ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡਰਾਈਵਰ ਜੋਗਿੰਦਰ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਕਰਾਈ ਗਈ ਹੈ। ਡਰਾਈਵਰ ਕਾਰ ਸਰਵਿਸ ਲਈ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋ ਗਈ ਸੀ।
ਸੂਤਰਾਂ ਮੁਤਾਬਕ ਕਾਰ ਸਰਵਿਸ ਸੈਂਟਰ ਤੋਂ ਚੋਰੀ ਹੋਈ ਸੀ। ਚੋਰੀ ਹੋਈ ਕਾਰ ਚਿੱਟੇ ਰੰਗ ਦੀ ਫਾਰਚੂਨਰ ਕਾਰ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਕਾਰ ਗੁਰੂਗ੍ਰਾਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਈਕੋ ਡਿਜੀਟਲ ਇੰਸ਼ੋਰੈਂਸ ਦੀ ‘ਥੀਫਟ ਐਂਡ ਦਿ ਸਿਟੀ 2024’ ਰਿਪੋਰਟ ‘ਚ ਦੱਸਿਆ ਗਿਆ ਸੀ ਕਿ 2022 ਦੇ ਮੁਕਾਬਲੇ ਦੇਸ਼ ‘ਚ ਵਾਹਨ ਚੋਰੀ ਦੇ ਮਾਮਲਿਆਂ ‘ਚ ਢਾਈ ਗੁਣਾ ਵਾਧਾ ਹੋਇਆ ਹੈ ਅਤੇ ਦਿੱਲੀ ਇਸ ਲਿਸਟ ਵਿੱਚ ਸਭ ਤੋਂ ਅੱਗੇ ਹੈ। ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਵਿੱਚ ਹਰ 14 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਹੈ।
ਇਹ ਵੀ ਪੜ੍ਹੋ : ਨਿਊਰਾਲਿੰਕ ਦਾ ਕਮਾਲ, ਮਰੀਜ਼ ਨੇ ਸੋਚ ਕੇ ਕੀਤਾ X ‘ਤੇ ਪੋਸਟ, ਮਸਕ ਵੀ ਹੋਏ ਮੁਰੀਦ
ਰਿਪੋਰਟ ਮੁਤਾਬਕ 2023 ਵਿੱਚ ਦਿੱਲੀ ਵਿੱਚ ਹਰ ਰੋਜ਼ ਵਾਹਨ ਚੋਰੀ ਦੇ 105 ਮਾਮਲੇ ਦਰਜ ਕੀਤੇ ਗਏ। ਜੇ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹਰ 14 ਮਿੰਟ ‘ਚ ਇਕ ਵਾਹਨ ਚੋਰੀ ਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ 2022 ਦੇ ਮੁਕਾਬਲੇ 2023 ਵਿੱਚ ਦਿੱਲੀ ਵਿੱਚ ਵਾਹਨ ਚੋਰੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਦੱਸਿਆ ਗਿਆ ਕਿ 2022 ਵਿੱਚ ਦੇਸ਼ ਵਿੱਚ ਵਾਹਨ ਚੋਰੀ ਦੇ 56 ਫੀਸਦੀ ਮਾਮਲੇ ਦਿੱਲੀ ਤੋਂ ਸਨ, ਜੋ 2023 ਵਿੱਚ ਘੱਟ ਕੇ 37 ਫੀਸਦੀ ਰਹਿ ਗਏ।
ਵੀਡੀਓ ਲਈ ਕਲਿੱਕ ਕਰੋ -: