ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੋਕ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਟਿਕਟ ਮਿਲਣ ਤੋਂ ਬਾਅਦ ਕੰਗਨਾ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਅੱਜ ਉਸ ਦਾ ਪਹਿਲਾ ਰੋਡ ਸ਼ੋਅ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ‘ਚ ਕੰਗਨਾ ਰਣੌਤ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜੈ ਸ਼੍ਰੀ ਰਾਮ ਦੀਆਂ ਗੂੰਜਾਂ ਵੀ ਸੁਣਾਈ ਦਿੱਤੀਆਂ।
ਲੋਕਾਂ ਵਿੱਚ ਜਾ ਕੇ ਕੰਗਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੇ ਉਹ ਜਿੱਤ ਜਾਂਦੀ ਹੈ ਤਾਂ ਉਸ ਦੇ ਇਲਾਕੇ ਦਾ ਵਿਕਾਸ ਯਕੀਨੀ ਹੈ। ਕੰਗਨਾ ਦੇ ਇਲਾਕੇ ਦੇ ਲੋਕ ਇਸ ਗੱਲ ‘ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਧੀ ਤੇ ਭੈਣ ਹੁਣ ਉੱਥੇ ਲੀਡਰ ਬਣਨ ਦੀ ਦੌੜ ‘ਚ ਹਨ। ਕੰਗਨਾ ਇਸ ਰੋਡ ਸ਼ੋਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭੀੜ ਲੱਗੀ ਹੈ, ਕਿੰਨੇ ਲੋਕ ਆਏ ਹਨ ਅਤੇ ਕਿੰਨੇ ਲੋਕਾਂ ਨੂੰ ਮਾਣ ਹੈ ਕਿ ਮੰਡੀ ਦੀ ਧੀ ਅਤੇ ਰਾਸ਼ਟਰਵਾਦੀ ਆਵਾਜ਼ ਇਸ ਚੋਣ ਵਿੱਚ ਮੰਡੀ ਦੀ ਨੁਮਾਇੰਦਗੀ ਕਰੇਗੀ। ਮੈਂ ਕੋਈ ਹੀਰੋਇਨ ਜਾਂ ਸਟਾਰ ਨਹੀਂ ਹਾਂ, ਮੈਂ ਤੁਹਾਡੀ ਭੈਣ ਤੇ ਧੀ ਹਾਂ ਅਤੇ ਤੁਸੀਂ ਸਾਰੇ ਮੇਰਾ ਪਰਿਵਾਰ ਹੋ।
ਕੰਗਨਾ ਨੇ ਨਰਿੰਦਰ ਮੋਦੀ ਨੂੰ ਲੀਡਰ ਦੱਸਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਨਿਗਰਾਨੀ ‘ਚ ਆਪਣੀ ਪੂਰੀ ਕੋਸ਼ਿਸ਼ ਕਰੇਗੀ। ਉਸ ਨੇ ਕਿਹਾ, ”ਵਿਕਾਸ ਸਾਡਾ ਸਭ ਤੋਂ ਅਹਿਮ ਮੁੱਦਾ ਹੈ ਅਤੇ ਭਾਜਪਾ ਦੀ ਅਗਵਾਈ ਸਾਡੇ ਨੇਤਾ ਨਰਿੰਦਰ ਮੋਦੀ ਹਨ, ਉਹ ਸਾਡਾ ਮਾਰਗਦਰਸ਼ਨ ਕਰਨਗੇ, ਅਸੀਂ ਇਸ ‘ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।”
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੇ ਚੋਣ ਲੜਨ ਦੀਆਂ ਅਟਕਲਾਂ ਲੰਬੇ ਸਮੇਂ ਤੋਂ ਲੱਗ ਰਹੀਆਂ ਸਨ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਵੀ ਕੰਗਨਾ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਚੋਣ ਲੜ ਸਕਦੀ ਹੈ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਵੇਲੇ ਇੱਕ ਸਵਾਲ ਪੁੱਛੇ ਜਾਣ ‘ਤੇ ਕੰਗਨਾ ਨੇ ਕਿਹਾ ਸੀ ਕਿ ਰਾਜਨੀਤੀ ਵਿੱਚ ਆਉਣ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : AAP ਦੀ ‘ਕੇਜਰੀਵਾਲ ਨੂੰ ਅਸ਼ੀਰਵਾਦ’ ਕੈਂਪੇਨ ਅੱਜ ਤੋਂ ਸ਼ੁਰੂ, ਪਤਨੀ ਸੁਨੀਤਾ ਨੇ ਜਾਰੀ ਕੀਤਾ WhatsApp ਨੰਬਰ
ਦੱਸ ਦੇਈਏ ਕਿ ਇਸ ਲੋਕ ਸਭਾ ਚੋਣ ਨੂੰ ਲੈ ਕੇ ਕੰਗਨਾ ਰਣੌਤ ਤੋਂ ਇਲਾਵਾ ਗੋਵਿੰਦਾ ਵੀ ਸ਼ਿਵ ਸੈਨਾ ‘ਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਸਾਲ 2004 ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: