ਗੁਜਰਾਤ ਟਾਈਟਨਸ ਖਿਲਾਫ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ IPL 2024 ਦਾ ਆਪਣਾ ਤੀਜਾ ਮੈਚ ਖੇਡ ਰਹੀ ਸਨਰਾਈਜਰਸ ਹੈਦਰਾਬਾਦ ਨੂੰ ਵੱਡਾ ਝਟਕਾ ਲੱਗਾ ਹੈ। ਪੈਟ ਕਮਿੰਗ ਦੀ ਅਗਵਾਈ ਵਾਲੀ SRH ਦਾ ਇਕ ਦਿੱਗਜ਼ ਖਿਡਾਰੀ ਆਈਪੀਐੱਲ ਦੇ ਮੌਜੂਦਾ ਸੀਜ਼ਨ ਤੋਂ ਬਾਹਰ ਹੋ ਗਿਆ ਹੈ।
ਇਸ ਖਿਡਾਰੀ ਦਾ IPL ਦਾ ਰਿਕਾਰਡ ਸਾਨਦਾਰ ਹੈ। ਅਜਿਹੇ ਵਿਚ ਇਸ ਖਿਡਾਰੀ ਦਾ ਬਾਹਰ ਹੋਣਾ ਸਨਰਾਈਜਰਸ ਹੈਦਰਾਬਾਦ ਲਈ ਵੱਡਾ ਝਟਕਾ ਹੈ। ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਸ਼੍ਰੀਲੰਕਾ ਦੇ ਸਟਾਰ ਆਲਰਾਊਂਡਰ ਵਨਿੰਦੂ ਹਸਾਰੰਗਾ ਹੈ, ਜੋ ਖੱਬੀ ਅੱਡੀ ਦੀ ਸੱਟ ਕਾਰਨ ਇਸ ਸੀਜ਼ਨ ‘ਚ ਆਈਪੀਐੱਲ ‘ਚ ਨਹੀਂ ਖੇਡ ਸਕੇਗਾ।
ਇਹ ਵੀ ਪੜ੍ਹੋ : ਨ.ਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਮੌ.ਤ
ਸ਼੍ਰੀਲੰਕਾ ਕ੍ਰਿਕਟ ਦੇ ਸੀਈਓ ਏਸ਼ਲੇ ਡੀ ਸਿਲਵਾ ਨੇ ਪੁਸ਼ਟੀ ਕੀਤੀ ਹੈ ਕਿ ਵਾਨਿੰਦੂ ਹਸਰੰਗਾ IPL 2024 ਵਿਚ ਹਿੱਸਾ ਨਹੀਂ ਲੈਣਗੇ ਤੇ ਆਉਣ ਵਾਲੇ 2024 T20 ਵਰਲਡ ਕੱਪ ਲਈ ਸਮੇਂ ‘ਤੇ ਠੀਕ ਹੋਣ ਲਈ ਅਗਲੇ ਮਹੀਨੇ ਰਿਹੈਬਿਲਟੇਸ਼ਨ ਕਰਨਗੇ। ਡੀਸਿਲਵਾ ਨੇ ਦੱਸਿਆ ਕਿ ਹਸਰੰਗਾ ਦੀ ਅੱਡੀ ਵਿਚ ਸੋਜਿਸ਼ ਹੈ ਤੇ ਉਹ ਇੰਜੈਕਸ਼ਨ ਲਗਾ ਕੇ ਖੇਡ ਰਹੇ ਸਨ। ਪਰ ਉਨ੍ਹਾਂ ਨੇ ਆਗਾਮੀ T20 ਵਰਲਡ ਕੱਪ ਤੋਂ ਪਹਿਲਾਂ ਸੱਟ ਨੰ ਪੂਰੀ ਤਰ੍ਹਾਂ ਠੀਕ ਕਰਨ ਦਾ ਫੈਸਲਾ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: