ਸਿੱਖਿਆ ਮੰਤਰੀ ਮੰਤਰੀ ਹਰਜੋਤ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ‘ਤੇ ਸਨ ਤੇ ਉਥੇ ਉਹ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਕੁੜੀ ਨੂੰ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਂਦੇ ਹੋਏ ਦੇਖਿਆ। ਪਤਾ ਲੱਗਾ ਕਿ ਭਰਾ ਪੈਸੇ ਕਮਾਉਣ ਲਈ ਆਪਣੀ ਭੈਣ ਨੂੰ ਤਮਾਸ਼ਾ ਦਿਖਾਉਣ ਲਈ ਰੱਸੀ ‘ਤੇ ਚੱਲ ਕੇ ਕਰਤੱਬ ਦਿਖਾਉਣ ਲਈ ਕਹਿ ਰਿਹਾ ਸੀ ਪਰ ਮੰਤਰੀ ਬੈਂਸ ਨੇ ਜਦੋਂ ਇਹ ਦੇਖਿਆ ਤਾਂ ਉਨ੍ਹਾਂ ਨੇ ਕੁੜੀ ਨੂੰ ਰੱਸੀ ਤੋਂ ਹੇਠਾਂ ਉਤਾਰ ਲਿਆ ਤੇ ਉਸ ਦੇ ਭਰਾ ਨੂੰ ਪੈਸੇ ਦੇ ਕੇ ਕੋਈ ਹੋਰ ਕੰਮ ਕਰਨ ਲਈ ਕਿਹਾ।
ਮੰਤਰੀ ਬੈਂਸ ਨੇ ਦੇਖਿਆ ਕਿ ਕੁੜੀ ਦੀ ਉਮਰ ਕਾਫੀ ਛੋਟੀ ਲੱਗ ਰਹੀ ਸੀ ਤੇ ਕਰਤੱਬ ਦਿਖਾਉਂਦੇ ਹੋਏ ਉਸਨੇ ਆਪਣੇ ਹੱਥ ਵਿਚ ਇਕ ਇਕ ਲੰਬੀ ਲੱਠੀ ਫੜ੍ਹੀ ਹੋਈ ਸੀ। ਕੁੜੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਤੇ ਕਰਤੱਬ ਦਿਖਾ ਕੇ ਪੈਸੇ ਕਮਾਉਂਦਾ ਹੈ। ਇਸ ‘ਤੇ ਮੰਤਰੀ ਬੈਂਸ ਨੇ ਕਿਹਾ ਕਿ ਇਹ ਕੋਈ ਕੰਮ ਨਹੀਂ ਹੈ ਤੇ ਕੁੜੀ ਦੀ ਅਜੇ ਸਕੂਲ ਜਾਣ ਦੀ ਉਮਰ ਹੈ। ਸਿੱਖਿਆ ਮੰਤਰੀ ਨੇ ਮੁੰਡੇ ਨੂੰ ਕੁਝ ਪੈਸੇ ਦਿੱਤੇ ਤੇ ਕੋਈ ਹੋਰ ਕੰਮ ਕਰਨ ਨੂੰ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਹੁੱਲੜ/ਬਾਜ਼ੀ ਕਰਨ ਵਾਲਿਆਂ ‘ਤੇ ਪੁਲਿਸ ਨੇ ਦਿਖਾਈ ਸਖਤੀ, ਕੀਤੇ 11 ਚਾਲਾਨ
ਉਨ੍ਹਾਂ ਨੇ ਕੁੜੀ ਦੇ ਭਰਾ ਨੂੰ ਸਮਝਾਇਆ ਕਿ ਉਹ ਕੋਈ ਰੇਹੜੀ ਵਗੈਰਾ ਲਗਾ ਕੇ ਕੋਈ ਹੋਰ ਕੰਮ ਕਰੇ ਤੇ ਅੱਜ ਤੋਂ ਬਾਅਦ ਕੁੜੀ ਤੋਂ ਅਜਿਹਾ ਕੰਮ ਨਾ ਕਰਵਾਏ। ਨਾਲ ਹੀ ਮੰਤਰੀ ਬੈਂਸ ਨੇ ਕੁੜੀ ਦੇ ਭਰਾ ਨੂੰ ਚੇਤਾਵਾਨੀ ਦਿੱਤੀ ਕਿ ਜੇਕਰ ਉਸ ਨੇ ਦੁਬਾਰਾ ਕੁੜੀ ਤੋਂ ਅਜਿਹਾ ਕਰਤੱਬ ਕਰਵਾਇਆ ਤਾਂ ਉਸ ਖਿਲਾਫ ਕੇਸ ਦਰਜ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: