈ। ਅਸੀਂ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ। ਅਸੀਂ ਜਾਣਦੇ ਹਾਂ ਕਿ ਸਭ ਨੂੰ ਬੱਚੇ ਤੇ ਮਾਂਨੂੰ ਵੇਖਣ ਦੀ ਰੀਝ ਹੈ ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸਨਮੁੱਖ ਨਹੀਂ ਕਰ ਸਕਾਂਗੇ।
ਇਹ ਵੀ ਪੜ੍ਹੋ : PAK ‘ਚ 18 ਸਾਲ ਤੋਂ ਘੱਟ ਦੇ ਲੋਕ ਨਹੀਂ ਕਰ ਸਕਣਗੇ ਵਿਆਹ! ਸਿੱਖ ਵਿਆਹ ਐਕਟ ‘ਚ ਬਦਲਾਅ ਦੀ ਤਿਆਰੀ
ਉਨ੍ਹਾਂ ਅੱਗੇ ਕਿਹਾ ਕਿ ਦੂਰੋਂ ਚੱਲ ਕੇ ਆਏ ਕਦਮਾਂ ਤੇ ਕੀਮਤੀ ਸਮੇਂ ਨੂੰ ਧਿਆਨ ਵਿਚ ਰਖਦਿਆਂ ਆਪ ਸਭ ਨੂੰ ਬੇਨਤੀ ਹੈ ਕਿ ਬਸ ਕੁਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ। ਸਵਾ ਮਹੀਨੇ ਤੋਂ ਬਾਅਦ ਪਹਿਲਾਂ ਵਾਂਗ ਅਸੀਂ ਸਭ ਨੂੰ ਮਿਲਣ ਲਈ, ਸਭ ਦਾ ਪਿਆਰ ਤੇ ਦੁਆਵਾਂ ਲੈਣ ਲਈ ਹਾਜ਼ਰ ਰਹਾਂਗੇ।
ਵੀਡੀਓ ਲਈ ਕਲਿੱਕ ਕਰੋ -: